ਕੇਂਦਰੀ ਬਜਟ ਨੇ ਭਾਰਤ ਦੇ ਅਨੁਸੂਚਿਤ ਜਾਤੀ ਵਰਗ ਨੂੰ ਨਿਰਾਸ਼ ਕੀਤਾ : ਪਮਾਲੀ
- ਕਿਹਾ ਅਨੁਸੂਚਿਤ ਜਾਤੀ ਵਰਗ ਦੇ ਆਰਥਿਕ ਪੱਧਰ ਨੂੰ ਉੱਪਰ ਚੁੱਕਣ ਲਈ ਸਰਕਾਰ ਵੱਲੋਂ ਕੋਈ ਵਿਸ਼ੇਸ਼ ਸਹੂਲਤ ਨਾ ਦੇਣਾ ਮੰਦਭਾਗਾ
ਹੰਬੜਾਂ 2 ਫਰਵਰੀ 2025 - ਮੋਦੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਪੂਰੀ ਤਰ੍ਹਾ ਨਾਲ ਕਾਰਪੋਰੇਟ ਪੱਖੀ, ਆਮ ਆਦਮੀ ਲਈ ਨਿਰਾਸ਼ਾਜਨਕ, ਬਾਜ਼ਾਰ ਮੁਖੀ ਅਤੇ ਦਲਿਤ ਵਿਰੋਧੀ ਹੈ ਕਿਉਂਕਿ ਇਸ ਬਜਟ ਵਿੱਚ ਦੇਸ਼ ਦੇ ਐਸਸੀ ਅਤੇ ਐਸਟੀ ਵਰਗ ਦੇ ਆਰਥਿਕ ਪੱਧਰ ਨੂੰ ਉੱਪਰ ਚੁੱਕਣ ਲਈ ਸਰਕਾਰ ਵੱਲੋਂ ਕੋਈ ਵਿਸ਼ੇਸ਼ ਸਹੂਲਤ ਨਹੀਂ ਦਿੱਤੀ ਗਈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਸਵੀਰ ਸਿੰਘ ਪਮਾਲੀ ਪ੍ਰਧਾਨ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਪੰਜਾਬ ਨੇ ਨੇੜਲੇ ਪਿੰਡ ਗੌਂਸਪੁਰ ਵਿਖੇ ਸਾਬਕਾ ਸਰਪੰਚ ਸੁਖਦੇਵ ਸਿੰਘ ਗੌਂਸਪੁਰ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਪਮਾਲੀ ਨੇ ਅੱਗੇ ਕਿਹਾ ਕਿ ਮਜ਼ਦੂਰਾਂ ਦੇ ਕਰਜ਼ਿਆਂ ਤੋਂ ਮੁਕਤੀ ਦੀ ਬਜਾਏ ਖੇਤੀ ਤੇ ਸਨਅਤੀ ਖੇਤਰ ਸੌਖੇ ਕਰਜਿਆਂ ਅਤੇ ਕਰੈਡਿਟ ਕਾਰਡਾਂ ਦੀ ਲਿਮਿਟ ਵਧਾਉਣ ਤੇ ਜ਼ੋਰ ਦਿੱਤਾ ਹੈ l ਐਸ ਸੀ ਐਸ ਸੀ ਵਰਗ ਲਈ ਐਗਰੋ ਇੰਡਸਟਰੀ ਲਾਉਣੀ ਦੀ ਕਿਤੇ ਵਿਉਂਤ ਨਹੀਂ ਕੀਤੀ ਗਈ l ਪੂਰੇ ਦਾ ਪੂਰਾ ਬਜਟ ਪਬਲਿਕ ਸੈਕਟਰ ਅਧਾਰਤ ਹੈ ਰੁਜ਼ਗਾਰ ਮੁੱਖੀ ਨਹੀਂ ਹੈ। ਮਹਿੰਗਾਈ,ਭੁੱਖਮਰੀ ਤੇ ਗਰੀਬੀ ਘਟਾਉਣ ਦਾ ਕੋਈ ਠੋਸ ਨਕਸ਼ਾ ਨਹੀਂ ਪੇਸ਼ ਕੀਤਾ ਗਿਆ l ਕੋਈ ਲੋਕ ਪੱਖੀ ਸਿੱਖਿਆ ਤੇ ਸਿਹਤ ਨੀਤੀ ਦਾ ਮਾਡਲ ਨਹੀਂ l ਵੱਡੇ ਘਰਾਣਿਆਂ ਤੋਂ ਕਈ ਲੱਖ ਕਰੋੜ ਦੇ ਕਰਜ਼ਿਆਂ ਦੀ ਵਸੂਲੀ ਕਰਨ ਦਾ ਕੋਈ ਪਲਾਨ ਨਹੀਂ l
ਬਿਹਾਰ ਨੂੰ ਰਾਹਤ ਤੇ ਪੰਜਾਬ ਨਾਲ ਵਿਤਕਰਾ ਸਾਫ ਨਜ਼ਰ ਆਉਂਦਾ ਹੈ l ਕਿਸਾਨਾਂ ਮਜ਼ਦੂਰਾਂ ਦੀ ਆਮਦਨ ਵਧਾਉਣ ਤੇ ਮੰਡੀਕਰਨ ਦਾ ਕਿਸਾਨ ਮੁਖੀ ਮਾਡਲ ਨਹੀਂ ਲਿਆਂਦਾ ਗਿਆ l ਉਹਨਾਂ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਦੇਸ਼ ਦੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੇ ਆਰਥਿਕ ਪੱਧਰ ਨੂੰ ਉੱਪਰ ਚੁੱਕਣ ਲਈ ਵਿਸ਼ੇਸ਼ ਸਹੂਲਤਾਂ ਬਜਟ ਵਿੱਚ ਨਾਂ ਲੈ ਕੇ ਆਉਣਾ ਉਹਨਾਂ ਦੀ ਦਲਿਤ ਵਿਰੋਧੀ ਸੋਚਦਾ ਹੀ ਪ੍ਰਗਟਾਵਾ ਹੈ। ਇਸ ਸਮੇਂ ਉਹਨਾਂ ਨਾਲ ਸੁਖਦੇਵ ਸਿੰਘ ਸਾਬਕਾ ਸਰਪੰਚ ਗੌਸਪੁਰ, ਜਸਵਿੰਦਰ ਸਿੰਘ ਸੋਨੀ ਭੋਲੇਵਾਲ ਜਦੀਦ, ਰਾਜੂ ਚੱਕ ਕਲਾਂ ਅਤੇ ਜਸਵਿੰਦਰ ਸਿੰਘ ਮੰਡਿਆਣੀ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।