ਗੁਰਦਾਸਪੁਰ ਜੇਲ 'ਚ ਹੋਈ ਲੜਾਈ ਦੇ ਮਾਮਲੇ 'ਚ 13 ਹਵਾਲਾਤੀਆਂ ਖਿਲਾਫ FIR ਦਰਜ
ਰੋਹਿਤ ਗੁਪਤਾ
ਗੁਰਦਾਸਪੁਰ 28 ਦਸੰਬਰ 2024- ਗੁਰਦਾਸਪੁਰ ਸੈਂਟਰਲ ਜੇਲ ਵਿੱਚ 26 ਜਨਵਰੀ ਨੂੰ ਹੋਈ ਦੋ ਗੁੱਟਾਂ ਦੇ ਦਰਮਿਆਨ ਲੜਾਈ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਜੇਲ ਅਧਿਕਾਰੀਆਂ ਦੀ ਸ਼ਿਕਾਇਤ ਤੇ ਦੋਹਾਂ ਗੁੱਟਾਂ ਦੇ 13 ਬੰਦੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ।
ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਜੇਲ ਵਿੱਚ ਬੰਦ ਹਵਾਲਾਤੀ ਸਾਹਿਲ ਪ੍ਰੀਤ ਉਰਫ ਸੋਹੀ ਪੁੱਤਰ ਜਰਨੈਲ ਸਿੰਘ ਅਤੇ ਹਵਾਲਾਤੀ ਬਲਵਿੰਦਰ ਸਿੰਘ ਬਿੱਲੀ ਪੁੱਤਰ ਗੁਰਦੀਪ ਸਿੰਘ ਦਰਮਿਆਨ ਬਹਿਸਬਾਜ਼ੀ ਅਤੇ ਗਾਲੀ ਗਲੋਚ ਤੋਂ ਇਹ ਮਾਮਲਾ ਭੱਖਿਆ ਸੀ , ਜਿਨਾਂ ਵਿੱਚ ਪੁਰਾਨੀ ਰੰਜਿਸ਼ ਚਲਦੀ ਆ ਰਹੀ ਹੈ। ਇਸ ਦੌਰਾਨ ਬਿੱਲੀ ਦੀ ਹਿਮਾਇਤ ਵਿੱਚ ਗੁਰਮੀਤ ਸਿੰਘ ਮੀਤਾ ਨਾਮ ਦਾ ਬੰਦੀ ਵੀ ਆ ਗਿਆ ਅਤੇ ਦੇਖਦੇ ਹੀ ਦੇਖਦੇ ਲੜਾਈ ਬਹੁਤ ਵੱਧ ਗਈ ਤਾਂ ਜੇਲ ਗਾਰਡ ਵੱਲੋਂ ਜੇਲ ਦਾ ਸਾਇਰਨ ਵਜਾ ਦਿੱਤਾ ਗਿਆ। ਲੜਾਈ ਦਰਮਿਆਨ ਇੱਕ ਹਵਾਲਾਤੀ ਗਗਨਦੀਪ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋਇਆ ਸੀ ਜਿਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦਾਖਲ ਕਰਵਾਇਆ ਗਿਆ ਸੀ, ਜਦਕਿ ਦੋ ਹੋਰ ਹਵਾਲਾਤੀ ਮਾਮੂਲੀ ਜਖਮੀ ਹੋਏ ਸਨ। ਛੇ ਥਾਣਿਆਂ ਦੀ ਪੁਲਿਸ ਵੱਲੋਂ ਮੌਕੇ ਤੇ ਜੇਲ ਵਿੱਚ ਪਹੁੰਚ ਕੇ ਹਾਲਾਤ ਤੇ ਕਾਬੂ ਪਾਇਆ ਗਿਆ ਸੀ। ਮਾਮਲੇ ਵਿੱਚ ਹੁਣ ਪੁਲਿਸ ਵੱਲੋਂ ਜੇਲ ਵਿੱਚ ਬੰਦ 13 ਬੰਦੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਿਨਾਂ 13 ਬੰਦੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਵਿੱਚ ਬਿਕਰਮਜੀਤ ਸਿੰਘ ਉਰਫ ਭੱਟੀ ਪੁੱਤਰ ਰਣਜੀਤ ਸਿੰਘ,ਜਰਮਨਜੀਤ ਸਿੰਘ ਪੁਤਰ ਲਖਬੀਰ ਸਿੰਘ, ਜਸਪ੍ਰੀਤ ਸਿੰਘ ਪੁੱਤਰ ਇੰਦਰ ਸਿੰਘ,ਅਮ੍ਰਿਤਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ, ਅਮਨਦੀਪ ਸਿੰਘ ਪੁੱਤਰ ਰਘਬੀਰ ਸਿੰਘ,ਅਕਾਸ਼ਦੀਪ ਸਿੰਘ ਉਰਫ ਕਾਸੂ ਪੁੱਤਰ ਜਸਪਾਲ ਸਿੰਘ, ਅਮਨਦੀਪ ਪੁੱਤਰ ਲਖਬੀਰ ਸਿੰਘ, ਸੁਖਜੀਤ ਸਿੰਘ ਪੁੱਤਰ ਲਖਬੀਰ ਸਿੰਘ,ਸਾਹਿਲ ਪੁੱਤਰ ਸੰਦੀਪ, ਹਵਾਲਾਤੀ ਸੁਖਪਿੰਦਰ ਸਿੰਘ ਪੁੱਤਰ ਸਲਵਿੰਦਰ ਸਿੰਘ, ਗਗਨਦੀਪ ਸਿੰਘ ਪੁੱਤਰ ਬਲਬੀਰ ਸਿੰਘ, ਸੌਰਵ ਪੁੱਤਰ ਸੁਰਿੰਦਰ ਪਾਲ, ਸਾਜਨਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਸ਼ਾਮਿਲ ਹਨ।