27 ਸਾਲ ਦੇ ਨੌਜਵਾਨ ਦਾ ਕਤਲ: ਪਰਿਵਾਰ ਵੱਲੋਂ ਲਾਸ਼ ਹਾਈਵੇਅ 'ਤੇ ਰੱਖ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ
- ਬੀਤੀ ਰਾਤ ਜ਼ਮੀਨੀ ਵਿਵਾਦ ਦੇ ਚੱਲਦੇ 27 ਸਾਲ ਦੇ ਨੌਜਵਾਨ ਦਾ ਹੋਇਆ ਸੀ ਕਤਲ ,,
- ਅੱਜ ਸ਼ਾਮ ਮ੍ਰਿਤਕ ਦੇ ਪਰਿਵਾਰ ਵਲੋ ਲਾਸ਼ ਹਾਈਵੇ ਤੇ ਰੱਖ ਇਨਸਾਫ਼ ਦੀ ਮੰਗ ਨੂੰ ਲੈਕੇ ਰੋਸ਼ ਪ੍ਰਦਰਸ਼ਨ , ਖਬਰ ਲਿਖੇ ਤੱਕ ਜਾਣ ਤੱਕ ਜਾਰੀ ਹੈ ਧਰਨਾ
ਰੋਹਿਤ ਗੁਪਤਾ
ਗੁਰਦਾਸਪੁਰ, 5 ਅਗਸਤ 2025 - ਬਟਾਲਾ ਦੇ ਨੇੜਲੇ ਪਿੰਡ ਘਣੀਏ ਕੇ ਬਾਂਗਰ ਚ ਬੀਤੀ ਦੇਰ ਸ਼ਾਮ ਵੇਲੇ ਆਪਣੇ ਪਰਿਵਾਰ ਨਾਲ ਜਾ ਰਹੇ 27 ਸਾਲ ਨੌਜਵਾਨ ਨੂੰ ਉਸਦੇ ਪਿੰਡ ਦੇ ਰਹਿਣ ਵਾਲੇ ਕੁਝ ਲੋਕਾਂ ਵਲੋਂ ਰਾਹ ਚ ਰੋਕ ਘੇਰਾ ਪਾ ਤੇਜ਼ਧਾਰ ਹਤਿਆਰਾ ਨਾਲ ਵਾਰ ਕਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ ਅੱਜ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਹੋਣ ਤੋ ਬਾਅਦ ਮ੍ਰਿਤਕ ਦੇ ਵਾਰਸਾਂ ਵਲੋਂ ਮ੍ਰਿਤਕ ਦੀ ਲਾਸ਼ ਬਟਾਲਾ - ਫਤਿਹਗੜ੍ਹ ਚੂੜੀਆ ਮੁੱਖ ਮਾਰਗ ਤੇ ਰੱਖ ਇਨਸਾਫ਼ ਲਈ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਦੇਰ ਸ਼ਾਮ ਤੱਕ ਪੁਲਿਸ ਖ਼ਿਲਾਫ਼ ਜੰਮਕੇ ਨਾਅਰੇਬਾਜੀ ਕੀਤੀ । ਮੌਕੇ ਤੇ ਪਹੁੰਚੇ ਡੀਐਸਪੀ ਕਸਤੂਰੀ ਲਾਲ ਵੱਲੋਂ ਪਰਿਵਾਰ ਨਾਲ ਗੱਲਬਾਤ ਕਰਨ ਅਤੇ ਇਨਸਾਫ ਦਾ ਅਸ਼ਵਾਸਨ ਦੇਣ ਦੇ ਬਾਵਜੂਦ ਦੇਰ ਸ਼ਾਮ 7:30 ਵਜੇ ਤੱਕ ਧਰਨਾ ਜਾਰੀ ਸੀ।
ਬਟਾਲਾ ਦੇ ਨੇੜਲੇ ਪਿੰਡ ਘਣੀਏ ਕੇ ਬਾਂਗਰ ਦੇ ਰਹਿਣ ਵਾਲੇ ਮ੍ਰਿਤਕ ਨੌਜਵਾਨ ਦੀ ਬਲਜਿੰਦਰ ਸਿੰਘ ਦੀ ਪਤਨੀ ਅਤੇ ਰਿਸ਼ੇਤਦਾਰਾ ਨੇ ਦੱਸਿਆ ਕੀ ਬਲਜਿੰਦਰ ਸਿੰਘ ਦੇ ਪਰਿਵਾਰ ਦੀ ਉਹਨਾ ਦੇ ਪਿੰਡ ਦੇ ਹੀ ਰਹਿਣ ਵਾਲੇ ਇਕ ਪਰਿਵਾਰ ਨਾਲ ਪੁਰਾਣਾ ਜਮੀਨ ਦਾ ਝਗੜਾ ਚੱਲ ਰਿਹਾ ਸੀ ਅਤੇ ਉਸੇ ਜ਼ਮੀਨੀ ਵਿਵਾਦ ਨੂੰ ਲੈਕੇ ਉਹਨਾਂ ਪਰਿਵਾਰ ਵਲੋਂ ਇਕੱਠੇ ਹੋ ਉਸਦੇ ਪਤੀ ਤੇ ਅਤੇ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਸੀ ਜਿਸ ਹਮਲੇ ਚ ਬਲਜਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਭਾਵੇ ਕਿ ਪੁਲਿਸ ਵਲੋ ਬਲਜਿੰਦਰ ਸਿੰਘ ਦੇ ਕਤਲ ਕਰਨ ਵਾਲੇ ਦੋਸ਼ੀਆ ਖ਼ਿਲਾਫ਼ ਮਾਮਲਾ ਤਾ ਦਰਜ ਕੀਤਾ ਹੈ ਲੇਕਿਨ ਕਿਸੇ ਨੂੰ ਵੀ ਗ੍ਰਿਫਤਾਰ ਨਹੀ ਕੀਤਾ ਗਿਆ ਹੈ ਅਤੇ ਉਹ ਸਰੇਆਮ ਆਪਣੇ ਘਰਾਂ ਚ ਬੈਠੇ ਹਨ ਅਤੇ ਇਸੇ ਰੋਸ ਵਜੋ ਉਹ ਲਾਸ਼ ਨਾਲ ਮਜਬੂਰਨ ਧਰਨੇ ਤੇ ਬੈਠੇ ਹਨ ਅਤੇ ਉਦੋ ਤਕ ਉਹ ਮ੍ਰਿਤਕ ਬਲਜਿੰਦਰ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਜਦ ਤੱਕ ਦੋਸ਼ੀ ਗ੍ਰਿਫ਼ਤਾਰ ਨਹੀਂ ਹੁੰਦੇ ।
ਉਧਰ ਧਰਨੇ ਤੇ ਬੈਠੇ ਪਰਿਵਾਰ ਨੂੰ ਮਿਲਣ ਪੁਹਚੇ ਪੁਲਿਸ ਜਿਲਾ ਬਟਾਲਾ ਦੇ ਡੀ ਐਸ ਪੀ ਕਸਤੂਰੀ ਲਾਲ ਨੇ ਦਸਿਆ ਕਿ ਬਲਜਿੰਦਰ ਸਿੰਘ ਦੇ ਕਤਲ ਦੇ ਆਰੋਪ ਚ ਇਕ ਪਰਿਵਾਰ ਦੇ ਤਿੰਨ ਜੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਬਲਜਿੰਦਰ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ ਵੱਖ ਪੁਲਿਸ ਟੀਮਾ ਵਲੋਂ ਰੇਡ ਕਿਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ ।