ਬਰਸਾਤੀ ਡਰੇਨ ਵਿੱਚ ਡੁੱਬੇ ਨੌਜਵਾਨ ਨੂੰ ਲੱਭਣ ਗਿਆ ਦੂਜਾ ਵਿਅਕਤੀ ਵੀ ਡਰੇਨ ਵਿੱਚ ਡੁੱਬਿਆ
- ਬਰਸਾਤ ਕਾਰਨ ਓਵਰਫਲੋ ਹੋਈ ਸੱਕੀ ਡਰੇਨ ਵਿੱਚ ਡੁੱਬੇ ਦੋ ਵਿਅਕਤੀ
ਰੋਹਿਤ ਗੁਪਤਾ
ਗੁਰਦਾਸਪੁਰ, 5 ਅਗਸਤ 2025 - ਗੁਰਦਾਸਪੁਰ ਦੇ ਪਿੰਡ ਸਿੰਘੋਵਾਲ ਦੇ ਨਜ਼ਦੀਕ ਸੱਕੀ ਡਰੇਨ ਵਿੱਚ ਦੋ ਵੇਖਦੇ ਹੁੰਦੇ ਡੁੱਬਣ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਇੱਕ ਵਿਅਕਤੀ ਵੀਰੋ ਮਸੀਹ ਜੋ ਪਿੰਡ ਚਗੋਵਾਲ ਦਾ ਰਹਿਣਾ ਰਹਿਣ ਵਾਲਾ ਸੀ , ਪੈਰ ਫਿਸਲਨ ਕਰਨ ਇਸ ਡਰੇਨ ਵਿੱਚ ਡਿੱਗ ਪਿਆ ਤੇ ਜਦੋਂ ਉਸ ਨੂੰ ਲੱਭਣ ਲਈ ਪਿੰਡ ਮੁਕੰਦਪੁਰ ਦੇ ਰਹਿਣ ਵਾਲਾ ਗੁਰਦੀਪ ਸਿੰਘ ਨੇ ਡਰੇਨ ਵਿੱਚ ਛਾਲ ਮਾਰੀ ਤਾ ਉਹ ਵੀ ਬਾਹਰ ਨਹੀਂ ਨਿਕਲ ਪਾਇਆ।
ਜਾਣਕਾਰੀ ਦਿੰਦੇ ਕੋਈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੱਸਿਆ ਕਿ 45 ਸਾਲ ਦੇ ਵੀਰ ਮਸੀਹ ਆਪਣੇ ਖੇਤਾਂ ਦੇ ਵਿੱਚ ਜਾ ਰਿਹਾ ਸੀ ਤਾਂ ਸੱਕੀ ਡਰੇਨ ਨੂੰ ਪਾਰ ਕਰਦੇ ਹੋਏ ਅਚਾਨਕ ਹੀ ਡਰੇਨ ਦੇ ਵਿੱਚ ਡਿੱਗਿਆ।
ਉਸ ਨੂੰ ਬਚਾਉਣ ਦੇ ਲਈ ਕੋਲੋਂ ਲੰਘ ਰਹੇ ਗੁਰਦੀਪ ਸਿੰਘ ਨਿਵਾਸੀ ਮੁਕੰਦਪੁਰ ਨੇ ਆਪਣੀ ਜਾਨ ਜੋਖਿਮ ਦੇ ਵਿੱਚ ਪਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਬਰਸਾਤ ਕਾਰਨ ਪਾਣੀ ਨਾਲ ਭਰੀ ਹੋਈ ਡਰੇਨ ਤੋਂ ਬਾਹਰ ਨਹੀਂ ਨਿਕਲ ਪਾਇਆ । ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਡਰੇਨ ਦੇ ਵਿੱਚ ਜੰਗਲੀ ਬੂਟੀ ਜਿਆਦਾ ਹੋਣ ਦੇ ਕਾਰਨ ਦੋਨੋਂ ਜਣੇ ਉਥੇ ਫਸ ਗਏ ਹਨ। ਉਹਨਾਂ ਦੀ ਭਾਲ ਦੇ ਲਈ ਪ੍ਰਸ਼ਾਸਨ ਵੱਲੋਂ ਗੋਤਾਖੋਰ ਟੀਮਾਂ ਨੂੰ ਬੁਲਾਇਆ ਗਿਆ ਹੈ।