ਸੁਨਿਆਰੇ ਦੀ ਪੁਰਾਣੀ ਅਤੇ ਮਸ਼ਹੂਰ ਦੁਕਾਨ 'ਚ ਰਾਤ ਪੈ ਗਏ ਚੋਰ
15 ਲੱਖ ਦੇ ਚਾਂਦੀ ਦੇ ਗਹਿਣੇ ਕੀਤੇ ਚੋਰੀ ਤੇ ਜਾਂਦੇ ਜਾਂਦੇ ਡੀਵੀਆਰ ਵੀ ਕੱਢ ਕੇ ਲੈ ਗਏ
ਰੋਹਿਤ ਗੁਪਤਾ
ਕੋਟ ਸੰਤੋਖ ਰਾਏ , 28 ਦਸੰਬਰ 2024- ਕੋਟ ਸੰਤੋਖ ਰਾਏ ਵਿਖੇ ਪੁਰਾਣੀ ਅਤੇ ਮਸ਼ਹੂਰ ਸੁਨਿਆਰੇ ਦੀ ਦੁਕਾਨ ਸਤਨਾਮ ਜਿਉਲਰਜ ਨਾਮਕ ਦੁਕਾਨ ਤੇ ਬੀਤੀ ਰਾਤ ਚੋਰਾਂ ਨੇ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨ ਮਾਲਕ ਅਨੁਸਾਰ ਸਵੇਰੇ ਉਸਨੂੰ ਕਿਸੇ ਦਾ ਫੋਨ ਆਇਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ। ਇਸ ਤੇ ਉਹ ਆਪਣੇ ਬੇਟੇ ਅਨਮੋਲ ਸਿੰਘ ਦੇ ਨਾਲ ਜਦੋਂ ਪਹੁੰਚਿਆ ਤਾਂ ਉਹਨੇ ਦੇਖਿਆ ਕਿ ਤਾਲੇ ਟੁੱਟੇ ਹੋਏ ਸਨ ਅਤੇ ਚੋਰਾਂ ਵੱਲੋਂ ਅੰਦਰੋਂ ਚਾਂਦੀ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ। ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰਵੀ ਵੀ ਚੋਰ ਲੈ ਗਏ । ਦੁਕਾਨਦਾਰ ਅਨੁਸਾਰ ਸੋਨੇ ਦੇ ਗਹਿਨੇਤਾ ਉਹਨਾਂ ਦੀ ਦੁਕਾਨ ਵਿੱਚ ਨਹੀਂ ਰਹਿੰਦੇ ਅਤੇ ਨਾ ਹੀ ਰਾਤ ਨੂੰ ਨਕਦੀ ਦੁਕਾਨ ਅੰਦਰ ਰਹਿਣ ਦੀ ਦਿੰਦੇ ਹਨ ਪਰ ਚਾਂਦੀ ਦਾ ਕਾਫੀ ਸਮਾਨ ਲੋਕ ਚੋਰੀ ਕਰਕੇ ਲੈ ਗਏ ਹਨ।
ਦੁਕਾਨਦਾਰ ਨੇ ਦੱਸਿਆ ਕਿ ਉਸ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ ਕਿ ਉਹਨਾਂ ਨੂੰ ਚੋਰੀ ਹੋਇਆ ਉਹਨਾਂ ਦਾ ਕੀਮਤੀ ਸਮਾਨ ਜਿਸ ਦੀ ਕੀਮਤ 15 ਲੱਖ ਦੇ ਕਰੀਬ ਹੈ ਉਹ ਵਾਪਸ ਦਵਾਇਆ ਜਾਏ। ਉੱਥੇ ਹੀ ਮੌਕੇ ਤੇ ਥਾਣਾ ਧਾਰੀਵਾਲ ਦੇ ਐਸਐਚਓ ਇੰਸਪੈਕਟਰ ਮੈਡਮ ਬਲਜੀਤ ਕੌਰ ਵੀ ਭਾਰੀ ਪੁਲਿਸ ਫੋਰਸ ਦੇ ਨਾਲ ਪਹੁੰਚੇ ਪੁਲਿਸ ਵੱਲੋਂ ਜਾਂਚ ਜਾਰੀ ਹੈ ।