ਸੀਜੀਸੀ ਲਾਂਡਰਾਂ ਦੀ ਗੂਗਲ ਡਿਵਲੈਪਰ ਗਰੁੱਪ ਦੇ ਸੋਲਿਊਸ਼ਨ ਚੈਲੰਜ ਬੂਟਕੈਂਪ ਦੀ ਮੇਜ਼ਬਾਨੀ ਲਈ ਚੋਣ
ਸੀਜੀਸੀ ਲਾਂਡਰਾਂ ਭਾਰਤ ਭਰ ਤੋਂ ਬੂਟਕੈਂਪ ਦੀ ਮੇਜ਼ਬਾਨੀ ਲਈ ਚੁਣੇ ਗਏ ਦਸ ਸੰਸਥਾਨਾਂ ਵਿੱਚੋਂ ਇੱਕ
ਲਾਂਡਰਾਂ , 18 ਮਾਰਚ 2025 : ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ (ਸੀਓਈ), ਸੀਜੀਸੀ ਲਾਂਡਰਾਂ ਨੂੰ ਗੂਗਲ ਡਿਵਲੈਪਰ ਗਰੁੱਪ (ਜੀਡੀਜੀ) ਅਤੇ ਹੈਕ2ਸਕਿੱਲ ਵੱਲੋਂ ਆਯੋਜਿਤ ਕੀਤੇ ਜਾ ਰਹੇ ਸੋਲਿਊਸ਼ਨ ਚੈਲੰਜ ਬੂਟਕੈਂਪ ਦੀ ਮੇਜ਼ਬਾਨੀ ਲਈ ਚੁਣਿਆ ਗਿਆ ਹੈ। ਸੀਜੀਸੀ ਲਾਂਡਰਾਂ ਭਾਰਤ ਭਰ ਤੋਂ ਇਸ ਬੂਟਕੈਂਪ ਦੀ ਮੇਜ਼ਬਾਨੀ ਲਈ ਚੁਣੇ ਗਏ ਦਸ ਸੰਸਥਾਨਾਂ ਵਿੱਚੋਂ ਇੱਕ ਹੈ।
ਜਾਣਕਾਰੀ ਮੁਤਾਬਿਕ 24 ਮਾਰਚ ਨੂੰ ਸੀਜੀਸੀ ਲਾਂਡਰਾਂ ਦੇ ਕੈਂਪਸ ਵਿੱਚ ਆਯੋਜਿਤ ਹੋਣ ਵਾਲਾ ਇਹ ਪ੍ਰੋਗਰਾਮ ਵਿਿਦਆਰਥੀ ਡਿਵੈਲਪਰਾਂ, ਉਦਯੋਗ ਮਾਹਰਾਂ ਅਤੇ ਤਕਨੀਕੀ ਉਤਸ਼ਾਹੀਆਂ ਨੂੰ ਇੱਕ ਮੰਚ ’ਤੇ ਇਕੱਠਾ ਕਰੇਗਾ ਜਿਸ ਨਾਲ ਉਨ੍ਹਾਂ ਨੂੰ ਸਿੱਖਣ, ਗੱਲਬਾਤ ਕਰਨ ਅਤੇ ਨੈੱਟਵਰਕ ਕਰਨ ਦਾ ਭਰਪੂਰ ਮੌਕਾ ਮਿਲੇਗਾ।
ਇਹ ਬੂਟਕੈਂਪ ਉਭਰ ਰਹੇ ਵਿਿਦਆਰਥੀ ਡਿਵੈਲਪਰਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਐਂਡਰਾਇਡ ਅਤੇ ਜੈਮਿਨੀ ਏਆਈ ਤੇ ਵਰਕਸ਼ਾਪਾਂ ਰਾਹੀਂ ਹੱਥੀਂ ਸਿਖਲਾਈ ਪ੍ਰਾਪਤ ਕਰਨ ਦਾ ਵਧੀਆ ਮੌਕਾ ਦੇਵੇਗਾ।ਇਸ ਦੇ ਨਾਲ ਹੀ ਉਨ੍ਹਾਂ ਨੂੰ ਵਿਸ਼ੇਸ਼ ਇੰਟਰਐਕਟਿਵ ਸੈਸ਼ਨਾਂ, ਨੈੱਟਵਰਕਿੰਗ ਅਤੇ ਖੇਤਰ ਦੇ ਹੋਰ ਕਾਲਜਾਂ ਦੇ ਉਤਸ਼ਾਹੀਆਂ ਨਾਲ ਮੁਲਾਕਾਤ ਜ਼ਰੀਏ ਗੂਗਲ ਮਾਹਰਾਂ ਤੋਂ ਸਲਾਹ ਵੀ ਮਿਲੇਗੀ। ਇਸ ਪ੍ਰੋਗਰਾਮ ਵਿੱਚ ਭਾਗੀਦਾਰੀ ਵਿਿਦਆਰਥੀ ਡਿਵੈਲਪਰਾਂ ਲਈ ਜੀਡੀਜੀ ਔਨ ਕੈਂਪਸ ਸਲਿਊਸ਼ਨ ਚੈਲੰਜ ਇੰਡੀਆ ਹੈਕਾਥਾੱਨ ਵਿੱਚ ਮੁਕਾਬਲਾ ਕਰਨ ਦਾ ਰਾਹ ਵੀ ਪੱਧਰਾ ਕਰੇਗੀ।
ਉਹ ਸਲਿਊਸ਼ਨ ਚੈਲੇਂਜ ਹੈਕਾਥਨ ਦੇ ਮੁੱਖ ਥੀਮ ਨਾਲ ਸੰਬੰਧਿਤ ਸਮੱਸਿਆ ਬਿਆਨ ਲਈ ਆਪਣੇ ਏਆਈ ਅਧਾਰਿਤ ਹੱਲ ਪੇਸ਼ ਕਰਨ ਦੇ ਯੋਗ ਹੋਣਗੇ, ਜਿਸ ਨਾਲ ਗੂਗਲ ਕਲਾਉਡ ਸਰਟੀਫਿਕੇਸ਼ਨ ਪ੍ਰਾਪਤ ਕਰਨ ਦੇ ਨਾਲ-ਨਾਲ 8,00,000/- ਰੁਪਏ ਦੇ ਇਨਾਮ ਪੂਲ ਤੋਂ ਜਿੱਤਣ ਦਾ ਮੌਕਾ ਮਿਲੇਗਾ। ਜ਼ਿਕਰਯੋਗ ਹੈ ਕਿ ਗੂਗਲ ਡਿਵੈਲਪਰ ਗਰੁੱਪ, ਜੋ ਪਹਿਲਾਂ ਗੂਗਲ ਡਿਵੈਲਪਰ ਸਟੂਡੈਂਟਸ ਕਲੱਬ ਵਜੋਂ ਜਾਣਿਆ ਜਾਂਦਾ ਸੀ, 2018 ਵਿੱਚ ਸੀਜੀਸੀ ਲਾਂਡਰਾਂ ਦੇ ਸੀਓਈ ਵਿਖੇ ਸਥਾਪਿਤ ਇੱਕ ਕੈਂਪਸ ਅਧਾਰਿਤ ਭਾਈਚਾਰਾ ਹੈ, ਜੋ ਵਿਿਦਆਰਥੀਆਂ ਨੂੰ ਵਰਕਸ਼ਾਪਾਂ ਅਤੇ ਤਕਨੀਕੀ ਗੱਲਬਾਤ ਵਰਗੀਆਂ ਵਿਹਾਰਕ ਗਤੀਵਿਧੀਆਂ ਰਾਹੀਂ ਨਵੇਂ ਹੁਨਰ ਹਾਸਲ ਕਰਨ ਅਤੇ ਸਿਧਾਂਤਕ ਗਿਆਨ ਨੂੰ ਲਾਗੂ ਕਰਨ ਦੇ ਯੋਗ ਬਣਾਉਂਦਾ ਹੈ।
ਗੂਗਲ ਡਿਵੈਲਪਰ ਗਰੁੱਪ ਦੁਨੀਆ ਭਰ ਦੇ 100 ਤੋਂ ਵੱਧ ਦੇਸ਼ਾਂ ਵਿੱਚ ਮੌਜੂਦ ਹਨ ਜਿਨ੍ਹਾਂ ਵਿੱਚ ਦੁਨੀਆ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ 2,100 ਤੋਂ ਵੱਧ ਚੈਪਟਰ ਹਨ।