ਬਾਰਿਸ਼ ਨੇ ਮੌਸਮ ਕੀਤਾ ਸੁਹਾਵਣਾ, ਬਿਮਾਰੀਆਂ ਤੋਂ ਮਿਲੇਗੀ ਰਾਹਤ
ਰੋਹਿਤ ਗੁਪਤਾ
ਗੁਰਦਾਸਪੁਰ , 27 ਦਸੰਬਰ 2024- ਜਿੱਥੇ ਪਹਾੜਾਂ ਵਿੱਚ ਕੁਝ ਦਿਨਾਂ ਤੋਂ ਹੋ ਰਹੀ ਬਰਫਬਾਰੀ ਕਾਰਨ ਪੰਜਾਬ ਵਿੱਚ ਵੀ ਸਰਦੀ ਵਧਣੀ ਸ਼ੁਰੂ ਹੋ ਗਈ ਸੀ ਅਤੇ ਸਵੇਰੇ ਅਤੇ ਸ਼ਾਮ ਦਾ ਤਾਪਮਾਨ ਵਿੱਚ ਕਾਫੀ ਗਿਰਾਵਟ ਮਹਿਸੂਸ ਕੀਤੀ ਜਾ ਰਹੀ ਸੀ ਪਰ ਇਸ ਦੇ ਬਾਵਜੂਦ ਪੰਜਾਬ ਦੇ ਜੰਮੂ ਕਸ਼ਮੀਰ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਦੁਪਹਿਰ ਦੇ ਤਾਪਮਾਨ ਵਿੱਚ ਜ਼ਿਆਦਾ ਗਿਰਾਵਟ ਨਹੀਂ ਆਈ ਸੀ ਕਿਉਂਕਿ ਇਹਨਾਂ ਇਲਾਕਿਆਂ ਵਿੱਚ ਬਾਰਿਸ਼ ਨਹੀਂ ਹੋ ਰਹੀ ਸੀ ਪਰ ਅੱਜ ਸਵੇਰੇ ਤੜਕਸਾਰ ਤੋਂ ਗੁਰਦਾਸਪੁਰ ਅਤੇ ਬਟਾਲਾ ਵਿੱਚ ਹੋਈ ਹਲਕੀ ਬਾਰਿਸ਼ ਕਾਰਨ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ । ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ ਬੇਸ਼ੱਕ ਬਾਰਿਸ਼ ਰੁਕ ਰੁਕ ਕੇ ਹੋਈ ਹੈ ਤੇ ਖੁੱਲ ਕੇ ਵੀ ਨਹੀਂ ਹੋਈ ਪਰ ਫਿਰ ਵੀ ਡਾਕਟਰਸ ਦਾ ਕਹਿਣਾ ਹੈ ਕਿ ਇਸ ਬਾਰਿਸ਼ ਨਾਲ ਸੁੱਕੀ ਸਰਦੀ ਕਾਰਨ ਹੋ ਰਹੀਆਂ ਬਿਮਾਰੀਆਂ ਤੋ ਕਾਫੀ ਹੱਦ ਤੱਕ ਰਾਹਤ ਮਿਲੇਗੀ। ਉੱਥੇ ਹੀ ਇਹ ਬਾਰਿਸ਼ ਕਣਕ ਦੀ ਫਸਲ ਲਈ ਵੀ ਭਰਪੂਰ ਲਾਹੇਵੰਦ ਦੱਸੀ ਜਾ ਰਹੀ ਹੈ। ਜਿਸ ਕਾਰਨ ਕਿਸਾਨ ਵੀ ਖੁਸ਼ ਨਜ਼ਰ ਆ ਰਹੇ ਹਨ।