ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ:), ਰਾਏਕੋਟ ਦੀ ਮੀਟਿੰਗ, ਵੱਖ-ਵੱਖ ਮੁੱਦਿਆਂ 'ਤੇ ਹੋਈਆਂ ਲੰਮੀਆਂ ਵਿਚਾਰਾਂ
-ਪਾਵਨ ਪਵਿੱਤਰ ਅਸਥਾਨ ਕਾਸ਼ੀ ਬਨਾਰਸ ਲੰਗਰਾਂ ਵਾਸਤੇ ਸੁਸਾਇਟੀ ਵੱਲੋ 10,000 ਰੁਪਏ ਦੀ ਸਮੱਗਰੀ/ਸੁੱਕਾ ਦੁੱਧ ਭੇਜਿਆ ਜਾਵੇਗਾ
-ਸੰਸਥਾ ਲੱਗਭਗ 4ਦਹਾਕਿਆਂ ਤੋਂ ਜੁਟੀ ਐ ਸਮਾਜ ਸੇਵੀ ਕਾਰਜਾਂ 'ਚ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,2 ਫਰਵਰੀ2025 - ਅੱਜ ਰਾਏਕੋਟ ਸ਼ਹਿਰ ਦੀ ਨਾਮਵਰ ਸਮਾਜ-ਸੇਵੀ ਸੰਸਥਾ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ(ਰਜਿ.), ਰਾਏਕੋਟ ਦੀ ਇੱਕ ਜ਼ਰੂਰੀ ਮੀਟਿੰਗ ਰਾਏਕੋਟ ਸਥਿਤ "ਸਰਗਮ ਮਿਊਜ਼ਿਕ ਅਕੈਡਮੀ" ਦੇ ਦਫ਼ਤਰ ਵਿਖੇ ਸ਼ਾਂਤਮਈ ਮਾਹੌਲ 'ਚ ਹੋਈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਐਤਵਾਰ ਨੂੰ ਹੋਈ ਇਸ ਅਹਿਮ/ਜਰੂਰੀ ਮੀਟਿੰਗ ਦੀ ਪ੍ਰਧਾਨਗੀ ਸਬੰਧਤ ਸੰਸਥਾ ਦੇ ਪ੍ਰਧਾਨ ਡਾਕਟਰ ਉਲਵਿੰਦਰ ਸਿੰਘ ਨੇ ਕੀਤੀ।ਇਸ ਮੀਟਿੰਗ 'ਚ ਸੰਸਥਾ ਵੱਲੋਂ ਕੀਤੇ ਗਏ ਸਮਾਜ-ਸੇਵੀ ਕਾਰਜਾਂ ਦੀ ਸਮੀਖਿਆ ਕੀਤੀ ਗਈ।
ਨਵੇ ਮੈਂਬਰਾਂ ਦੀ ਭਰਤੀ/ਮੈਂਬਰਸ਼ਿਪ ਬਾਰੇ ਲੰਮੀਆਂ ਵਿਚਾਰਾਂ ਕੀਤੀਆਂ ਗਈਆਂ।ਆਉਣ ਵਾਲੇ ਮਹੀਨੇ 'ਚ ਕੋਈ ਸਭਿਆਚਾਰਕ/ਸੂਫੀ/ਸਾਹਿਤਕ ਪ੍ਰੋਗਰਾਮ ਕਰਨ ਦਾ ਮੁੱਦਾ ਵੀ ਵਿਚਾਰਿਆ ਗਿਆ।
10 ਫਰਵਰੀ ਦਿਨ ਸੋਮਵਾਰ ਨੂੰ ਰਾਏਕੋਟ ਵਿਚ ਜੋ ਨਗਰ ਕੀਰਤਨ ਹੋਵੇਗਾ, ਉਸ ਵਿੱਚ ਚੌਲਾਂ ਦੇ ਲੰਗਰ.. ਅਤੇ ਧਾਰਮਿਕ ਮੁਫਤ ਲਿਟਰੇਚਰ ਦੇ ਲੰਗਰ ਲਗਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਜਿਵੇ ਕਿ ਭਗਤ ਰਵਿਦਾਸ ਜੀ ਦੇ ਪਾਵਨ ਪਵਿੱਤਰ ਅਸਥਾਨ ਕਾਸ਼ੀ ਬਨਾਰਸ ਵਿਖੇ ਜੋ ਜਥਾ ਲੰਗਰਾਂ ਵਾਸਤੇ ਜਾ ਰਿਹਾ ਉਸ ਵਿੱਚ ਸੁਸਾਇਟੀ ਵੱਲੋ 10,000 ਰੁਪਏ ਦੀ ਸਮੱਗਰੀ/ਸੁੱਕਾ ਦੁੱਧ ਭੇਜਿਆ ਜਾਵੇਗਾ।
ਦਸਮੇਸ਼ ਪਬਲਿਕ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਦੇ,ਜੋ ਵਿਦਿਆਰਥੀ ਅਕੈਡਮਿਕ, ਸਪੋਰਟਸ, ਸੰਗੀਤ, ਜਾ ਧਾਰਮਿਕ ਮੁਕਾਬਲਿਆਂ ਵਿੱਚ ਮਾਨਯੋਗ ਪੁਜੀਸ਼ਨਾ ਹਾਸਲ ਕਰ ਚੁੱਕੇ ਹਨ ਉਹਨਾ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਜਾਵੇਗਾ।
ਸ਼੍ਰੀ ਮੁਕਤਸਰ ਸਾਹਿਬ ਵਿਖੇ 11 ਜਾਂ 12 ਫਰਵਰੀ ਨੂੰ ਮੁਫਤ ਧਾਰਮਿਕ ਲਿਟਰੇਚਰ ਦਾ ਲੰਗਰ ਲਗਾਇਆ ਜਾਵੇਗਾ। 16 ਫਰਵਰੀ ਨੂੰ ਰਾਏਕੋਟ ਵਿਖੇ ਹੀ ਚੌਲਾਂ ਦੇ ਲੰਗਰ ਵੀ ਲਗਾਏ ਜਾਣਗੇ।ਇਸ ਤੋ ਬਿਨਾ ਹੋਰ ਵੀ ਬਹੁਤ ਵਿਚਾਰਾਂ ਹੋਈਆਂ।
ਮੀਟਿੰਗ ਦੌਰਾਨ ਸੰਸਥਾ ਦੇ ਪ੍ਰਧਾਨ ਡਾਕਟਰ ਉਲਵਿੰਦਰ ਸਿੰਘ ਨੇ ਸਮੂਹ ਮੈਂਬਰਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਬਦਲੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
ਸੰਸਥਾ ਦੇ ਚੇਅਰਮੈਨ ਮਾਸਟਰ ਪ੍ਰੀਤਮ ਸਿੰਘ ਬਰ੍ਹਮੀ ਵੱਲੋਂ ਪੇਸ਼ ਕੀਤੇ ਵਿਚਾਰਾਂ ਦੌਰਾਨ ਸੰਸਥਾ ਦੇ ਮੈਂਬਰਾਂ ਨੇ ਇੱਕ ਸੁਰ 'ਚ ਕਿਹਾ ਕਿ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਸਮਾਜ ਸੇਵਾ ਲਈ ਦ੍ਰਿੜ੍ਹ ਸੰਕਲਪ ਹੈ।
ਇਸ ਮੀਟਿੰਗ 'ਚ ਨਵੀਨ ਗੋਇਲ,ਮੀਤ ਪ੍ਰਧਾਨ ਅਮਿਤ ਪਾਸੀ ,ਖਜ਼ਾਨਚੀ ਗੁਰਚੇਤ ਸਿੰਘ, ਸਕੱਤਰ ਸਾਬਰ ਅਲੀ ਬਰ੍ਹਮੀ, ਗੁਲਾਬ ਸਿੰਘ, ਯੂਸਫ਼ ਅਲੀ ਬਰ੍ਹਮੀ, ਰਾਜਪਾਲ ਸਿੰਘ ਬਰ੍ਹਮੀ, ਮਾਸਟਰ ਜਗਜੀਤ ਸਿੰਘ, ਹਰਜੀਤ ਸਿੰਘ ਸਰਾਂ, ਜਗਜੀਤ ਸਿੰਘ ਹੈਪੀ ਆਦਿ ਆਗੂ/ਮੈਂਬਰ ਸ਼ਾਮਲ ਸਨ।
ਵਰਨਣਯੋਗ ਹੈ ਕਿ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ.) ਪਿਛਲੇ 35 ਸਾਲਾਂ ਦੇ ਵੱਧ ਸਮੇਂ(ਲੱਗਭਗ4 ਦਹਾਕੇ)ਤੋਂ ਸਮਾਜ ਸੇਵਾ 'ਚ ਵੱਖ-ਵੱਖ ਕਿਸਮ ਦੇ ਅਨੇਕਾਂ ਕਾਰਜ ਕਰਕੇ ਨਾਮਣਾ ਖੱਟ ਚੁੱਕੀ ਹੈ।