ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਵੈਨਾਂ ਵਿੱਚ ਮਹਿਲਾ ਅਟੈਂਡੈਂਟ ਦਾ ਹੋਣਾ ਲਾਜ਼ਮੀ : ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ
ਸ੍ਰੀ ਮੁਕਤਸਰ ਸਾਹਿਬ, 23 ਜਨਵਰੀ 2025 - ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਉਪ ਮੰਡਲ ਮੈਜਿਸਟਰੇਟ ਸ. ਜਸਪਾਲ ਸਿੰਘ ਗਿੱਦੜਬਾਹਾ ਦੀ ਅਗਵਾਈ ਹੇਠ ਗਠਿਤ ਟੀਮ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਵੱਖ-ਵੱਖ ਸਕੂਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤਹਿਤ ਅੱਜ ਬਲਾਕ ਗਿੱਦੜਬਾਹਾ ਦੇ ਪਿੰਡ ਧੌਲਾ ਅਤੇ ਛੱਤਿਆਣਾ ਵਿਖੇ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਵੱਲੋਂ ਦੱਸਿਆ ਗਿਆ ਕਿ ਇਸ ਪਾਲਿਸੀ ਤਾਹਿਤ ਬੱਚਿਆ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਲਈ ਸਕੂਲ ਵੈਨ ਵਿੱਚ ਮਹਿਲਾ ਅਟੈਂਡੈਂਟ ਦਾ ਹੋਣਾ ਲਾਜ਼ਮੀ ਹੈ। ਇਸਦੇ ਨਾਲ ਹੀ ਸਕੂਲ ਵੈਨ ਦੇ ਪਿੱਛੇ ਅਤੇ ਅੱਗੇ "ਸਕੂਲ ਬੱਸ" ਲਿਖਿਆ ਹੋਣਾ ਲਾਜ਼ਮੀ ਹੈ। ਜੇਕਰ ਇਹ ਕਿਰਾਏ 'ਤੇ ਲਈ ਗਈ ਬੱਸ ਹੈ, ਤਾਂ "ਔਨ ਸਕੂਲ ਡਿਊਟੀ ਸਪਸ਼ਟ ਤੌਰ 'ਤੇ ਦਰਸਾਇਆ ਜਾਣਾ ਲਾਜ਼ਮੀ ਹੈ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵੈਨ ਵਿੱਚ ਇੱਕ ਫਸਟ-ਏਡ-ਬਾਕਸ ਹੋਣਾ ਲਾਜ਼ਮੀ ਹੈ। ਸਕੂਲ ਵੈਨ ਵਿੱਚ ਇੱਕ ਸੀ.ਸੀ.ਟੀ.ਵੀ. ਕੈਮਰਾ ਹੋਣਾ ਲਾਜ਼ਮੀ ਹੈ। ਸਕੂਲ ਵੈਨ ਦੀਆਂ ਖਿੜਕੀਆਂ ਨੂੰ ਹੋਰੀਜ਼ੈਂਟਲ ਗਰਿੱਲਾਂ ਨਾਲ ਫਿੱਟ ਕੀਤਾ ਜਾਣਾ ਲਾਜ਼ਮੀ ਹੈ। ਸਕੂਲ ਵੈਨ ਵਿੱਚ ਅੱਗ ਬੁਝਾਊ ਯੰਤਰ ਹੋਣਾ ਲਾਜ਼ਮੀ ਹੈ। ਸਕੂਲ ਵੈਨ 'ਤੇ ਸਕੂਲ ਦਾ ਨਾਮ ਅਤੇ ਟੈਲੀਫੋਨ ਨੰਬਰ ਲਿਖਿਆ ਹੋਣਾ ਚਾਹੀਦਾ ਹੈ ਅਤੇ ਟਰਾਂਸਪੋਰਟ ਅਥਾਰਟੀ ਦਾ ਫ਼ੋਨ ਨੰਬਰ ਵੀ ਲਾਜ਼ਮੀ ਹੋਣਾ ਚਾਹੀਦਾ ਹੈ। ਸਕੂਲ ਵੈਨ ਵਿੱਚ ਸਪੀਡ ਗਵਰਨਰ ਲਗਾਇਆ ਜਾਣਾ ਲਾਜ਼ਮੀ ਹੈ। ਸਕੂਲ ਵੈਨ ਦੀ ਬਾਡੀ ਪੀਲੇ ਰੰਗ ਦੀ ਹੋਣੀ ਲਾਜ਼ਮੀ ਹੈ। ਸਕੂਲੀ ਬੈਗਾਂ ਨੂੰ ਸੁਰੱਖਿਅਤ ਰੱਖਣ ਲਈ, ਸੀਟਾਂ ਦੇ ਹੇਠਾਂ ਇੱਕ ਜਗ੍ਹਾ ਫਿੱਟ ਹੋਣੀ ਲਾਜ਼ਮੀ ਹੈ। ਵਾਹਨ ਸੜਕ ’ਤੇ ਚੱਲਣ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਇੱਕ ਸਲਾਨਾ ਫਿਟਨੈੱਸ ਸਰਟੀਫਿਕੇਟ ਲੈ ਕੇ ਜਾਣਾ ਲਾਜ਼ਮੀ ਹੈ। ਸਕੂਲ ਵੈਨ ਦਾ ਬੀਮਾ ਲਾਜ਼ਮੀ ਹੈ।
ਸਕੂਲ ਵੈਨ ਦਾ ਵੈਧ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਲਾਜ਼ਮੀ ਹੈ। ਸਕੂਲੀ ਬੱਚਿਆਂ ਨੂੰ ਲਿਜਾਣ ਵਾਲੇ ਹਰ ਵਾਹਨ, ਬੱਸ, ਵੈਨ ਜਾਂ ਆਵਾਜਾਈ ਦੇ ਅਜਿਹੇ ਹੋਰ ਸਾਧਨਾਂ ਕੋਲ ਉਚਿਤ ਪਰਮਿਟ/ਇਜਾਜ਼ਤ ਹੋਣੀ ਲਾਜ਼ਮੀ ਹੈ। ਸਕੂਲ ਵੈਨ ਦੇ ਡਰਾਈਵਰ ਕੋਲ HMV-ਟਰਾਂਸਪੋਰਟ ਵਾਹਨ ਚਲਾਉਣ ਲਈ ਇੱਕ ਵੈਧ ਲਾਇਸੰਸ ਹੋਣਾ ਅਤੇ ਘੱਟੋ-ਘੱਟ 05 ਸਾਲ ਦਾ ਤਜਰਬਾ ਹੋਣਾ ਲਾਜ਼ਮੀ ਹੈ। ਸਕੂਲ ਵੈਨ ਦੇ ਡਰਾਈਵਰ ਕੋਲ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਅਤੇ ਉਸਦਾ ਟ੍ਰੈਫਿਕ ਅਪਰਾਧਾਂ ਦਾ ਕੋਈ ਪਿਛਲਾ ਰਿਕਾਰਡ ਨਹੀਂ ਹੋਣਾ ਚਾਹੀਦਾ। ਸਕੂਲ ਵੈਨ ਦੇ ਡਰਾਈਵਰ ਅਤੇ ਕੰਡਕਟਰ/ਅਟੈਂਡੈਂਟ ਨੂੰ ਸਹੀ ਵਰਦੀ ਪਹਿਨਣੀ ਚਾਹੀਦੀ ਹੈ, ਜਿਸ ’ਤੇ ਡਰਾਈਵਰ ਅਤੇ ਕੰਡਕਟਰ ਦਾ ਲਾਇਸੈਂਸ ਨੰਬਰ ਲਿਖਿਆ ਹੋਣਾ ਲਾਜ਼ਮੀ ਹੈ।
ਵਾਹਨ ਦੇ ਡਰਾਈਵਰਾਂ ਦਾ ਮੈਡੀਕਲ ਫਿਟਨੈਸ ਅਤੇ ਡੋਪ ਟੈਸਟ ਜ਼ਿਲ੍ਹੇ ਦੇ ਸਿਵਲ ਸਰਜਨ ਦੁਆਰਾ ਕੀਤਾ ਜਾਵੇਗਾ। ਸਕੂਲ ਵੈਨ ਡਰਾਈਵਰ ਨੂੰ ਸਕੂਲ ਵੈਨ ਵਿੱਚ ਲਿਜਾਏ ਜਾ ਰਹੇ ਬੱਚਿਆਂ ਦੇ ਨਾਵਾਂ ਦੀ ਇੱਕ ਪੂਰੀ ਸੂਚੀ ਆਪਣੇ ਨਾਲ ਰੱਖਣੀ ਲਾਜ਼ਮੀ ਹੈ, ਜਿਸ ਵਿੱਚ ਨਾਮ ਤੋਂ ਇਲਾਵਾ ਕਲਾਸ, ਰਿਹਾਇਸ਼ੀ ਪਤਾ, ਬਲੱਡ ਗਰੁੱਪ ਅਤੇ ਰੁਕਣ ਦੇ ਬਿੰਦੂ, ਰੂਟ ਪਲਾਨ, ਆਦਿ ਜਰੂਰ ਹੋਵੇ। ਸਕੂਲ ਵੈਨ ਵਿੱਚ ਹਾਜ਼ਰੀ ਰਜਿਸਟਰ ਹੋਣਾ ਲਾਜ਼ਮੀ ਹੈ, ਜਿਸ ਵਿੱਚ ਕੰਡਕਟਰ ਬੱਚੇ ਦੀ ਹਾਜ਼ਰੀ ਦੀ ਨਿਸ਼ਾਨਦੇਹੀ ਕਰੇਗਾ। ਸਕੂਲ ਵੈਨ ਦਾ ਐਮਰਜੈਂਸੀ ਐਗਜ਼ਿਟ ਹੋਣਾ ਚਾਹੀਦਾ ਹੈ (ਸੱਜੇ ਪਾਸੇ ਅਤੇ ਪਿੱਛੇ )। ਸਕੂਲ ਕੋਲ ਸਕੂਲੀ ਵੈਨਾਂ ਦੀ ਪਾਰਕਿੰਗ ਸਬੰਧੀ ਆਪਣੀ ਜਗ੍ਹਾ ਹੋਣੀ ਲਾਜ਼ਮੀ ਹੈ। ਸਕੂਲ ਵਿੱਚ ਵੈਨ ਤੋਂ ਚੜਨ ਅਤੇ ਉਤਰਨ ਸਮੇਂ ਬੱਚੇ ਵੱਲੋਂ ਕਿਸੇ ਵੀ ਸੂਰਤ ਵਿੱਚ ਰੋਡ ਕਰਾਸ ਨਹੀ ਕਰਵਾਇਆ ਜਾਵੇਗਾ।
ਇਸ ਮੌਕੇ ਟ੍ਰੈਫਿਕ ਇੰਚਾਰਜ ਸ. ਜਗਸੀਰ ਪੂਰੀ, ਸਟੈਨੋ ਉਪ-ਮੰਡਲ ਮੈਜਿਸਟ੍ਰੇਟ ਗਿੱਦੜਬਾਹਾ ਸ. ਦਰਸ਼ਨ ਸਿੰਘ ਅਤੇ ਆਊਟਰੀਚ ਵਰਕਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਸ੍ਰੀਮਤੀ ਹੀਨਾ ਸ਼ਾਮਿਲ ਸਨ।