ਯੂਨਾਈਟਿਡ ਸਿੱਖਜ਼ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤੰਬਾਕੂਨੋਸ਼ੀ ਦੇ ਰੁਝਾਨ ਨੂੰ ਰੋਕਣ ਲਈ ਆਰੰਭ ਕਰੇਗੀ ਜਾਗਰੂਕ ਮੁਹਿੰਮ
- ਮਾਮਲਾ ਪੰਜਾਬ 'ਚ ਤੰਬਾਕੂਨੋਸ਼ੀ ਦੇ ਰੁਝਾਨ ਨੂੰ ਰੋਕਣ ਦਾ
-ਪੰਜਾਬ ਰਾਜ ਨੂੰ ਤੰਬਾਕੂ ਮੁਕਤ ਬਣਾਉਣ ਲਈ ਜਾਗਰੂਕ ਹੋਣ ਦੀ ਲੋੜ-ਅੰਮ੍ਰਿਤਪਾਲ ਸਿੰਘ_
ਲੁਧਿਆਣਾ/ 5 ਅਗਸਤ 2025 - ਸੰਸਾਰ ਪੱਧਰ ਤੇ ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਯੂਨਾਈਟਿਡ ਸਿੱਖਜ਼ ਪੰਜਾਬ ਦੀ ਧਰਤੀ ਨੂੰ ਤੰਬਾਕੂ ਮੁਕਤ ਕਰਨ ਲਈ ਵੱਡੇ ਪੱਧਰ ਤੇ ਆਪਣੀ ਜਾਗਰੂਕ ਮੁਹਿੰਮ ਆਰੰਭ ਕਰੇਗੀ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ. ਅੰਮ੍ਰਿਤਪਾਲ ਸਿੰਘ ਡਾਈਰੈਕਟਰ ਪੰਜਾਬ ਯੂਨਾਈਟਿਡ ਸਿੱਖਜ਼ ਅਤੇ ਸ. ਭੁਪਿੰਦਰ ਸਿੰਘ ਮੱਕੜ ਨੇ ਅੱਜ ਪੱਤਰਕਾਰਾਂ ਦੇ ਨਾਲ ਵਿਸੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀ ਪੰਜਾਬ ਦੇ ਜਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਕਟੋਰੇਵਾਲ ਦੀ ਪੰਚਾਇਤ ਵੱਲੋ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਲਈ ਜੋ ਮਤਾ ਪਾਸ ਕਰਕੇ, ਪਿੰਡ ਦੀਆਂ ਦੁਕਾਨਾਂ ਅੰਦਰ ਤੰਬਾਕੂ, ਜ਼ਰਦਾ, ਬੀੜੀ, ਸਿਗਰਟ ਤੇ ਕੂਲਲਿਪ ਆਦਿ ਸਮੇਤ ਹਾਨੀਕਾਰਕ ਐਨਰਜੀ ਡਰਿੰਕ ਵੇਚਣ ਤੇ ਪੂਰਨ ਪਾਬੰਦੀ ਲਗਾਈ ਹੈ।
ਸਾਡੀ ਸੰਸਥਾ ਉਸ ਦਾ ਪੂਰਜੋ਼ਰ ਸਮੱਰਥਨ ਕਰਦੀ ਹੈ। ਉਨ੍ਹਾਂ ਨੇ ਆਪਣੀ ਗੱਲਬਾਤ ਦੌਰਾਨ ਜਾਣਕਾਰੀ ਦੇਦਿਆ ਕਿਹਾ ਕਿ ਪੀਜੀਆਈ ਚੰਡੀਗੜ੍ਹ ਦੀ ਸਟੱਡੀ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਹੀ ਤੰਬਾਕੂਨੋਸ਼ੀ ਮੁਕਤ ਐਲਾਨਿਆ ਗਿਆ ਹੈ। ਜਿਸਦਾ ਮਤਲਬ ਇਹ ਹੈ ਕਿ ਪੰਜਾਬ ਵਿਚ ਜਨਤਕ ਥਾਵਾਂ ਉੱਤੇ ਤੰਬਾਕੂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਇਹਨਾਂ ਜ਼ਿਲ੍ਹਿਆਂ ਵਿਚ 739 ਪਿੰਡ ਅਜਿਹੇ ਹਨ ਜਿਹਨਾਂ ਨੇ ਪੰਚਾਇਤ ਪੱਧਰ 'ਤੇ ਮਤਾ ਪਾਸ ਕਰਕੇ ਆਪੋ-ਆਪਣੇ ਪਿੰਡਾਂ ਨੂੰ ਤੰਬਾਕੂ ਮੁਕਤ ਬਣਾਉਣ ਦਾ ਟੀਚਾ ਮਿੱਥਿਆ ਹੋਣ ਦੇ ਉਪਰਾਲਿਆ ਨਾਲ 739 ਪਿੰਡ ਤੰਬਾਕੂ ਮੁਕਤ ਹੋ ਗਏ ਅਤੇ ਉਕਤ ਪੰਚਾਇਤਾਂ ਵੱਲੋਂ ਲਿਖ ਕੇ ਬੋਰਡ ਵੀ ਲਗਾਏ ਗਏ ਹਨ ਕਿ ਤੁਸੀਂ ਤੰਬਾਕੂਨੋਸ਼ੀ ਰਹਿਤ ਪਿੰਡ ਵਿਚ ਦਾਖ਼ਲ ਹੋ ਰਹੇ ਹੋ ਪਿੰਡ ਦੀ ਹਦੂਦ ਅੰਦਰ ਤੰਬਾਕੂਨੋਸ਼ੀ ਵਰਜਿਤ ਹੈ।
ਇਹ ਪਿੰਡ ਪੰਜਾਬ ਦੇ 23 ਜ਼ਿਲ੍ਹਿਆਂ ਵਿਚ ਹਨ। ਕਿਸੇ ਜ਼ਿਲ੍ਹੇ ਦੇ ਦੋ ਪਿੰਡਾਂ ਨੇ ਇਹ ਮਤਾ ਲਿਆਂਦਾ ਹੈ ਅਤੇ ਕਿਸੇ ਜ਼ਿਲ੍ਹੇ ਦੇ 4 ਪਿੰਡਾਂ ਇਹਨਾਂ ਪਿੰਡਾਂ ਵਿਚ ਸਰਹੱਦੀ ਇਲਾਕੇ ਵੀ ਹਨ।ਪਰ ਦੂਜੇ ਪਾਸੇ ਪੰਜਾਬ ਰਾਜ ਅੰਦਰ ਸਾਢੇ ਬਰਾਹਾਂ ਹਜਾਰ ਦੇ ਕੀਰਬ ਪਿੰਡਾਂ ਦੀ ਗਿਣਤੀ ਹੈ। ਜਿਸਦੇ ਮੁਕਾਬਲੇ ਇਹਨਾਂ ਤੰਬਾਕੂਨੋਸ਼ੀ ਦੇ ਰੁਝਾਨ ਨੂੰ ਰੋਕਣ ਵਾਲੇ ਪਿੰਡਾਂ ਦੀ ਗਿਣਤੀ ਬਹੁਤ ਸੀਮਤ ਹੈ।ਜਿਸ ਦੇ ਲਈ ਵੱਡੀ ਪੱਧਰ ਤੇ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ, ਤਾਂ ਹੀ ਪੰਜਾਬ ਦੇ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਤੰਬਾਕੂਨੋਸ਼ੀ ਦੇ ਰੁਝਾਨ ਤੋ ਬਚਾਇਆ ਜਾ ਸਕਦਾ ਹੈ।
ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਤੰਬਾਕੂਨੋਸ਼ੀ ਤੇ ਨਸਿਆਂ ਦੇ ਰੁਝਾਨ ਤੋ ਮੁਕਤ ਰਹਿਣ ਦੀ ਤਾਕੀਦ ਕੀਤੀ ਹੈ।ਸੋ ਅੱਜ ਲੋੜ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਾਰਥੱਕ ਢੰਗ ਨਾਲ ਮਨਾਉਦਿਆਂ ਹੋਇਆ ਸਮੂਹ ਪੰਜਾਬੀ ਪਿੰਡ ਪੱਧਰ ਤੋ ਪੰਜਾਬ ਰਾਜ ਨੂੰ ਤੰਬਾਕੂ ਮੁਕਤ ਬਣਾਉਣ ਲਈ ਜਾਗਰੂਕ ਮੁਹਿੰਮ ਆਰੰਭ ਕਰਨ ਤਾਂ ਹੀ ਸ਼ਤਾਬਦੀ ਮਨਾਉਣੀ ਸਫਲਾ ਹੋਵੇਗੀ।ਇਸ ਦੌਰਾਨ ਉਨ੍ਹਾਂ ਨੇ ਇੱਕ ਪੁੱਛੇ ਗਏ ਸਵਾਲ ਦਾ ਜਵਾਬ ਦੇਦਿਆ ਹੋਇਆ ਕਿ ਪੰਜਾਬ ਅੰਦਰ ਤੰਬਾਕੂਨੋਸ਼ੀ ਦੇ ਰੁਝਾਨ ਨੂੰ ਰੋਕਣ ਲਈ ਵੱਡੇ ਪੱਧਰ ਆਰੰਭ ਹੋਣ ਵਾਲੀ ਜਾਗਰੂਕ ਪ੍ਰਚਾਰ ਮੁਹਿੰਮ ਵਿੱਚ ਯੂਨਾਈਟਿਡ ਸਿੱਖਜ਼ ਦੇ ਵਲੰਟੀਅਰ ਆਪਣਾ ਪੂਰਨ ਰੂਪ ਵਿੱਚ ਸਹਿਯੋਗ ਪਾਉਣਗੇ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਰਾਜ ਬਣਾਇਆ ਜਾ ਸਕੇ।