ਬਾਰਿਸ਼ ਦਾ ਕਹਿਰ! ਲੋਕਾਂ ਦੇ ਘਰਾਂ 'ਚ ਵੜਿਆ ਪਾਣੀ, ਵੀਡੀਓ ਵਾਇਰਲ
ਬੀਤੀ ਸ਼ਾਮ ਹੋਈ ਬਾਰਿਸ਼ ਤੋਂ ਬਾਅਦ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਪਾਣੀ
ਵੀਡੀਓ ਵਾਇਰਲ ਹੋਣ ਤੋਂ ਬਾਅਦ ਸਵੇਰੇ ਤੜਕਸਾਰ ਆਪ ਨਿਕਲੇ ਏਡੀਸੀ ਮੁਹੱਲਿਆਂ ਵਿੱਚ , ਕਿਹਾ ਹਰ ਸਮੱਸਿਆ ਦਾ ਕਰਾਂਗੇ ਹੱਲ
ਰੋਹਿਤ ਗੁਪਤਾ
ਗੁਰਦਾਸਪੁਰ , 06 ਅਗਸਤ 2025- ਬੀਤੇ ਕੱਲ ਹੋਈ ਬਰਸਾਤ ਦੇ ਨਾਲ ਗੁਰਦਾਸਪੁਰ ਦੇ ਕਈ ਮੁਹੱਲਿਆਂ ਦੇ ਵਿੱਚ ਪਾਣੀ ਲੋਕਾਂ ਦੇ ਘਰਾਂ ਵਿੱਚ ਭਰ ਗਿਆ ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇਜੀ ਨਾਲ ਵਾਇਰਲ ਹੋਈ। ਜਦੋਂ ਇਸ ਘਟਨਾ ਦਾ ਪਤਾ ਏਡੀਸੀ ਹਰਜਿੰਦਰ ਬੇਦੀ ਨੂੰ ਲੱਗਾ ਤਾਂ ਉਹਨਾਂ ਨੇ ਤੁਰੰਤ ਮੌਕੇ ਤੇ ਕਾਦਰੀ ਮੁਹੱਲੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੁਹੱਲੇ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ।
ਗੋਰਤਲਬ ਹੈ ਕਿ ਏਡੀਸੀ ਗੁਰਦਾਸਪੁਰ ਹਰਜਿੰਦਰ ਬੇਦੀ ਰੋਜ਼ਾਨਾ ਸਵੇਰੇ ਆਪਣੇ ਹੀ ਤਰੀਕੇ ਦੇ ਨਾਲ ਨਿਕਲਦੇ ਹਨ ਅਤੇ ਗਰਾਊਂਡ ਲੈਵਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ।
ਅੱਜ ਵੀ ਜਦੋਂ ਪਾਣੀ ਦੇ ਵਿੱਚ ਡੁੱਬੇ ਕਾਦਰੀ ਮੁਹੱਲੇ ਦੇ ਕਈ ਘਰਾਂ ਵਿੱਚ ਏਡੀਸੀ ਹਰਜਿੰਦਰ ਬੇਦੀ ਪਹੁੰਚੇ ਤਾਂ ਮੁਹੱਲੇ ਦੇ ਲੋਕਾਂ ਦਾ ਕਹਿਣਾ ਸੀ ਕਿ ਕੁਝ ਲੋਕਾਂ ਵੱਲੋਂ ਵੱਖ ਵੱਖ ਬੋਰਡ ਦੀ ਜਮੀਨ ਲੀਜ ਤੇ ਲੈ ਗਈ ਹੈ , ਜੋ ਅੱਗੇ ਗੈਰ ਕਾਨੂੰਨੀ ਤਰੀਕੇ ਨਾਲ ਵੇਚ ਦਿੱਤੀ ਗਈ ਹੈ।
ਜਦਕਿ ਇਹਨਾਂ ਲੋਕਾਂ ਵੱਲੋਂ ਨਾਲੇ ਬੰਦ ਕਰਨ ਅਤੇ ਇੱਕ ਨਾਲੇ ਤੇ ਚੈਂਬਰ ਲਗਾਉਣ ਕਾਰਨ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਨਹੀਂ ਹੋ ਪਾ ਰਹੀ । ਏਡੀਸੀ ਬੇਦੀ ਨੇ ਲੋਕਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਲੋਕਾਂ ਨੂੰ ਜਲਦੀ ਬਰਸਾਤੀ ਪਾਣੀ ਦੀ ਇਸ ਸਮੱਸਿਆ ਤੋਂ ਨਿਜਾਤ ਦਵਾਈ ਜਾਵੇਗੀ।