ਸਿੰਗਰ ਹਨੀ ਸਿੰਘ ਅਤੇ ਕਰਨ ਔਜਲਾ ਦੇ ਗਾਣਿਆਂ ਦਾ Women Commission ਵੱਲੋਂ ਨੋਟਿਸ
ਰਵੀ ਜੱਖੂ
ਚੰਡੀਗੜ੍ਹ 7 ਅਗਸਤ 2025 : ਚੰਡੀਗੜ੍ਹ: ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਦੋ ਪ੍ਰਸਿੱਧ ਪੰਜਾਬੀ ਗਾਇਕਾਂ ਯੋ ਯੋ ਹਨੀ ਸਿੰਘ ਅਤੇ ਕਰਨ ਔਜਲਾ ਦੇ ਗੀਤਾਂ ਵਿੱਚ ਔਰਤਾਂ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦਾ ਸਖ਼ਤ ਨੋਟਿਸ ਲਿਆ ਹੈ।
ਹਨੀ ਸਿੰਘ ਦਾ ਗੀਤ: ਮਹਿਲਾ ਕਮਿਸ਼ਨ ਨੇ ਹਨੀ ਸਿੰਘ ਦੇ ਗੀਤ 'MILLIONAIRE' ਵਿੱਚ ਔਰਤਾਂ ਪ੍ਰਤੀ ਵਰਤੀ ਗਈ ਸ਼ਬਦਾਵਲੀ 'ਤੇ ਸੂਓ-ਮੋਟੋ (suo-motu) ਕਾਰਵਾਈ ਕੀਤੀ ਹੈ।
ਕਰਨ ਔਜਲਾ ਦਾ ਗੀਤ: ਇਸੇ ਤਰ੍ਹਾਂ, ਕਰਨ ਔਜਲਾ ਦੇ ਗੀਤ 'MF GABRU' ਵਿੱਚ ਵੀ ਔਰਤਾਂ ਖਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਦਾ ਨੋਟਿਸ ਲਿਆ ਗਿਆ ਹੈ।
ਮਹਿਲਾ ਕਮਿਸ਼ਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੰਬੰਧਿਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਇਸ ਕਦਮ ਦਾ ਮਕਸਦ ਸਮਾਜ ਵਿੱਚ ਔਰਤਾਂ ਦੇ ਸਨਮਾਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।