"ਯੁੱਧ ਨਸ਼ਿਆਂ ਵਿਰੁੱਧ" ਦੇ ਤਹਿਤ ਏ.ਡੀ.ਜੀ.ਪੀ ਵੱਲੋਂ ਜਗਰਾਉਂ ਦੇ ਗਾਂਧੀ ਨਗਰ ਮੁਹੱਲੇ ਦਾ ਦੌਰਾ
ਦੀਪਕ ਜੈਨ
ਜਗਰਾਓ, 18 ਮਾਰਚ 2025 - ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਪੰਜਾਬ ਅੰਦਰ ਨਸ਼ਿਆਂ ਖਿਲਾਫ ਚਲਾਈ ਗਈ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਤਹਿਤ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਮਕਸਦ ਦੇ ਤਹਿਤ ਏਡੀਜੀਪੀ ਅਨੀਤਾ ਪੁੰਜ ਅੱਜ ਪੁਲਿਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੂੰ ਮਿਲੇ । ਉਹਨਾਂ ਨੇ ਜਗਰਾਉਂ ਨਸ਼ਿਆਂ ਦੀ ਹੱਥ ਮੁਹੱਲਾ ਗਾਂਧੀ ਨਗਰ ਦਾ ਦੌਰਾ ਕੀਤਾ। ਪੁਲਿਸ ਵੱਲੋਂ ਜਿਨਾਂ ਘਰਾਂ ਉੱਪਰ ਨੋਟਿਸ ਚਿਪਕਾਏ ਗਏ ਸਨ ਉਨਾਂ ਘਰਾਂ ਦਾ ਨਿਰੀਖਣ ਕੀਤਾ।
ਇਸ ਮੌਕੇ ਉਨਾਂ ਨਾਲ ਐਸਪੀ ਪਰਮਿੰਦਰ ਸਿੰਘ, ਡੀਐਸਪੀ ਜਸਜੋਤ ਸਿੰਘ, ਥਾਣਾ ਸਿਟੀ ਦੇ ਐਸਐਚਓ ਇੰਸਪੈਕਟਰ ਵਰਿੰਦਰਪਾਲ ਸਿੰਘ ਤੋਂ ਇਲਾਵਾ ਭਾਰੀ ਪੁਲਿਸ ਫੋਰਸ ਮੌਜੂਦ ਸੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਏਡੀਜੀਪੀ ਅਨੀਤਾ ਪੁੰਜ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿਮ ਚਲਾਈ ਗਈ ਹੈ ਉਹ ਪੂਰੇ ਪੰਜਾਬ ਅੰਦਰ ਚੱਲ ਰਹੀ ਹੈ। ਉਹਨਾਂ ਕਿਹਾ ਕਿ ਇਸ ਮੁਹਿੰਮ ਦੇ ਕਈ ਪਹਿਲੂ ਹਨ। ਉਹਨਾਂ ਕਿਹਾ ਕਿ ਇੱਕ ਪਹਿਲੂ ਇਹ ਹੈ ਕਿ ਜੋ ਨਸ਼ਾ ਵੇਚਦੇ ਹਨ ਉਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਵੇ ।
ਉਹਨਾਂ ਕਿਹਾ ਕਿ ਜੋ ਡਰੱਗ ਸਮਗਲਰ ਨਸ਼ਾ ਵੇਚਦੇ ਹਨ ਨਸ਼ਾ ਵੇਚ ਕੇ ਜੋ ਪ੍ਰੋਪਰਟੀ ਉਹਨਾਂ ਨੇ ਬਣਾਈ ਹੈ। ਉਸ ਨੂੰ ਅਟੈਚ ਕਰਵਾ ਕੇ ਉਸ ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਹ ਇੱਕ ਇਨਫੋਰਸਮੈਂਟ ਦਾ ਹਿੱਸਾ ਹੈ। ਇਸ ਵਿੱਚ ਲੋਕਲ ਪੁਲਿਸ ਪੂਰੀ ਤਰਹਾਂ ਨਾਲ ਆਪਣਾ ਕੰਮ ਕਰ ਰਹੀ ਹੈ। ਇਸ ਦੇ ਤਹਿਤ ਲੋਕਾਂ ਵਿੱਚ ਅਵੇਅਰਨੈਸ ਕੈਂਪ ਲਗਾ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ॥ ਡਿਮਾਂਡ ਅਤੇ ਸਪਲਾਈ ਨੂੰ ਤੋੜਨ ਲਈ ਅਤੇ ਇਸ ਤੇ ਨਕੇਲ ਕਸਣ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਕੰਮ ਵਿੱਚ ਪੁਲਿਸ ਆਪਣੀ ਸ਼ਿੱਦਤ ਨਾਲ ਕੰਮ ਕਰ ਰਹੀ। ਜੋ ਲੋਕ ਨਸ਼ਿਆਂ ਦੀ ਦਲਦਲ ਵਿੱਚ ਜਾ ਚੁੱਕੇ ਹਨ ਉਹਨਾਂ ਨੂੰ ਕੱਢਣ ਲਈ ਹੈਲਥ ਡਿਪਾਰਟਮੈਂਟ ਵੱਲੋਂ ਡੀ ਅਡਿਕਸ਼ਨ ਹੈਲਥ ਸੈਂਟਰ ਖੋਲੇ ਗਏ ਹਨ। ਉਹਨਾਂ ਕਿਹਾ ਕਿ ਇਹ ਮੁਹਿੰਮ ਹੁਣ ਰੁਕਣ ਵਾਲੀ ਨਹੀਂ, ਇਹ ਚਲਦੀ ਰਹੇਗੀ। ਉਹਨਾਂ ਕਿਹਾ ਕਿ ਸਾਰੇ ਅਦਾਰਿਆਂ ਨੂੰ ਮਿਲ ਕੇ ਇਸ ਮੁਹਿਮ ਦਾ ਹਿੱਸਾ ਬਣਨਾ ਚਾਹੀਦਾ ਹੈ । ਉਹਨਾਂ ਪੂਰੇ ਸਮਾਜ ਨੂੰ ਅਪੀਲ ਕੀਤੀ ਕਿ ਸਮਾਜ,ਪੁਲਿਸ ਦੋਨੋਂ ਮਿਲ ਕੇ ਨਸ਼ੇ ਨੂੰ ਖਤਮ ਕਰਨ ਲਈ ਬਹੁਤ ਵੱਡਾ ਉਪਰਾਲਾ ਕਰ ਸਕਦੇ ਹਨ।