ਮਰੀਜਾਂ ਦੀ ਦਿੱਕਤ ਦਾ ਪਹਿਲ ਦੇ ਅਧਾਰ ਤੇ ਹੋਵੇ ਹਲ-ਡਾਕਟਰ ਕਲਸੀ
ਰੋਹਿਤ ਗੁਪਤਾ
ਗੁਰਦਾਸਪੁਰ 18 ਮਾਰਚ
ਡਾਇਰੈਕਟਰ ਸਿਹਤ ਵਿਭਾਗ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਪ੍ਰਭਜੋਤ ਕੌਰ ਕਲਸੀ ਵੱਲੋਂ ਜਿਲੇ ਵਿੱਚ ਸਿਹਤ ਸਹੂਲਤਾਂ ਦੀ ਸਮੀਖਿਆ ਲਈ ਸੀਐਚਸੀ ਕੋਟ ਸੰਤੋਖ ਰਾਏ ਅਤੇ ਧਾਰੀਵਾਲ ਦਾ ਨਿਰੀਖਣ ਕੀਤਾ ਗਿਆ । ਇਸ ਮੌਕੇ ਉਨ੍ਹਾਂ ਸੰਸਥਾ ਵੱਲੋ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ ਅਤੇ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ । ਉਨ੍ਹਾਂ ਹਸਪਤਾਲ ਵਿੱਚ ਦਾਖਲ ਮਰੀਜਾਂ ਨਾਲ ਗੱਲਬਾਤ ਕੀਤੀ । ਮਿਲ ਰਹੀ ਸਹੂਲਤਾਂ ਬਾਰੇ ਜਾਣਕਾਰੀ ਲਈ। ਇਸ ਦੇ ਨਾਲ ਹੀ ਔਟ ਕਲੀਨਿਕ ਵਿੱਚ ਆਏ ਮਰੀਜਾਂ ਨਾਲ ਗੱਲਬਾਤ ਕੀਤੀ । ਈ-ਔਸ਼ਧੀ ਅਧੀਨ ਮਰੀਜਾਂ ਨੂੰ ਦਿੱਤੀਆਂ ਜਾ ਰਹੀ ਮੁਫ਼ਤ ਦਵਾਈਆਂ ਦਾ ਬਿਉਰਾ ਲਿਆ। ਉਨ੍ਹਾਂ ਹਿਦਾਇਤ ਕੀਤੀ ਕਿ ਮਰੀਜਾਂ ਨੂੰ ਸਰਕਾਰੀ ਹਿਦਾਇਤਾਂ ਅਨੁਸਾਰ ਤੈਅ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਜਾਣ। ਔਟ ਮਰੀਜਾਂ ਦੀ ਕਾਉੰਸਲਿੰਗ ਕੀਤੀ ਜਾਵੇ । ਆਯੁਸ਼ਮਾਨ ਕਾਰਡ ਧਾਰਕਾਂ ਨੂੰ ਇਲਾਜ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸੰਸਥਾ ਮੁਖੀ ਵੱਲੋਂ ਸਮੇਂ ਸਮੇਂ ਤੇ ਵਿਭਾਗ ਵੱਲੋਂ ਚਲਾਏ ਜਾ ਰਿਹੇ ਪ੍ਰੋਗਰਾਮਾਂ ਦੀ ਸਮੀਖਿਆ ਕੀਤਾ ਜਾਵੇ ।
ਇਸ ਮੌਕੇ ਡਾਕਟਰ ਪ੍ਰਭਜੋਤ ਕਲਸੀ ਨੇ ਕਿਹਾ ਕਿ ਗੈਰ ਸੰਚਾਰੀ ਰੋਗਾਂ ਦੀ ਰੋਕਥਾਮ ਲਈ ਵੱਧ ਤੌਂ ਵੱਧ ਕੈੰਪ ਲਾਏ ਜਾਣ। ਉਨ੍ਹਾਂ ਕਿਹਾ ਕਿ ਗਰਭ ਅਵਸਥਾ ਦੌਰਾਨ ਦੇਖਭਾਲ, ਉੱਚ ਜੋਖਮ ਵਾਲੀਆਂ ਗਰਭ ਅਵਸਥਾਵਾਂ ਦੀ ਪਛਾਣ, ਫ਼ੋੱਲੋ ਅਪ, ਜਨਮ ਤੋਂ ਬਾਅਦ ਦੀ ਦੇਖਭਾਲ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਗਰਭਵਤੀ ਔਰਤਾਂ ਨੂੰ ਉਨ੍ਹਾਂ ਦੀ ਖੁਰਾਕ, ਦੇਖਭਾਲ ਅਤੇ ਸਾਵਧਾਨੀਆਂ ਸਬੰਧੀ ਦੱਸਿਆ ਜਾਵੇ| ਯੋਗ ਜੋੜਿਆ ਨੂੰ ਗਰਭ ਅਵਸਥਾ ਦੀਆਂ ਸਮਸਿਆਵਾਂ ਸੰਬੰਧੀ ਪਹਿਲਾ ਤੋਂ ਹੀ ਜਾਗਰੂਕ ਕੀਤਾ ਜਾਵੇ। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕੇ ਗਰਭ ਕਾਲ ਦੌਰਾਨ ਅਤੇ ਜਣੇਪੇ ਦੇ ਬਾਅਦ 6 ਮਹੀਨੇ ਤਕ ਸਿਹਤ ਅਮਲੇ ਦੇ ਨਾਲ ਤਾਲਮੇਲ ਰੱਖਿਆ ਜਾਵੇ, ਰੁਟੀਨ ਚੈੱਕਅੱਪ ਯੱਕਿਨੀ ਬਣਾਇਆ ਜਾਵੇ, ਕਿਸੀ ਸਮਸਿਆ ਵੇਲੇ ਮਾਹਿਰ ਡਾਕਟਰ ਤੋਂ ਸਲਾਹ ਲਿੱਤੀ ਜਾਵੇ । ਖਤਰੇ ਦੇ ਚਿੰਨ ਵਾਲੇ ਕੇਸਾਂ ਦੀ ਸ਼ਨਾਖਤ ਕੀਤੀ ਜਾਵੇ ਅਤੇ ਉਨਾਂ ਦੀ ਪੂਰੀ ਦੇਖਭਾਲ ਕੀਤੀ ਜਾਵੇ। ਅਨੀਮੀਆ ਦੀ ਰੋਕਥਾਮ ਲਈ ਉਪਾਅ ਕੀਤੇ ਜਾਣ। ਹਰੇਕ 9 ਅਤੇ 23 ਤਰੀਕ ਨੂੰ ਪ੍ਰਧਾਨਮੰਤਰੀ ਸੁਰਕਸ਼ਿਤ ਮਾਤਰਤਵ ਅਭਿਆਨ ਤਹਿਤ ਗਰਭਵਤੀ ਮਾਵਾਂ ਦਾ ਚੈੱਕ ਅਪ ਯਕੀਨੀ ਬਣਾਇਆ ਜਾਵੇ ।
ਇਸ ਮੌਕੇ ਐਸਐਮੳ ਡਾ. ਰਵਿੰਦਰ ਸਿੰਘ , ਡਾ. ਅਮਰਦੀਪ ਸਿੰਘ ਬੈੰਸ , ਮੈਡੀਕਲ ਅਫਸਰ ਡਾ. ਹੇਮਲਤਾ, ਜਿਲਾ ਫਾਰਮੇਸੀ ਅਫਸਰ ਗੁਰਿੰਦਰ ਸਿੰਘ , ਆਦਿ ਹਾਜਰ ਸਨ