ਸੀਨੀਅਰ ਪੱਤਰਕਾਰ ਕਾਸਿਫ ਫਾਰੂਕੀ ਡਾਕ੍ਰਟੇਟ ਦੇ ਆਨਰੇਰੀ ਐਵਾਰਡ ਨਾਲ ਸਨਮਾਨਿਤ
ਬਾਬੂਸ਼ਾਹੀ ਬਿਊਰੋ
ਮਲੇਰਕੋਟਲਾ , 27 ਦਸੰਬਰ 2024-ਬੀਤੇਂ ਦਿਨੀਂ ਦਿੱਲੀ ਦੇ ਕੰਸੀਚਿਉਸ਼ਨ ਕਲੱਬ ਆਫ ਇੰਡੀਆ 'ਚ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਅਯੋਜਿਨ ਆਈਕਾਨਿਕ ਪੀਸ ਐਵਾਰਡ ਕੌਂਸਲ ਵੱਲੋ ਕੀਤਾ ਗਿਆ। ਜਿਸ 'ਚ ਮੁਲਕ ਦੀਆਂ ਆਪੋ-ਆਪਣੇ ਖੇਤਰਾਂ 'ਚ ਨਾਮਨਾ ਖੱਟਣ ਵਾਲੀਆਂ ਸ਼ਖਸੀਅਤਾਂ ਨੂੰ ਬੁਲਾਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ 'ਚ ਪੱਤਰਕਾਰਤਾ ਦੇ ਖੇਤਰ 'ਚ ਪਿਛਲੇ 18 ਸਾਲਾਂ ਤੋਂ ਸੇਵਾ ਨਿਭਾਅ ਰਹੇ ਸ਼ਹਿਰ ਦੇ ਰਹਿਣ ਵਾਲੇ ਪੱਤਰਕਾਰ ਕਾਸਿਫ ਫਾਰੂਕੀ ਨੂੰ ਪੱਤਰਕਾਰਤਾ ਦੇ ਕਿੱਤੇ 'ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਚਲਦਿਆ ਪੀਸ ਐਵਾਰਡ ਕੌਂਸਲ ਵੱਲੋਂ ਆਨਰੇਰੀ ਡਾਕਟ੍ਰੇਟ ਐਵਾਰਡ ਨਾਲ ਸਨਮਾਨ ਕੀਤਾ ਗਿਆ ਅਤੇ ਨਾਲ ਹੀ ਪੀਸ ਕੌਂਸਲ ਆਫ ਇੰਡੀਆ ਦੀ ਲਾਈਫ ਟਾਈਮ ਮੈਂਬਰਸ਼ਿਪ ਦਿੱਤੀ ਗਈ।
ਪੀਸ ਕੌਂਸਲ ਦੇ ਚੇਅਰਮੈਨ ਡਾ. ਇੰਜ. ਵਿਸ਼ਨੂੰ ਪ੍ਰਸ਼ਾਦ ਹੋਰਾਂ ਨੇ ਇਸ ਮੌਕੇ ਉੱਤੇ ਬੋਲਦਿਆਂ ਕਿਹਾ ਕਿ ਡਾ. ਕਾਸਿਫ ਫਾਰੂਕੀ ਨੇ ਪੱਤਰਕਾਰਤਾ ਖਾਸ ਕਰਕੇ ਸਿੱਖ-ਮੁਸਲਿਮ ਸਾਂਝਾਂ ਨੂੰ ਅੱਗੇ ਵਧਾਕੇ ਦੋਵਾਂ ਹੀ ਭਾਈਚਾਰਿਆਂ ਨੂੰ ਨੇੜੇ ਲਿਆਉਣ 'ਚ ਖਾਸ ਭੂਮਿਕਾ ਨਿਭਾਈ ਅਤੇ ਇਸ ਵੇਲੇ ਆਪਣੀ ਪੱਤਰਕਾਰਤਾ ਨਾਲ ਲੱਖਾਂ ਲੋਕਾਂ ਨੂੰ ਕੁਦਰਤੀ ਇਲਾਜ ਪ੍ਰਣਾਲੀ ਨਾਲ ਜੋੜੇਕੇ ਉਨ੍ਹਾਂ ਦੀ ਮਾਨਸਿਕ ਅਤੇ ਆਰਥਿਕ ਲੁੱਟ ਤੋਂ ਬਚਾਉਣ ਦਾ ਕੰਮ ਕਰ ਰਹੇ ਹਨ। ਇਸਦੇ ਨਾਲ ਹੀ ਚੇਅਰਮੈਨ ਡਾ.ਵਿਸ਼ਨੂੰ ਪ੍ਰਸ਼ਾਦ ਨੇ ਕਿਹਾ ਕਿ ਕਾਸਿਫ ਫਾਰੂਕੀ ਨੇ ਇਕ ਛੋਟੇ ਸ਼ਹਿਰ 'ਚ ਰਹਿਕੇ ਜੋ ਵੱਡੀਆਂ ਮੱਲ੍ਹਾਂ ਮਾਰੀਆਂ ਨੇ ਉਸਨੂੰ ਦੇਖਦੇ ਹੋਏ ਪੀਸ ਕੌਂਸਲ ਨੇ ਡਾ. ਫਾਰੂਕੀ ਨੂੰ ਡਾਕਟ੍ਰੇਟ ਦੇ ਐਵਾਰਡ ਨਾਲ ਨਿਵਾਜਿਆ ਹੈ। ਇਸ ਮੌਕੇ 'ਤੇ ਬੋਲਦਿਆ ਡਾ. ਕਾਸਿਫ ਫਾਰੂਕੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਨਮਾਨ੍ਹ ਕੰਮ ਮਿਲਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਗਈ ਹੈ ਤੇ ਆਉਣ ਵਾਲੇ ਸਮੇਂ 'ਚ ਉਹ ਹੋਰ ਜ਼ਿਆਦਾ ਸਰਗਰਮੀ ਨਾਲ ਆਪਣੇ ਕੰਮ ਨੂੰ ਸਰ ਅੰਜਾਮ ਦੇਣਗੇ।