ਜਾਣਕਾਰੀ ਦਿੰਦੇ ਹੋਏ SSP ਜੋਤੀ ਯਾਦਵ ਅਤੇ ਹੋਰ
ਦੀਦਾਰ ਗੁਰਨਾ
ਖੰਨਾ, 7 ਅਗਸਤ 2025 : ਖੰਨਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਜੁਲਾਈ 2025 ਨੂੰ ਮਾਛੀਵਾੜਾ ਦੇ ਪਿੰਡ ਚੱਕ ਲੋਹਟ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ 10 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ , ਇਹ ਕਾਰਵਾਈ ਅਪਰਾਧਿਕ ਤੱਤਾਂ ਵਿਰੁੱਧ ਚੱਲ ਰਹੀ ਮੁਹਿੰਮ ਅਧੀਨ ਕੀਤੀ ਗਈ
ਪੁਲਿਸ ਵੱਲੋਂ ਜਾਰੀ ਕੀਤੇ ਬਿਆਨ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਕੋਲੋਂ 3 ਪਿਸਤੌਲ, 6 ਮੈਗਜ਼ੀਨਾਂ, 45 ਜ਼ਿੰਦਾ ਗੋਲੀਆਂ, ਅਤੇ ਇੱਕ ਆਲਟੋ ਕਾਰ, ਜੋ ਕਿ ਅਪਰਾਧਕ ਕਾਰਵਾਈ ਵਿੱਚ ਵਰਤੀ ਗਈ ਸੀ, ਨੂੰ ਬਰਾਮਦ ਕੀਤਾ ਗਿਆ ਹੈ
ਇਹ ਗੋਲੀਬਾਰੀ ਦੀ ਘਟਨਾ ਲੋਕਾਂ ਵਿੱਚ ਭੈ ਦਾ ਮਾਹੌਲ ਬਣਾਉਣ ਅਤੇ ਗੈਂਗਸਟਰਾਂ ਵੱਲੋਂ ਅਪਣੀ ਹੇਠਲੀ ਦਹਿਸ਼ਤ ਫੈਲਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਖੰਨਾ ਪੁਲਿਸ ਨੇ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਖਾਸ ਟੀਮਾਂ ਬਣਾਈਆਂ ਸਨ, ਜਿਨ੍ਹਾਂ ਨੇ ਤੀਬਰ ਕਾਰਵਾਈ ਕਰਦਿਆਂ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ