ਖਾਲਸਾ ਐਜੂਏਸ਼ਨ ਸੁਸਾਇਟੀ ਨਾਰੰਗਵਾਲ ਨੇ ਸਮੂਹ ਸੰਗਤਾਂ/ਭਾਈ ਨੂਰਾ ਮਾਹੀ ਸੇਵਾ ਸੁਸਾਇਟੀ,ਰਾਏਕੋਟ ਦੀ ਸਹਾਇਤਾ ਨਾਲ ਗਤਕਾ ਕੱਪ ਕਰਵਾਇਆ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 1 ਫਰਵਰੀ 2025 - ਬੀਤੇ ਦਿਨੀਂ ਜ਼ਿਲ੍ਹਾ ਲੁਧਿਆਣਾ ਦੇ ਮਸ਼ਹੂਰ ਪਿੰਡ ਨਾਰੰਗਵਾਲ ਵਿਖੇ ਖਾਲਸਾ ਐਜੂਏਸ਼ਨ ਸੁਸਾਇਟੀ ਨਾਰੰਗਵਾਲ ਪਿੰਡ ਦੀ ਸਮੂਹ ਸੰਗਤ ਅਤੇ ਪ੍ਰਸਿੱਧੀ ਪ੍ਰਾਪਤ)ਨਾਮਵਰ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ.),ਰਾਏਕੋਟ ਦੀ ਸਹਾਇਤਾ ਨਾਲ ਦੂਸਰਾ ਗਤਕਾ ਕੱਪ ਕਰਵਾਇਆ ਗਿਆ।
ਇਸ ਗਤਕੇ ਕੱਪ 'ਚ 3 ਗਰੁੱਪ ਰੱਖੇ ਗਏ ਸਨ। ਲੜਕੀਆਂ ਓਪਨ - ਪਹਿਲਾ ਸਥਾਨ ਮੀਰੀ ਪੀਰੀ ਗਤਕਾ ਅਖਾੜਾ ਗਿਲ ਕਲਾਂ (ਬਠਿੰਡਾ),ਦੂਜਾ ਸਥਾਨ ਮੀਰੀ ਪੀਰੀ ਗਤਕਾ ਅਖਾੜਾ (ਡੇਹਲੋਂ),ਤੀਜਾ ਸਥਾਨ ਅਕਾਲ ਸਹਾਇ ਗਤਕਾ ਅਕੈਡਮੀ (ਲੁਧਿਆਣਾ), ਸੀਨੀਅਰ ਲੜਕਿਆਂ ਵਿਚੋਂ ਪਹਿਲਾ ਸਥਾਨ -ਨਿਰਵੈਰ ਖਾਲਸਾ (ਬੁਰਜ ਕੁਲਾਰਾ),ਦੂਜਾ ਸਥਾਨ -ਭਾਈ ਬੱਚਿਤਰ ਸਿੰਘ ਗਤਕਾ ਅਖਾੜਾ (ਹਠੂਰ),ਤੀਜਾ ਸਥਾਨ-ਇੱਕ ਓਕਾਰ ਗਤਕਾ ਅਖਾੜਾ (ਜਲੰਧਰ ), ਯੂਨੀਅਰ ਲੜਕੇ -ਪਹਿਲਾ ਸਥਾਨ ਅਕਾਲ ਸਹਾਇ ਗਤਕਾ ਅਕੇਡਮੀ(ਲੁਧਿਆਣਾ),ਦੂਜਾ ਬਾਬਾ ਬੰਦਾ ਸਿੰਘ ਬਹਾਦਰ (ਦੁੱਗਰੀ),ਤੀਜਾ ਭਾਈ ਮਨੀ ਸਿੰਘ ਗਤਕਾ ਅਖਾੜਾ ਜਿੱਤਵਾਲ (ਮਲੇਰਕੋਟਲਾ )ਨੇ ਹਾਸਲ ਕੀਤਾ। ਸਭਨਾਂ ਦਾ ਧੰਨਵਾਦ ਮੀਰੀ ਪੀਰੀ ਗਤਕਾ ਅਖਾੜਾ ਚਮਿੰਡਾ, ਉਸਤਾਦ,ਸੰਦੀਪ ਸਿੰਘ ਖਾਲਸਾ ਜੀ ਵੱਲੋਂ ਕੀਤਾ ਗਿਆ।