Punjab Breaking : ਗੁਰਦਾਸਪੁਰ 'ਚ NIA ਦੀ ਰੇਡ : 8 ਘੰਟੇ ਤੋ ਵੱਧ ਇਸ ਪਰਿਵਾਰ ਤੋਂ ਕੀਤੀ ਪੁੱਛਗਿੱਛ
ਰੋਹਿਤ ਗੁਪਤਾ
ਗੁਰਦਾਸਪੁਰ, 5 ਅਗਸਤ 2025 : ਗੁਰਦਸਪੁਰ ਦੇ ਫਤਿਹਗੜ੍ਹ ਚੂੜਿਆਂ ਦੇ ਨਜ਼ਦੀਕ ਪਿੰਡ ਚਿਤੌੜਗੜ੍ਹ ਚ ਅੱਜ ਤੜਕਸਾਰ ਕਰੀਬ ਸਵੇਰੇ 5 ਵਜੇ NIA ਦੀ ਟੀਮ ਵਲੋ ਭਾਰੀ ਪੰਜਾਬ ਪੁਲਿਸ ਫੋਰਸ ਨਾਲ ਕੇ ਘਰ ਚ ਰੇਡ ਕੀਤੀ ਗਈ ਉੱਥੇ ਹੀ ਪੰਜਾਬ ਪੁਲਿਸ ਵਲੋਂ ਪੂਰੇ ਪਿੰਡ ਚ ਅਤੇ ਵਿਸ਼ੇਸ਼ ਕਰ ਜਗੀਰ ਸਿੰਘ ਦੇ ਘਰ ਨੂੰ ਘੇਰਾ ਪਾ ਰੱਖਿਆ ਜਦਕਿ NIA ਟੀਮ ਦੇ ਮੈਬਰਾ ਵਲੋ ਘਰ ਚ ਦਾਖਿਲ ਹੋ ਘਰ ਦਾ ਦਰਵਾਜ਼ਾ ਬੰਦ ਕਰ ਘਰ ਚ ਮਜੂਦ ਪਰਿਵਾਰ ਨਾਲ ਲੰਬੀ ਪੁੱਛਗਿੱਛ ਕੀਤੀ ਗਈ ।ਪਿੰਡ ਵਾਸੀਆ ਅਤੇ ਮੀਡੀਆ ਨੂੰ ਵੀ ਉਸ ਥਾਂ ਤੋ ਦੂਰ ਹੀ ਰੱਖਿਆ ਗਿਆ ।
ਉੱਥੇ ਹੀ ਕਿਸੇ ਵੀ ਅਧਿਕਾਰੀ ਨੇ ਇਸ ਰੇਡ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਦਕਿ ਜਿਸ ਘਰ ਚ ਰੇਡ ਹੋਈ ਉਸ ਘਰ ਚ ਮਜੂਦ ਬਜ਼ੁਰਗ ਪਤੀ ਪਤਨੀ ਜਗੀਰ ਸਿੰਘ ਅਤੇ ਜੇਲ ਕੌਰ ਨੇ ਦੱਸਿਆ ਕਿ ਕਿ ਉਹਨਾਂ ਦੇ ਘਰ ਸਵੇਰੇ ਪੁਲਿਸ ਅਤੇ ਕੁਝ ਹੋਰ ਅਧਿਕਾਰੀ ਆਏ ਤਾਂ ਉਹਨਾਂ ਦੱਸਿਆ ਕਿ ਉਹ ਚੰਡੀਗੜ੍ਹ ਤੋ ਆਏ ਹਨ ਅਤੇ ਉਸ ਵੇਲੇ ਉਹਨਾਂ ਦਾ ਇਕ ਪੋਤਰਾ ਘਰ ਚ ਸੀ ਉਹ ਡਰਦਾ ਹੋਇਆ ਹੀ ਭੱਜ ਗਿਆ ਕਿਉਕਿ ਉਹਨਾਂ ਦਾ ਇਕ ਪੋਤਰਾ ਪਹਿਲਾਂ ਹੀ ਕਿਸੇ ਕੇਸ ਚ ਜੇਲ ਚ ਬੰਦ ਹੈ ਜਦਕਿ ਜਿਹੜੇ ਅਧਿਕਾਰੀ ਆਏ ਉਹਨਾਂ ਘਰ ਚ ਹਰ ਚੀਜ਼ ਦੀ ਤਲਾਸ਼ੀ ਲਈ ਅਤੇ ਉਹ ਕਰਨਦੀਪ ਸਿੰਘ ਜੋ ਓਹਨਾ ਦੀ ਪੋਤਰੀ ਦਾ ਪਤੀ ਹੈ ਉਸ ਬਾਰੇ ਪੁੱਛਦੇ ਸਨ ਅਤੇ ਉਸਦੀ ਭਾਲ ਚ ਆਏ ਸਨ ਜਦਕਿ ਉਹ ਤਾ ਪਿੰਡ ਤਲਵੰਡੀ ਦਾ ਰਹਿਣ ਵਾਲਾ ਹੈ ਅਤੇ ਉੱਥੇ ਹੀ ਰਹਿੰਦਾ ਹੈ ਅਤੇ ਜਾਂਦੇ ਹੋਏ ਉਹ ਬੱਸ ਕਰਨਦੀਪ ਨੂੰ ਚੰਡੀਗੜ੍ਹ NIA ਦਫ਼ਤਰ ਚ ਪੇਸ਼ ਕਰਵਾਉਣ ਵਲੋ ਓਹਨਾ ਨੂੰ ਆਖ ਕੇ ਗਏ ਹਨ ।