Breaking: ਇਥਾਨੋਲ ਫ਼ੈਕਟਰੀ 'ਚੋਂ ਯੂਰੀਆ ਖ਼ਾਦ ਬਰਾਮਦ, ਖੇਤੀਬਾੜੀ ਵਿਭਾਗ ਵੱਲੋਂ ਜਾਂਚ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ 06 ਅਗਸਤ 2025- ਯੂਰੀਆ ਦੀ ਵਰਤੋਂ ਇਥਾਨੌਲ ਬਣਾਉਣ ਵਿਚ ਕਰਨ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਖੇਤੀਬਾੜੀ ਵਿਭਾਗ ਵੱਲੋਂ ਦੀਨਾਨਗਰ ਦੀ ਵੀ ਆਰ ਵੀ ਇਥਾਨੋਲ ਫੈਕਟਰੀ ਵਿੱਚ ਰੇਡ ਕੀਤੀ ਗਈ। ਜਾਣਕਾਰੀ ਅਨੁਸਾਰ ਫੈਕਟਰੀ ਵਿੱਚੋਂ ਯੂਰੀਆ ਖਾਦ ਦੀਆਂ 84 ਬੋਰੀਆਂ ਭਰੀਆਂ ਅਤੇ 200 ਖਾਲੀ ਬੋਰੀਆਂ ਬਰਾਮਦ ਹੋਈਆਂ ਹਨ। ਹਾਲਾਂਕਿ ਫੈਕਟਰੀ ਮਾਲਕਾਂ ਦਾ ਕਹਿਣਾ ਹੈ ਕਿ ਇਹ ਯੂਰੀਆ ਉਹਨਾਂ ਨੇ ਖੇਤੀਬਾੜੀ ਵਿੱਚ ਯੂਜ ਕਰਨ ਦੇ ਲਈ ਰੱਖੀ ਹੋਈ ਹੈ।
ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕੀ ਫੈਕਟਰੀ ਵਿੱਚ ਯੂਰੀਆ ਖਾਦ ਦੀ ਵਰਤੋਂ ਇਥਾਨੋਲ ਬਣਾਉਣ ਲਈ ਕੀਤੀ ਜਾਂਦੀ ਹੈ।
ਸੂਚਨਾ ਮਿਲਣ ਤੋਂ ਬਾਅਦ ਤੋਂ ਬਾਅਦ ਜਦੋਂ ਰੇਡ ਕੀਤੀ ਗਈ ਤਾਂ ਜਿਲ੍ਹਾ ਫੈਕਟਰੀ ਵਿੱਚ ਕਾਫੀ ਮਾਤਰਾ ਵਿੱਚ ਯੂਰੀਆ ਦੀ ਬੋਰੀਆਂ ਸਟੋਰ ਕੀਤੀਆਂ ਪਾਈਆਂ ਗਈਆਂ ਹਨ। ਅਧਿਕਾਰੀਆ ਨੇ ਖਾਦ ਦੀਆਂ ਖਾਲੀ ਅਤੇ ਭਰੀਆਂ ਬੋਰੀਆਂ ਨੂੰ ਜਬਤ ਕਰਕੇ ਸੈਂਪਲ ਇਕੱਤਰ ਕਰ ਜਾਂਚ ਦੇ ਲਈ ਭੇਜ ਦਿੱਤੇ ਹਨ ਅਤੇ ਯੂਰੀਆ ਫੈਕਟਰੀ ਵਿੱਚ ਵਰਤਿਆ ਜਾਣਾ ਸੀ ਜਾਂ ਫਿਰ ਖੇਤੀਬਾੜੀ ਵਿੱਚ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।