ਨਵੇਂ ਮਿਸ਼ਨ, ਨਵੀਆਂ ਉਮੰਗਾਂ ਅਤੇ ਨਵੇਂ ਉਤਸ਼ਾਹ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰੇਗੀ ਸਾਲ 2025 ਦਾ ਸਵਾਗਤ
ਸਾਲ 2025 - ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਉਦੇਸ਼ : ‘ਹਰ ਇਕ ਲਈ ਸਿਿਖਆ’
ਪ੍ਰੋ: ਕਰਮਜੀਤ ਸਿੰਘ
ਜੀਵਨ ਦਾ ਨੇਮ ਹੈ ਕਿ ਇਸ ਦਾ ਪ੍ਰਵਾਹ ਦਿਨ-ਪਰ-ਦਿਨ ਤੇ ਸਾਲ-ਪਰ-ਸਾਲ ਚਲਦਾ ਰਹਿੰਦਾ ਹੈ ਅਤੇ ਸਮਾਂ ਆਪਣੇ ਕਦਮ ਚਲਦਾ ਹੋਇਆ ਨਵੇਂ ਆਯਾਮ ਸਥਾਪਿਤ ਕਰਦਾ ਜਾਂਦਾ ਹੈ। ਸਾਲ 2024 ਵੀ ਆਪਣੇ ਅੰਦਰ ਕਈ ਯਾਦਾਂ ਸਮੋਈ ਸਾਨੂੰ ਅਲਵਿਦਾ ਕਹਿ ਰਿਹਾ ਹੈ ਅਤੇ ਸਾਲ 2025 ਨਵੀਆਂ ਉਮੀਦਾਂ ਅਤੇ ਨਵੇਂ ਜੀਵਨ ਪ੍ਰਵਾਹ ਨਾਲ ਸਾਡਾ ਸਵਾਗਤ ਕਰ ਰਿਹਾ ਹੈ। ਇਸ ਪ੍ਰਵਾਹ ਵਿਚ ਉਚੇਰੀ ਸਿਿਖਆ ਦਾ ਚਾਨਣ ਮੁਨਾਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਿਦਆਰਥੀਆਂ ਨੂੰ ਉਨ੍ਹਾਂ ਦੀਆਂ ਮਿੱਥੇ ਟੀਚੇ ਪਹੁੰਚਾਉਣ, ਆਪਣੀਆਂ ਉਪਲਬਧੀਆਂ ਦੀ ਲੜੀ ਜਾਰੀ ਰੱਖਣ ਅਤੇ ਉਚ ਪਾਏ ਦੇ ਸਮਾਜ ਸਿਰਜਣ ਦੀ ਪ੍ਰਕ੍ਰਿਆ ਵਿਚ ਕਾਰਜਸ਼ੀਲ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਾਲ 2024 ਵਿਚ ਅਕਾਦਮਿਕ, ਖੋਜ, ਖੇਡਾਂ, ਕਲਾ ਅਤੇ ਸਭਿਆਚਾਰ ਨਾਲ ਸਬੰਧਤ ਬਹੁਤ ਸਾਰੀਆਂ ਪ੍ਰਾਪਤੀਆਂ ਕਰਦਿਆਂ ਵੱਖ ਵੱਖ ਖੇਤਰਾਂ ਵਿਚ ਮੱਲ੍ਹਾਂ ਮਾਰੀਆਂ ਹਨ। ਯੂਨੀਵਰਸਿਟੀ ਦੇ ਨਵ-ਨਿਯੁਕਤ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਯੂਨੀਵਰਸਿਟੀ ਨੂੰ ਹੋਰ ਬੁਲੰਦੀਆਂ 'ਤੇ ਲਿਜਾਣ ਲਈ ਆਪਣੀ ਵੱਚਨਬੱਧਤਾ ਅਤੇ ਹੋਰ ਨਵੇਂ ਉਦੇਸ਼ਾਂ ਨੂੰ ਪੁਰ ਕਰਨ ਦੇ ਟੀਚਿਆਂ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਵੇਂ ਸਾਲ 2025 ਦਾ ਸਵਾਗਤ ਕਰੇਗੀ।
ਵਾਈਸ ਚਾਂਸਲਰ ਪੋ੍ਰੋ. ਕਰਮਜੀਤ ਸਿੰਘ ਦੀ ਸੁਯੋਗ ਅਗਵਾਈ ਵਿਚ ਯੂਨੀਵਰਸਿਟੀ ਆਪਣੇ ਨਵੇਂ ਉਦੇਸ਼ਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ 'ਸਰਬੱਤ ਦਾ ਭਲਾ' ਤੋਂ ਪ੍ਰੇਰਨਾ ਲੈਂਦਿਆਂ ਸਿੱਖਿਆ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣਾ ਪਹਿਲੇ ਟੀਚੇ ਵਿਚ ਸ਼ਾਮਿਲ ਹੋਵੇਗਾ। ਇਹ ਦ੍ਰਿਸ਼ਟੀ ਅੱਜ ਦੇ ਸੰਸਾਰ ਵਿੱਚ ਖਾਸ ਤੌਰ 'ਤੇ ਮਹੱਤਵਪੂਰਨ ਹੈ, ਜਿੱਥੇ ਵਿੱਤੀ ਰੁਕਾਵਟਾਂ, ਭੂਗੋਲਿਕ ਦੂਰੀ ਅਤੇ ਸਮਾਜਿਕ ਅਸਮਾਨਤਾਵਾਂ ਵਰਗੀਆਂ ਰੁਕਾਵਟਾਂ ਗੁਣਵੱਤਾ ਸਿੱਖਿਆ ਤੱਕ ਪਹੁੰਚ ਵਿੱਚ ਰੁਕਾਵਟ ਪਾਉਂਦੀਆਂ ਹਨ। ਪਿਛੇ ਰਹਿਣ ਵਾਲੇ ਨਾਗਰਿਕਾਂ ਜਾਂ ਉਹ ਵਿਅਕਤੀ ਜਿਹੜੇ ਕਿਸੇ ਕਾਰਨਾਂ ਕਰਕੇ ਆਪਣੀ ਉਚ ਸਿਿਖਆ ਨੂੰ ਪੂਰੇ ਨਹੀਂ ਕਰ ਸਕੇ ਜਾਂ ਉਹ ਵਿਿਦਆਰਥੀ ਜੋ ਵਸੀਲੇ ਪੂਰੇ ਨਾ ਹੋਣ ਕਰਕੇ ਸਿਿਖਆ ਪ੍ਰਾਪਤ ਨਹੀਂ ਕਰ ਸਕੇ ਉਨ੍ਹਾਂ ਨੂੰ ਸਿਿਖਆ ਦੇ ਮੌਕੇ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੀ ਓਪਨ ਲਰਨਿੰਗ ਅਤੇ ਔਨਲਾਈਨ ਸਿੱਖਿਆ ਪ੍ਰਣਾਲੀਆਂ ਵਿਚ ਤੇਜ਼ੀ ਲਿਆਂਦੀ ਜਾਵੇਗੀ।
ਇਨੋਵੇਸ਼ਨ ਅਤੇ ਅੰਤਰ-ਵਿਭਾਗੀ ਸਹਿਯੋਗ ਰਾਹੀਂ ਯੂਨੀਵਰਸਿਟੀ ਦੇ ਵਿਭਾਗਾਂ ਵਿੱਚ ਹੀ ਨਹੀਂ ਸਗੋਂ ਬਾਹਰੀ ਸੰਸਥਾਵਾਂ ਨਾਲ ਵੀ ਨਵੀਨਤਾ ਨੂੰ ਉਤਸ਼ਾਹਿਤ ਅਤੇ ਸਹਿਯੋਗ ਵਧਾਇਆ ਜਾਵੇਗਾ। ਇਸੇ ਦੇ ਨਾਲ ਹੀ ਸਮਾਜਿਕ ਚੁਣੌਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਅੰਤਰ-ਅਨੁਸ਼ਾਸਨੀ ਪਹੁੰਚ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਜਾਵੇਗਾ। ਯੂਨੀਵਰਸਿਟੀ ਵੱਲੋਂ ਸਮਾਜ ਦੀ ਲੋੜ ਅਨੁਸਾਰ ਨਵੇਂ ਕੋਰਸ ਸ਼ੁਰੂ ਕਰਨ ਨੂੰ ਪਹਿਲ ਦਿੱਤੀ ਜਾਵੇਗੀ ਜਿਸ ਨਾਲ ਵਿਿਦਆਰਥੀ ਨੂੰ ਲਾਭ ਮਿਲੇ ਅਤੇ ਉਦਯੋਗ ਅਤੇ ਸਮਾਜ ਦੀ ਉਨਤੀ ਵਿਚ ਵਾਧਾ ਹੋਣ ਦੇ ਨਾਲ ਵਿਿਦਆਰਥੀਆਂ ਦੀ ਰੋਜ਼ਗਾਰ ਦਰ ਵੱਧ ਸਕੇ।
ਪੰਜਾਬੀ ਭਾਸ਼ਾ ਦੇ ਵਿਕਾਸ, ਪ੍ਰਚਾਰ ਤੇ ਪ੍ਰਸਾਰ ਨੂੰ ਵੀ ਇਸ ਸਾਲ ਦੇ ਮੱੁਖ ਏਜੰਡੇ ਵਿਚ ਸ਼ਾਮਿਲ ਕੀਤਾ ਗਿਆ ਹੈ। ਯੂਨੀਵਰਸਿਟੀ ਔਨਲਾਈਨ ਸਿਖਲਾਈ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਕੇ ਪੰਜਾਬੀ ਡਾਇਸਪੋਰਾ ਦੀ ਸਹਾਇਤਾ ਕਰਨ ਲਈ ਸਮਰਪਿਤ ਹੈ। ਇਹਨਾਂ ਪਹਿਲਕਦਮੀਆਂ ਦਾ ਉਦੇਸ਼ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਅਤੇ ਪ੍ਰਫੁੱਲਤ ਕਰਨਾ ਹੈ ਤੇ ਉਹਨਾਂ ਨੂੰ ਵਿਸ਼ਵ ਭਰ ਵਿੱਚ ਪਹੁੰਚਯੋਗ ਬਣਾਉਣਾ ਹੈ। ਯੂਨੀਵਰਸਿਟੀ ਦੇ ਯਤਨ ਵਿਚ ਇਹ ਗੱਲ ਸ਼ਾਮਿਲ ਹੋਵੇਗੀ ਕਿ ਵਿਦੇਸ਼ਾਂ ਵਿਚ ਰਹਿ ਰਹੇ ਪੰਜਾਬੀਆਂ ਅਤੇ ਉਨ੍ਹਾਂ ਲੋਕਾਂ, ਜੋ ਸਿੱਖਣ ਦੇ ਚਾਹਵਾਨ ਹਨ, ਤਕ ਗੁਰਮੁਖੀ ਲਿਪੀ ਆਧਾਰਤ ਡਿਜੀਟਲ ਪਲੇਟਫਾਰਮਾਂ ਦੀ ਪਹੁੰਚ ਕੀਤੀ ਜਾਵੇ।
ਹੁਣ ਦਾ ਸਮਾਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ) ਵਰਗੀਆਂ ਅਤਿ-ਆਧੁਨਿਕ ਤਕਨਾਲੋਜੀਆਂ ਵਾਲਾ ਦੌਰ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇਹ ਕੋਸ਼ਿਸ਼ ਹੋਵੇਗੀ ਕਿ ਯੂਨੀਵਰਸਿਟੀ ਵੀ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਦੌਰ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਅਤੇ ਵਿਿਦਆਰਥੀਆਂ ਨੂੰ ਰੁਜ਼ਗਾਰਯੋਗ ਅਤੇ ਉੱਦਮੀ ਯੋਗਤਾਵਾਂ ਦੇ ਸਮਰੱਥ ਬਣਾਏ। ਇਸ ਉਦੇਸ਼ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਹੁਨਰ-ਅਧਾਰਿਤ ਕੋਰਸਾਂ ਦੀ ਸ਼ੁਰੂਆਤ ਕਰਨ ਨੂੰ ਪਹਿਲ ਦਿੱਤੀ ਜਾਵੇਗੀ। ਦਾਖਲੇ ਨੂੰ ਵਧਾਉਣ ਦੇ ਉਦੇਸ਼ ਨਾਲ ਯੂਨੀਵਰਸਿਟੀ ਅਤੇ ਕਾਂਸਟੀਚੁਐਂਟ ਕਾਲਜਾਂ ਵਿਚ ਉਦਯੋਗ ਜਗਤ ਦੀ ਲੋੜ, ਉਦਮੀ ਨਵੀਨਤਾਵਾਂ ਅਤੇ ਸਮੇਂ ਦੀ ਲੋੜ ਵਾਲੇ ਹੋਰ ਨਵੇਂ ਹੁਨਰ-ਅਧਾਰਿਤ ਕੋਰਸ ਵੀ ਸ਼ੁਰੂ ਕੀਤੇ ਜਾਣਗੇ।
ਖੋਜ ਅਤੇ ਨਵੀਨਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਸਫ਼ਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਿਆਂ ਵਿਿਗਆਨਕ ਖੋਜ ਨੂੰ ਕੇਂਦਰ ਵਿਚ ਰੱਖਦੇ ਹੋਏ ਸਮਕਾਲੀ ਸਮਾਜਿਕ ਚੁਣੌਤੀਆਂ ਨੂੰ ਹੱਲ ਕਰਨ ਲਈ ਸਮਾਜ ਵਿਿਗਆਨ ਵਿੱਚ ਵਿਚ ਖੋਜ ਨੂੰ ਵਧਾਉਣ ਦੇ ਯਤਨਾਂ ਦੀ ਵੀ ਯੋਜਨਾ ਬਣਾ ਰਹੀ ਹੈ। ਆਪਣੀਆਂ ਸੱਭਿਆਚਾਰਕ ਜੜ੍ਹਾਂ ਨੂੰ ਪਛਾਣਦੇ ਹੋਏ, ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਸਾਰ ਨੂੰ ਵੀ ਆਪਣੀ ਤਰਜੀਹੀ ਸੂਚੀ ਵਿੱਚ ਰੱਖਿਆ ਹੈ, ਜਿਸਦਾ ਉਦੇਸ਼ ਵਿਸ਼ਵ ਦ੍ਰਿਸ਼ਟੀਕੋਣ ਨੂੰ ਉਤਸ਼ਾਹਤ ਕਰਦੇ ਹੋਏ ਖੇਤਰੀ ਵਿਰਾਸਤ ਨੂੰ ਸੰਭਾਲਣਾ ਅਤੇ ਮਨਾਉਣਾ ਹੈ।
ਵਰਤਮਾਨ ਸਮੇਂ ਵਿਚ 'ਕੱੁਲ ਦਾਖਲਾ ਲੈਣ ਦਾ ਅਨੁਪਾਤ' 29.1 ਫੀਸਦ ਹੈ ਅਤੇ ਸਾਲ 2025 ਤੋਂ ਯੂਨੀਵਰਸਿਟੀ ਦਾ ਟੀਚਾ ਹੋਵੇਗਾ ਕਿ ਜਿਵੇਂ ਕਿ ਭਾਰਤ ਸਰਕਾਰ ਦਾ ਉਦੇਸ਼ ਇਸ 'ਕੱੁਲ ਦਾਖਲਾ ਲੈਣ ਦਾ ਅਨੁਪਾਤ' ਦੇ ਟੀਚੇ ਨੂੰ 50 ਫੀਸਦ ਤਕ ਪਹੁੰਚਾਉਣਾ ਹੈ, ਨੂੰ ਵੇਖਦੇ ਹੋਏ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਵਿਿਦਆਰਥੀਆਂ ਨੂੰ ਆਨਲਾਈਨ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਦੱਬੇ-ਕੁਚਲੇ ਅਤੇ ਪਛੜੇ ਵਰਗਾਂ, ਵੱਖ-ਵੱਖ ਤੌਰ 'ਤੇ ਵਿਸ਼ੇਸ਼ ਲੋੜਾਂ ਵਿਅਕਤੀਆਂ ਅਤੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਉੱਚ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਸਮਾਜਕ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਸਮੁੱਚੇ ਭਾਈਚਾਰਕ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਅਹਿਮ ਹੈ ਅਤੇ ਯੂਨੀਵਰਸਿਟੀ ਦਾ ਅਧਿਆਪਨ ਅਮਲਾ ਕਿਸੇ ਵੀ ਅਕਾਦਮਿਕ ਸੰਸਥਾ ਦਾ ਮੂਲ ਹੁੰਦਾ ਹੈ ਜਿਸ ਨਾਲ ਦੇਸ਼ ਦਾ ਭਵਿੱਖ ਵਿਿਦਆਰਥੀ ਅਤੇ ਸਾਡਾ ਸਮਾਜ ਘੜਿਆ ਜਾਂਦਾ ਹੈ। ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਸੂਝ-ਬੂਝ ਵਾਲੀ ਅਗਵਾਈ ਵਿਚ ਯੂਨੀਵਰਸਿਟੀ ਦਾ ਇਹ ਉਦੇਸ਼ ਹੋਵੇਗਾ ਕਿ ਅਧਿਆਪਕਾਂ ਨੂੰ ਹੋਰ ਵੀ ਸਮਰੱਥ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣ।
ਸਾਲ 2025 ਨੂੰ ਜੀ ਆਇਆਂ ਆਖਦਿਆਂ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਸ਼ਵ ਪੱਧਰ 'ਤੇ ਖਾਸ ਉਚਾਈ ਤਕ ਲਿਜਾਣ ਬਾਰੇ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਇਹ ਯਕੀਨੀ ਬਣਾਏਗੀ ਕਿ ਯੂਨੀਵਰਸਿਟੀ ਦੇ ਵਿਿਦਆਰਥੀ ਪਹਿਲਾਂ ਨਾਲੋਂ ਵੀ ਵੱਧ ਗਿਆਨਵਾਨ, ਰੋਜ਼ਗਾਰਮੁਖੀ, ਉਦਮੀ ਯੋਗਤਾਵਾਂ ਅਤੇ ਸਮਾਜਿਕ ਕਦਰਾਂ-ਕੀਮਤਾਂ ਨਾਲ ਲੈੱਸ ਹੋ ਕੇ ਵਿਸ਼ਵ ਵਿਚ ਵਿਚਰਣ ਅਤੇ ਸਮਾਜ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਂਦੇ ਹੋਏ ਯੂਨੀਵਰਸਿਟੀ ਦੀ ਪਛਾਣ ਨੂੰ ਹੋਰ ਨਿਖਾਰਣ। ਉਨ੍ਹਾਂ ਇਹਨਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਫੈਕਲਟੀ, ਸਟਾਫ ਅਤੇ ਵਿਿਦਆਰਥੀਆਂ ਦੇ ਸਮੂਹਿਕ ਯਤਨਾਂ ਤੋਂ ਸਮਰਥਨ ਅਤੇ ਸਮਰਪਣ ਭਾਵਨਾ ਦੀ ਮੰਗ ਵੀ ਕੀਤੀ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਆਪਣੀ ਕਾਰਜਸ਼ੈਲੀ ਅਤੇ ਉਦੇਸ਼ਾਂ ਦਾ ਮੂਲ ਸਰੋਤ ਤੇ ਆਧਾਰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦ੍ਰਿੜਾਏ ‘ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ’ ਅਤੇ ‘ਸਰਬੱਤ ਦੇ ਭਲੇ’ ਨੂੰ ਮੰਨਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹੋਰ ਉਚਾਈਆਂ ‘ਤੇ ਲਿਜਾਣ ਅਤੇ ਜੀਵਨ ਵਿਚ ਸਮਾਜ ਦੇ ਹੋਰ ਚੰਗੇ ਨਿਜ਼ਾਮ ਨੂੰ ਸਥਾਪਤ ਕਰਨ ਦਾ ਵਚਨ ਦਿੰਦਿਆਂ ਸਾਨੂੰ ਸਾਰਿਆਂ ਨੂੰ ਸਾਲ 2025 ਦੀ ਆਮਦ ‘ਤੇ ਖੁਸ਼ੀਆਂ ਭਰੇ ਜੀਵਨ ਦੀ ਅਰਦਾਸ ਕਰਦਿਆਂ ਨਵੇਂ ਸਾਲ ਦੀ ਵਧਾਈ ਦਿੰਦੇ ਹਨ।
-
ਪ੍ਰੋ: ਕਰਮਜੀਤ ਸਿੰਘ, ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
publicrelations@gndu.ac.in
.................
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.