ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਰਾਸ਼ਨ ਡਿਪੂਆਂ ਦੀ ਅਚਨਚੇਤ ਚੈਕਿੰਗ
ਅਸ਼ੋਕ ਵਰਮਾ
ਬਠਿੰਡਾ, 22 ਫਰਵਰੀ2025: ਅੱਜ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ, ਬਠਿੰਡਾ ਦੇ ਡਿਪਟੀ ਡਾਇਰੈਕਟਰ, ਫਰੀਦਕੋਟ ਡਵੀਜ਼ਨ ਅਤੇ ਜਿਲ੍ਹਾ ਕੰਟੋਲਰ, ਬਠਿੰਡਾ ਵਲੋ ਨੈਸ਼ਨਲ ਫੂਡ ਸਕਿਓਰਿਟੀ ਐਕਟ, 2013 ਤਹਿਤ ਸਸਤੇ ਰਾਸ਼ਨ ਦੀਆਂ ਦੁਕਾਨਾਂ ਦੁਆਰਾ ਕੀਤੀ ਜਾ ਰਹੀ ਕਣਕ ਦੀ ਵੰਡ ਸਬੰਧੀ ਮਹੀਨਾ ਜਨਵਰੀ 2025 ਤੋਂ ਮਾਰਚ 2025 ਦੀ ਅਚਨਚੇਤ ਪੜਤਾਲ ਕੀਤੀ ਗਈ। ਇਸ ਦੌਰਾਨ ਬਠਿੰਡਾ ਸ਼ਹਿਰ ਦੇ ਡਿਪੂ ਹੋਲਡਰ ਸ੍ਰੀ ਤਰਸੇਮ ਲਾਲ, ਸ੍ਰੀ ਕੌਸ਼ਲ ਕੁਮਾਰ, ਮਹਿਣਾ ਚੌਕ ਅਤੇ ਗਨੇਸ਼ਾ ਬਸਤੀ ਦਾ ਡਿਪੂ ਚੈਕ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਕੰਟਰੋਲਰ ਵੱਲੋਂ ਡਿਪੂ ਹੋਲਡਰ ਨੂੰ ਖਪਤਕਾਰਾਂ ਦੀ ਸਹੂਲਤ ਲਈ ਵਿਭਾਗ ਦੇ ਸਹਾਇਕ ਖੁਰਾਕ ਤੇ ਸਪਲਾਈਜ਼ ਅਫਸਰ ਅਤੇ ਨਿਰੀਖਕ ਖੁਰਾਕ ਤੇ ਸਪਲਾਈਜ਼ ਦੇ ਮੋਬਾਇਲ ਨੰਬਰ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ।
ਚੈਕਿੰਗ ਮੌਕੇ ਡਿਪੂ ਤੇ ਖਪਤਕਾਰਾਂ ਵਿਚਕਾਰ EPOS configurated Weighing Scales ਰਾਹੀਂ ਕਣਕ ਦੀ ਵੰਡ ਚੱਲ ਰਹੀ ਸੀ। ਕਣਕ ਦੀ ਵੰਡ ਸਬੰਧੀ ਮੌਕੇ ਤੇ ਖਪਤਕਾਰਾਂ ਨਾਲ ਗੱਲਬਾਤ ਕੀਤੀ ਗਈ, ਜਿਸ ਤੇ ਉਨ੍ਹਾਂ ਵਲੋਂ ਮੁਫਤ ਕਣਕ ਦੀ ਵੰਡ, ਉਸ ਦੀ ਕੁਆਲਟੀ ਬਾਰੇ ਸੰਤੁਸ਼ਟੀ ਜਾਹਰ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਡਾ. ਰਵਿੰਦਰ ਕੌਰ ਨੇ ਦੱਸਿਆ ਕਿ ਇਸ ਸਮੇਂ ਜਿਲ੍ਹੇ ਵਿੱਚ ਮਹੀਨਾ ਜਨਵਰੀ ਤੋਂ ਮਾਰਚ, 2025 ਲਈ ਕੁੱਲ 485 ਡਿਪੂਆਂ ਤੇ ਬਾਇਓਮੈਟ੍ਰਿਕ ਮਸ਼ੀਨਾਂ ਅਤੇ ਉਹਨਾਂ ਨਾਲ ਜੁੜੇ ਕੰਡਿਆਂ ਰਾਹੀ ਕਣਕ ਦੀ ਵੰਡ ਚੱਲ ਰਹੀ ਹੈ। ਹੁਣ ਤੱਕ 12243 ਮੀਟਰਕ ਟਨ ਵਿੱਚੋਂ 8527 ਮੀਟਰਕ ਟਨ (70 ਫੀਸਦੀ) ਕਣਕ ਦੀ ਵੰਡ ਕੀਤੀ ਜਾ ਚੁੱਕੀ ਹੈ। ਭਵਿੱਖ ਵਿੱਚ ਵੀ ਖਪਤਕਾਰਾਂ ਦੀ ਸਹੂਲਤ ਲਈ ਸਮੇਂ-ਸਮੇਂ 'ਤੇ ਡਿਪੂਆਂ ਦੀ ਅਚਨਚੇਤ ਚੈਕਿੰਗਾਂ ਕੀਤੀਆਂ ਜਾਣਗੀਆਂ।
ਇਸ ਮੌਕੇ ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਸ੍ਰੀ ਹਰਸ਼ਿਤ ਮਹਿਤਾ ਵੀ ਹਾਜ਼ਰ ਸਨ।