ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਵਲੋਂ ਹਲਕਾ ਵਿਧਾਇਕ ਨੂੰ ਮੰਗ ਪੱਤਰ ਦਿੱਤਾ
"ਵਿਧਾਨ ਸਭਾ ਸ਼ੈਸ਼ਨ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ ਉੱਠਾਉਣ ਦੀ ਕੀਤੀ ਮੰਗ"
ਪ੍ਰਮੋਦ ਭਾਰਤੀ
ਨਵਾਂ ਸ਼ਹਿਰ , 18 ਮਾਰਚ,2025
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ,ਰਾਜਿੰਦਰ ਕੁਮਾਰ,ਰਮਨ ਕੁਮਾਰ,ਗੁਰਦੀਪ ਕੁਮਾਰ,ਪਵਨ ਕੁਮਾਰ ਦੀ ਅਗਵਾਈ ਚ ਸੂਬਾ ਪੱਧਰੀ ਉਲੀਕੇ ਪ੍ਰੋਗਰਾਮ ਤਹਿਤ ਨਵਾਂ ਸ਼ਹਿਰ ਦੇ ਹਲਕਾ ਵਿਧਾਇਕ ਡਾ.ਨਛੱਤਰਪਾਲ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਮੰਗ ਪੱਤਰ ਸੌਂਪਿਆ। ਆਗੂਆਂ ਨੇ ਹਲਕਾ ਵਿਧਾਇਕ ਕੋਲ ਪੁਰਾਣੀ ਪੈਨਸ਼ਨ ਦੇ ਸੰਬੰਧ ਚ ਪੰਜਾਬ ਸਰਕਾਰ ਦੁਆਰਾ ਕੀਤੇ ਗਏ ਨੋਟੀਫਿਕੇਸ਼ਨ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਸਰਕਾਰ ਆਪ ਹੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਕਰਕੇ ਲਾਗੂ ਕਰਨਾ ਭੁੱਲ ਗਈ ਹੈ।
ਆਗੂਆਂ ਵਲੋਂ ਹਲਕਾ ਵਿਧਾਇਕ ਨੂੰ ਕਿਹਾ ਕਿ ਉਹ ਆਉਣ ਵਾਲੇ ਬਜਟ ਸੈਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਕੋਲ ਇਹ ਮੰਗ ਲਾਗੂ ਕਰਵਾਉਣ ਦੀ ਜੋਰਦਾਰ ਢੰਗ ਨਾਲ ਗੱਲ ਕਰਨ ਅਤੇ ਵਿਧਾਨ ਸਭਾ ਸ਼ੈਸ਼ਨ ਦੁਰਾਨ ਪੁਰਾਣੀ ਪੈਨਸ਼ਨ ਦੀ ਬਹਾਲੀ ਨਾ ਕਰਨ ਸੰਬੰਧੀ ਮੁੱਦੇ ਜ਼ਰੂਰ ਉੱਠਾਉਣ।
ਹਲਕਾ ਵਿਧਾਇਕ ਡਾ.ਨਛੱਤਰਪਾਲ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਹ ਮੰਗ ਜਰੂਰ ਮੁੱਖ ਮੰਤਰੀ ਕੋਲ ਪਹੁੰਚਣਗੇ ਅਤੇ ਵਿਧਾਨ ਸਭਾ ਸ਼ੈਸ਼ਨ ਦੁਰਾਨ ਮੁੱਦਾ ਰੱਖਣਗੇ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ 2022 ਦੇ ਕੀਤੇ ਹੋਏ ਆਪਣੇ ਨੋਟੀਫਿਕੇਸ਼ਨ ਨੂੰ ਹਾਲੇ ਤੱਕ ਅਮਲੀ ਜਾਮਾ ਕਿਉਂ ਨਹੀਂ ਪਹਨਾਇਆ?
ਵਫ਼ਦ ਚ ਜਿਲ੍ਹਾ ਆਗੂ ਸੁਮਿਤ ਛਾਬੜਾ,ਮਨਪ੍ਰੀਤ ਸਿੰਘ,ਮਨਜੀਤ ਸਿੰਘ,ਭੁਪਿੰਦਰ ਲਾਲ ਅਤੇ ਰਾਮੇਸ਼ ਚੰਦ ਆਦਿ ਆਗੂ ਹਾਜ਼ਰ ਸੀ।