ਪੰਚਾਇਤ ਨੇ ਹੈਰੋਇਨ ਵੇਚਣ ਵਾਲੇ ਨੌਜਵਾਨ ਨੂੰ ਖੁਦ ਹੈਰੋਇਨ ਸਮੇਤ ਫੜ ਕੇ ਕੀਤਾ ਪੁਲਿਸ ਹਵਾਲੇ
ਦੀਪਕ ਜੈਨ
ਜਗਰਾਓ/16/ਅਪ੍ਰੈਲ 2025 - ਥਾਣਾ ਸਦਰ ਜਗਰਾਓ ਅਧੀਨ ਆਉਂਦੇ ਪਿੰਡ ਛੱਜਾਂਵਾਲ ਦੀ ਪੰਚਾਇਤ ਨੇ ਪਹਿਲ ਕਦਮੀ ਕਰਦੇ ਹੋਏ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ ਜਿਨਾਂ ਨੇ ਪਿੰਡ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਖੁਦ ਕਮਾਣ ਸੰਭਾਲ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਛੱਜਾਵਾਲ ਦੇ ਸਰਪੰਚ ਸ਼ਿੰਗਾਰਾ ਸਿੰਘ ਅਤੇ ਹੋਰ ਪੰਚਾਇਤ ਮੈਂਬਰਾਂ ਨੇ ਗਰਾਮ ਪੰਚਾਇਤ ਛੱਜਾਵਾਲ ਦੀ ਲੈਟਰ ਪੈਡ ਤੇ ਇੱਕ ਦਰਖਾਸਤ ਪੇਸ਼ ਕੀਤੀ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਸਾਡੇ ਹੀ ਪਿੰਡ ਦਾ ਪ੍ਰਭਜੋਤ ਸਿੰਘ ਪੁੱਤਰ ਬਲਵੰਤ ਸਿੰਘ ਜੋ ਹੈਰਵਨ ਵੇਚਣ ਦਾ ਧੰਦਾ ਕਰਦਾ ਹੈ ਜਿਸ ਨੂੰ ਅੱਜ ਵੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਰੋਕ ਕੇ ਰੱਖਿਆ ਹੋਇਆ ਹੈ ਜਿਸ ਪਾਸ ਹੈਰੋਇਨ ਹੈ।
ਥਾਣਾ ਸਦਰ ਦੇ ਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਅ ਮਿਲਣ ਤੇ ਜਾਦੂ ਬਾਬਾ ਜੀਵਨ ਸਿੰਘ ਬਸਤੀ ਪਿੰਡ ਛੱਜਾਵਾਲ ਪੁੱਜੇ ਤਾਂ ਸਰਪੰਚ ਸ਼ਿੰਗਾਰਾ ਸਿੰਘ ਅਤੇ ਹੋਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਪ੍ਰਭਜੋਤ ਸਿੰਘ ਤੇ ਪਾਈ ਹੋਈ ਲੋਰ ਦੀ ਜੇਬ ਵਿੱਚੋਂ ਇੱਕ ਪਾਰਦਰਸ਼ੀ ਲਿਫਾਫੇ ਬਰਾਮਦ ਕੀਤੀ ਜਿਸਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ ਕੁਲ ਤਿੰਨ ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਤੇ ਪ੍ਰਭਜੋਤ ਸਿੰਘ ਅਤੇ ਉਸਦੀ ਪੁੱਛਗਿੱਛ ਦੇ ਆਧਾਰ ਤੇ ਅਰਵਿੰਦਰ ਸਿੰਘ ਉਰਫ ਪਿੰਦਾ ਪੁੱਤਰ ਮਹਿੰਦਰ ਸਿੰਘ ਵਾਸੀ ਚੀਮਨਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।