ਨਗਰ ਨਿਗਮ ਕਮਿਸ਼ਨਰ ਨੇ ਸਫਾਈ ਸੇਵਕਾਂ ਨੂੰ ਵੰਡੀਆਂ ਜੈਕਟਾਂ
ਹੁਸ਼ਿਆਰਪੁਰ, 23 ਜਨਵਰੀ 2025 - ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ ਨੇ ਸਰਦੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਮੂਹ ਸਫਾਈ ਸੇਵਕਾਂ ਨੂੰ ਨਗਰ ਨਿਗਮ ਹੁਸ਼ਿਆਰਪੁਰ ਦੇ ਲੋਗੋ ਵਾਲੀਆਂ ਵਿੰਡ ਸ਼ੀਟਰ ਜੈਕਟਾਂ ਦਿੱਤੀਆਂ, ਜਿਸ ਨਾਲ ਸਫਾਈ ਸੇਵਕਾਂ ਨੂੰ ਸ਼ਹਿਰ ਵਿੱਚ ਇਕ ਨਵੀਂ ਪਹਿਚਾਣ ਮਿਲੇਗੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਜੈਕਟਾਂ ਨੂੰ ਆਈ.ਸੀ.ਆਈ.ਸੀ.ਆਈ ਬੈਂਕ ਵੱਲੋਂ ਜਾਰੀ ਕਰਵਾਇਆ ਗਿਆ ਹੈ। ਉਨ੍ਹਾਂ ਸਮੂਹ ਸਫਾਈ ਸੇਵਕਾਂ ਨੂੰ ਆਪਣਾ ਕੰਮ ਪੂਰੀ ਲਗਨ ਅਤੇ ਮਿਹਨਤ ਨਾਲ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ ਅਤੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਗਏ ਇਸ ਉਪਰਾਲੇ ਰਾਹੀਂ ਪੂਰੇ ਸ਼ਹਿਰ ਨੂੰ ਇੱਕ ਬਹੁਤ ਹੀ ਵਧੀਆ ਸੰਦੇਸ਼ ਜਾਵੇਗਾ ਅਤੇ ਸਫਾਈ ਸੇਵਕਾਂ ਵਿੱਚ ਵੀ ਸਵੱਛਤਾ ਪ੍ਰਤੀ ਜਾਗਰੂਕਤਾ ਪੈਦਾ ਹੋਵੇਗੀ।
ਇਸ ਮੌਕੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸੰਦੀਪ ਤਿਵਾੜੀ, ਸਮੂਹ ਸੈਨੇਟਰੀ ਇੰਸਪੈਕਟਰ, ਸਮੂਹ ਸੈਨੇਟਰੀ ਸੁਪਰਵਾਈਜਰ, ਸਮੂਹ ਆਰਜੀ ਮੇਟ ਅਤੇ ਸੈਨੀਟੇਸ਼ਨ ਸ਼ਾਖਾ ਦਾ ਸਮੂਹ ਸਟਾਫ ਮੌਜੂਦ ਸੀ।