ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦੀ 37ਵੀਂ ਬਰਸੀ 8 ਮਾਰਚ ਨੂੰ- MLA ਕੁਲਵੰਤ ਸਿੱਧੂ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ , 6 ਮਾਰਚ 2025 : ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਮਹੀਨੇ 8 ਮਾਰਚ ਨੂੰ ਪਿੰਡ ਦੁੱਗਰੀ (ਲੁਧਿਆਣਾ) ਵਿਖੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦੀ 37ਵੀਂ ਬਰਸੀ ਮਨਾਈ ਜਾ ਰਹੀ ਹੈ।
ਇਸ ਸਬੰਧੀ ਉਨ੍ਹਾਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਿਸ 'ਚ ਵਿਧਾਇਕ ਨਾਭਾ ਦੇਵ ਸਿੰਘ ਮਾਨ ਤੋਂ ਇਲਾਵਾ ਸੰਗੀਤ ਜਗਤ ਨਾਲ ਜੁੜੀਆਂ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ।
ਵਿਧਾਇਕ ਸਿੱਧੂ ਨੇ ਕਿਹਾ ਉਹ 08 ਮਾਰਚ ਨੂੰ ਪਿੰਡ ਦੁੱਗਰੀ (ਲੁਧਿਆਣਾ) ਵਿਖੇ ਪੰਜਾਬੀਆਂ ਨਾਲ, ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦੀਆਂ ਅਭੁੱਲ ਧੁਨਾਂ ਨੂੰ ਸੁਣਨ ਲਈ ਉਤਸੁਕ ਹਨ।