ਗੁਰਦਰਸ਼ਨ ਸੈਣੀ ਵੱਲੋਂ ਡੇਰਾਬਸੀ 'ਚ ਕਰਵਾਇਆ ਗਿਆ ਭਾਜਪਾ ਜ਼ਿਲ੍ਹਾ ਪ੍ਰਧਾਨ ਦਾ ਸਨਮਾਨ ਸਮਾਰੋਹ ਰਿਹਾ ਪ੍ਰਭਾਵਸ਼ਾਲੀ
- ਅਕਾਲੀ ਦਲ ਨਾਲ ਸਮਝੌਤਾ ਕਿਸੇ ਕੀਮਤ 'ਤੇ ਨਹੀਂ, ਭਾਜਪਾ ਇਕੱਲਿਆਂ ਬਣਾਏਗੀ ਪੰਜਾਬ 'ਚ ਸਰਕਾਰ :- ਸੰਜੀਵ ਵਸ਼ਿਸ਼ਟ
(ਡੇਰਾ ਬੱਸੀ) 7 ਅਗਸਤ 2025 - ਹਲਕਾ ਡੇਰਾਬਸੀ ਦੇ ਸੀਨੀਅਰ ਭਾਜਪਾ ਆਗੂ ਅਤੇ ਸਮਾਜ ਸੇਵੀ ਸ. ਗੁਰਦਰਸ਼ਨ ਸਿੰਘ ਸੈਣੀ ਵੱਲੋ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਰਵਸੰਮਤੀ ਨਾਲ ਬਣੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਦੇ ਸਵਾਗਤ ਅਤੇ ਸਨਮਾਨ ਹਿੱਤ ਆਪਣੇ ਗ੍ਰਹਿ ਵਿਖੇ ਵਿਸ਼ੇਸ਼ ਤੌਰ 'ਤੇ ਸਮਾਰੋਹ ਦਾ ਆਯੋਜਨ ਕੀਤਾ ਗਿਆ ਜੋ ਕਿ ਬਹੁਤ ਪ੍ਰਭਾਵਸ਼ਾਲੀ ਰਿਹਾ।
ਇਸ ਮੌਕੇ ਸ਼੍ਰੀ ਵਸ਼ਿਸ਼ਟ ਦਾ ਸਵਾਗਤ ਕਰਦਿਆਂ ਗੁਰਦਰਸ਼ਨ ਸੈਣੀ ਨੇ ਕਿਹਾ ਕਿ ਸੰਜੀਵ ਵਸ਼ਿਸ਼ਟ ਜੀ ਦੀ ਚੋਣ ਦਾ ਇਹ ਫੈਸਲਾ ਉਨ੍ਹਾਂ ਦੀ ਸ਼ਾਨਦਾਰ ਅਗਵਾਈ ਵਜੋਂ ਲਿਆ ਗਿਆ ਹੈ, ਜਿਨ੍ਹਾਂ ਪੂਰੇ ਜ਼ਿਲ੍ਹੇ ਵਿੱਚ ਪਾਰਟੀ ਦੀ ਪਕੜ ਨੂੰ ਮਜ਼ਬੂਤ ਕੀਤਾ ਹੈ। ਉਹਨਾਂ ਕਿਹਾ ਕਿ ਸ੍ਰੀ ਵਸ਼ਿਸ਼ਟ ਦੀ ਦੁਬਾਰਾ ਨਿਯੁਕਤੀ ਦਾ ਸਿਹਰਾ ਉਨ੍ਹਾਂ ਦੇ ਵਰਕਰਾਂ ਨਾਲ ਗਹਿਰੇ ਨਾਤੇ ਨੂੰ ਜਾਂਦਾ ਹੈ, ਜਿਸ ਨੂੰ ਉਨ੍ਹਾਂ ਨੇ ਸਮਾਜਿਕ ਅਤੇ ਸੰਗਠਨਾਤਮਕ ਭੂਮਿਕਾਵਾਂ ਰਾਹੀਂ ਮਜ਼ਬੂਤ ਕੀਤਾ।
ਹਰ ਵਰਕਰ ਨੂੰ ਨਾਮ ਨਾਲ ਜਾਣਨਾ ਉਨ੍ਹਾਂ ਦੀ ਭਾਈਵਾਲਤਾ ਵਾਲੀ ਅਗਵਾਈ ਦੀ ਮਿਸਾਲ ਹੈ। ਸ਼੍ਰੀ ਸੈਣੀ ਨੇ ਕਿਹਾ ਕਿ ਸੰਜੀਵ ਵਸ਼ਿਸ਼ਠ ਵਲੋਂ ਪਾਰਟੀ ਦੀ ਮਜਬੂਤੀ ਲਈ ਜ਼ਮੀਨੀ ਪੱਧਰ ਤੇ ਕੀਤੇ ਕੰਮਾਂ ਨੂੰ ਮੁੱਖ ਰੱਖਦਿਆਂ ਉਹਨਾਂ ਨੂੰ ਮੁੜ ਪਾਰਟੀ ਦਾ ਜਿਲ੍ਹਾ ਪ੍ਰਧਾਨ ਬਣਾੳਣ ਦਾ ਫੈਸਲਾ ਇਹ ਸਾਬਤ ਕਰਦਾ ਹੈ ਕਿ ਉਹਨਾਂ ਦਾ ਸਿਆਸੀ ਕੱਦ ਕਿੰਨਾ ਵੱਡਾ ਹੈ। ਉਹਨਾਂ ਦੱਸਿਆ ਕਿ ਸ੍ਰੀ ਵਸ਼ਿਸ਼ਟ ਵਲੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਨਿਭਾਈ ਭੂਮਿਕਾ ਕਾਰਨ ਭਾਜਪਾ ਨੇ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਮਜ਼ਬੂਤ ਪਕੜ ਬਣਾਈ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸਿਸ਼ਟ ਨੇ ਬੋਲਦਿਆਂ ਕਿਹਾ ਕਿ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਮੁਹਾਲੀ ਜਿਲੇ ਵਿੱਚ ਭਾਜਪਾ ਨੇ ਵੋਟ ਪ੍ਰਤੀਸ਼ਤਤਾ ਵਿੱਚ ਵੱਡਾ ਵਾਧਾ ਦਰਜ ਕੀਤਾ ਹੈ। ਜੋ ਇਹ ਸਿੱਧ ਕਰਦਾ ਹੈ ਕਿ ਭਾਜਪਾ ਆਪਣੇ ਬਲਬੂਤੇ ਵੱਡਾ ਮਾਰਕਾ ਮਾਰਨ ਲਈ ਤਿਆਰ ਬਰ ਤਿਆਰ ਹੈ। ਸ੍ਰੀ ਵਸ਼ਿਸ਼ਠ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਕਿਸੇ ਕੀਮਤ 'ਤੇ ਨਹੀਂ ਹੋਵੇਗਾ ਅਤੇ 2027 ਵਿਚ ਭਾਜਪਾ ਇਕੱਲਿਆਂ ਹੀ ਪੰਜਾਬ ਵਿਚ ਸਰਕਾਰ ਬਣਾਵੇਗੀ। ਕਿਉਂਕਿ ਲੋਕ ਸਭਾ ਚੋਣਾਂ ਚ ਭਾਜਪਾ ਦੀ ਵੋਟ ਪ੍ਰਤੀਸ਼ਤਤਾ ਅਕਾਲੀ ਦਲ ਨਾਲੋਂ ਕਈ ਗੁਣਾ ਵੱਧ ਰਹੀ। ਜਿਸਦੀ ਉਦਾਹਰਨ ਡੇਰਾਬਸੀ ਵਿਚ ਅਕਾਲੀ ਦਲ ਦੇ ਉਮੀਦਵਾਰ ਦਾ ਚੌਥੇ ਅਤੇ ਭਾਜਪਾ ਉਮੀਦਵਾਰ ਦਾ ਪਹਿਲੇ ਨੰਬਰ ਤੇ ਆਉਣਾ ਇਹ ਸਪਸ਼ਟ ਕਰਦਾ ਹੈ ਕਿ ਭਾਜਪਾ ਇਕੱਲਿਆਂ ਚੋਣ ਲੜਨ ਦੇ ਸਮਰੱਥ ਹੈ।
ਉਹਨਾਂ ਸਾਰਿਆਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਬਾਹਾਂ ਮਜ਼ਬੂਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਲਈ ਤਕੜੇ ਹੋਕੇ ਹੰਬਲਾ ਮਾਰੋ। ਇਸ ਮੌਕੇ ਪਰਮਪਾਲ ਕੌਰ ਮਲੂਕਾ, ਗੁਰਪ੍ਰੀਤ ਸਿੰਘ ਮਲੂਕਾ, ਬੰਨੀ ਸੰਧੂ, ਸੰਜੀਵ ਖੰਨਾ, ਸੁਸ਼ੀਲ ਰਾਣਾ, ਵਿਕਰਾਂਤ ਪਵਾਰ, ਕਮਲਦੀਪ ਸਿੰਘ ਸੈਣੀ ਖਰੜ, ਹਰਪ੍ਰੀਤ ਸਿੰਘ ਟਿੰਕੂ,ਗੁਲਜ਼ਾਰ ਟਿਵਾਨਾ, ਸੁਭਾਸ਼ ਸੈਣੀ, ਰਾਜ ਕਿਸ਼ਨ, ਪੁਸ਼ਪਿੰਦਰ ਮਹਿਤਾ, ਪਰਦੀਪ ਸ਼ਰਮਾ, ਅਨੁਜ ਅਗਰਵਾਲ, ਸਾਨੰਤ ਭਾਰਦਵਾਜ, ਮੋਨਾ ਸੈਣੀ, ਨਿਹਾਰਿਕਾ ਗਰਗ ਅਤੇ ਲਾਲੜੂ, ਡੇਰਾ ਬੱਸੀ,ਜ਼ੀਰਕਪੁਰ ਮੰਡਲ ਪ੍ਰਧਾਨ ਅਤੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਮੋਜ਼ੂਦ ਸਨ।