ਐਕਸਪ੍ਰੈਸ ਵੇ ਲਈ ਜਮੀਨ ਕਬਜ਼ਾਉਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਿਸਾਨਾਂ ਵਿਚਾਲੇ ਫਿਰ ਤੋਂ ਹੋਈ ਬਹਿਸਬਾਜੀ
ਕਿਸਾਨਾਂ ਦਾ ਕਹਿਣਾ ਨਹੀਂ ਮਿਲਿਆ ਮੁਆਵਜ਼ਾ
ਰੋਹਿਤ ਗੁਪਤਾ
ਗੁਰਦਾਸਪੁਰ : ਇੱਕ ਵਾਰ ਮੁੜ ਤੋਂ ਕਿਸਾਨਾਂ ਅਤੇ ਪ੍ਰਸ਼ਾਸਨ ਇੱਕ ਅਧਿਕਾਰੀਆਂ ਦਰਮਿਆਨ ਜੰਮੂ ਕਟਰਾ ਐਕਸਪ੍ਰੈਸ ਵੇ ਲਈ ਜਮੀਨ ਤੇ ਕਬਜ਼ਾ ਕਰਨ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਿਸਾਨਾਂ ਵਿਚਾਲੇ ਜੰਮ ਕੇ ਬਹਿਜਬਾਜ਼ੀ ਹੋਈ ਹੈ। ਮਾਮਲਾ ਪਿੰਡ ਬਾਹੀਆਂ ਦਾ ਹੈ ਜਿੱਥੇ ਕੁਝ ਦੇਰ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਮੁਲਾਜ਼ਮਾਂ ਦੇ ਨਾਲ ਐਕਵਾਇਰ ਕੀਤੀ ਗਈ ਜਮੀਨ ਤੇ ਕਬਜ਼ਾ ਲੈਣ ਆਏ ਸੀ। ਫਿਲਹਾਲ ਜਮੀਨ ਮਾਲਕਾ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚਣੇ ਸ਼ੁਰੂ ਹੋ ਗਏ ਹਨ ਅਤੇ ਐਕਸਪਰੈਸ ਵੇ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ । ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੰਜ ਸਾਲ ਦੇ ਦਰਮਿਆਨ ਵੀ ਜਮੀਨ ਦਾ ਪੂਰਾ ਮੁਆਵਜ਼ਾ ਨਹੀਂ ਮਿਲਿਆ ਹੈ।
ਜਮੀਨ ਦੇ ਮਾਲਕ ਕਿਸਾਨ ਗੱਜਣ ਸਿੰਘ ਅਤੇ ਨਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ 12 ਕਿੱਲੇ ਦੇ ਕਰੀਬ ਜਮੀਨ ਜੋ ਸਾਂਝੇ ਖਾਤੇ ਵਿੱਚ ਹੈ ਪ੍ਰਸ਼ਾਸਨ ਵੱਲੋਂ ਐਕਸਪਰੈਸ ਵੇ ਲਈ ਅਕੁਾਇਰ ਕੀਤੀ ਗਈ ਸੀ । ਇਸ ਜਮੀਨ ਦੇ ਤਿੰਨ ਕਿੱਲੇ ਗੱਜਨ ਸਿੰਘ ਦੇ ਹਿੱਸੇ ਆਉਂਦੇ ਹਨ ਜਦਕਿ 37 ਕਨਾਲ ਜਮੀਨ ਨਰਿੰਦਰ ਸਿੰਘ ਦੀ ਹੈ। ਗੱਜਣ ਸਿੰਘ ਨੂੰ ਇਸ ਜ਼ਮੀਨ ਦਾ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ ਹੈ ਜਦਕਿ ਨਰਿੰਦਰ ਸਿੰਘ ਨੂੰ ਸਿਰਫ 10 ਕਨਾਲ ਦੇ ਪੈਸੇ ਮਿਲੇ ਹਨ। ਪੰਜ ਸਾਲ ਤੋਂ ਉਹਨਾਂ ਦੀ ਜਮੀਨ ਇੰਜ ਹੀ ਪਈ ਹੈ ਉਹ ਜਮੀਨ ਤੇ ਵਾਹੀ ਵੀ ਨਹੀਂ ਕਰ ਸਕਦੇ ਅਤੇ ਨਾ ਹੀ ਉਹਨਾਂ ਨੂੰ ਪੈਸੇ ਮਿਲੇ ਹਨ। ਜਦੋਂ ਤੱਕ ਉਹਨਾਂ ਨੂੰ ਪੂਰਾ ਮੁਆਵਜ਼ਾ ਜਾਂ ਜਮੀਨ ਦੇ ਬਰਾਬਰ ਕੋਈ ਹੋਰ ਵਾਹੁਣ ਯੋਗ ਜਮੀਨ ਨਹੀਂ ਦਿੱਤੀ ਜਾਂਦੀ ਉਹ ਪ੍ਰਸ਼ਾਸਨ ਨੂੰ ਕਬਜ਼ਾ ਨਹੀਂ ਕਰਨ ਦੇਣਗੇ ।
ਉੱਥੇ ਹੀ ਪੁਲਿਸ ਅਧਿਕਾਰੀ ਅਜੇ ਕੁਮਾਰ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇ ਨਜ਼ਰ ਉਹ ਪ੍ਰਸ਼ਾਸਨਕ ਅਧਿਕਾਰੀਆਂ ਨਾਲ ਆਏ ਹਨ । ਜਿੱਥੋਂ ਤੱਕ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਇਹਨਾਂ ਦਾ ਸ਼ਰੀਕੇ ਦਾ ਮਸਲਾ ਹੈ । ਜਮੀਨ ਸਾਂਝੀ ਹੋਣ ਕਾਰਨ ਇਹ ਦੋਸ਼ ਲਗਾ ਰਹੇ ਹਨ ਕਿ ਇਹਨਾਂ ਨੂੰ ਪੈਸੇ ਨਹੀਂ ਮਿਲੇ ਪਰ ਅਧਿਕਾਰੀ ਕਹਿ ਰਹੇ ਹਨ ਕਿ ਪੈਸੇ ਇਹਨਾਂ ਦੇ ਸ਼ਰੀਕਿਆਂ ਨੂੰ ਦੇ ਦਿੱਤੇ ਗਏ ਹਨ।