SYL ਮੁੱਦੇ 'ਤੇ ਮੀਟਿੰਗ ਲਈ ਦਿੱਲੀ ਪੁੱਜੇ CM Mann
ਰਵੀ ਜੱਖੂ
ਨਵੀਂ ਦਿੱਲੀ, 5 ਅਗਸਤ 2025 : ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ SYL (ਸਤਲੁਜ-ਯਮੁਨਾ ਲਿੰਕ ਨਹਿਰ) ਮੁੱਦੇ ਨੂੰ ਲੈ ਕੇ ਅੱਜ ਦਿੱਲੀ ਵਿੱਚ ਇੱਕ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਿੱਸਾ ਲੈਣ ਲਈ ਦਿੱਲੀ ਪਹੁੰਚੇ।
ਇਹ ਮੀਟਿੰਗ ਕੇਂਦਰੀ ਜਲ ਸ਼ਕਤੀ ਮੰਤਰੀ ਸੀ. ਆਰ. ਪਾਟਿਲ ਦੀ ਮੌਜੂਦਗੀ ਵਿੱਚ ਹੋਈ, ਜਿੱਥੇ ਦੋਵਾਂ ਰਾਜਾਂ ਦੇ ਸਾਰੇ ਉੱਚ-ਅਧਿਕਾਰੀ ਮੌਜੂਦ ਸਨ। ਇਸ ਮੀਟਿੰਗ ਦਾ ਮੁੱਖ ਮਕਸਦ ਇਸ ਮਾਮਲੇ 'ਤੇ ਕੋਈ ਹੱਲ ਲੱਭਣਾ ਹੈ, ਜੋ ਕਿ ਦੋਵਾਂ ਰਾਜਾਂ ਲਈ ਬਹੁਤ ਮਹੱਤਵਪੂਰਨ ਹੈ।