ਜੀਐਸਟੀ ਸਬੰਧੀ ਕਰਿਆਨਾ ਵਪਾਰੀਆਂ ਵੱਲੋਂ ਜਨਰਲ ਮੀਟਿੰਗ
ਮਨਜੀਤ ਢੱਲਾ
ਜੈਤੋ, 23 ਜਨਵਰੀ 2025 - ਪੰਜਾਬ ਵਿੱਚ ਜੀਐਸਟੀ (ਸੇਲਜ ਟੈਕਸ ਵਿਭਾਗ) ਵੱਲੋਂ ਸਖਤਾਈ ਕੀਤੀ ਜਾ ਰਹੀ ਹੈ। ਇਸ ਵਿਸ਼ੇ ਨੂੰ ਲੈ ਕੇ ਰਿਟੇਲ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਜੈਤੋ ਵੱਲੋਂ ਇੱਕ ਜਰਨਲ ਬੈਠਕ ਕਰਿਆਨਾ ਭਾਵਨ ਵਿਖੇ ਆਯੋਜਿਤ ਕੀਤੀ ਗਈ। ਇਸ ਬੈਠਕ ਦੀ ਅਗਵਾਈ ਪ੍ਰਧਾਨ ਸ਼ੈਲੀ ਗਰਗ ਵੱਲੋਂ ਕੀਤੀ ਗਈ। ਇਸ ਮੌਕੇ ਤੇ ਕਰਿਆਨਾ ਵਪਾਰੀਆਂ ਨੂੰ ਜੀਐਸਟੀ ਵੱਲੋਂ ਕੀਤੀ ਜਾ ਰਹੀ ਸਖਤਾਈ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਅਤੇ ਦੁਕਾਨਦਾਰਾਂ ਵੱਲੋਂ ਆਪਣੇ ਸੁਝਾਅ ਦਿੱਤੇ ਗਏ। ਇਸ ਮੌਕੇ ਤੇ ਵਪਾਰੀਆਂ ਨੂੰ ਜੀ ਐਸ ਟੀ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ ਜਿੰਨਾ ਦੁਕਾਨਦਾਰਾਂ ਦੀ 40 ਲੱਖ ਤੋਂ ਵੱਧ ਸੇਲ ਹੈ, ਉਹ ਜੀ ਐਸ ਟੀ ਕੰਪੋਜੀਸ਼ਨ ਨੰਬਰ ਜਰੂਰ ਲੈ ਲੈਣ। ਜਿੰਨਾ ਵਪਾਰੀਆਂ ਦੀ 40 ਲੱਖ ਤੋਂ ਘੱਟ ਸੇਲ ਹੈ ਉਹ ਆਪਣਾ ਰਿਕਾਰਡ ਪੂਰਾ ਰੱਖਣ ਅਤੇ ਦੁਕਾਨਦਾਰ ਬਿੱਲ ਵਗੈਰਾ ਜਰੂਰ ਕਟਣ। ਇਸ ਮੀਟਿੰਗ ਦੌਰਾਨ ਕਰਿਆਨਾ ਐਸੋਸੀਏਸ਼ਨ ਦੇ ਆਗੂ ਰਕੇਸ਼ ਜਿੰਦਲ, ਪੁਰਸ਼ੋਤਮ ਦਾਸ ਬੰਸਲ, ਲਵਿਸ਼ ਜਿੰਦਲ, ਲੱਕੀ ਸਿੰਗਲਾ, ਰਾਜੂ ਗੋਇਲ ਗੰਜਾ, ਹਰਗੋਬਿੰਦ ਗਰਗ ਕਾਜੁ, ਰਾਜ ਜਿਦਲ,ਅਸ਼ੋਕ ਜਿੰਦਲ, ਅਮਨ ਸੇਠੀ, ਸੰਜੀਵ ਕੁਮਾਰ ਟੋਜੀ ਕਟਾਰੀਆ, ਰਕੇਸ਼ ਤਾਇਲ ਆਦਿ ਤੋਂ ਇਲਾਵਾ ਕਰਿਆਨਾ ਐਸੋਸੀਏਸ਼ਨ ਦੇ ਸਾਰੇ ਹੀ ਮੈਂਬਰ ਮੌਜੂਦ ਸਨ।