ਚਾਈਨਾ ਡੋਰ ਦੀ ਕੀਤੀ ਜਾ ਰਹੀ ਚੈਕਿੰਗ ਦਾ ਦ੍ਰਿਸ਼
ਦੀਦਾਰ ਗੁਰਨਾ
ਹੁਸ਼ਿਆਰਪੁਰ 2 ਫਰਵਰੀ 2025 : ਹੁਸ਼ਿਆਰਪੁਰ ਪੁਲਿਸ ਚਾਈਨਾ ਡੋਰ ਖ਼ਿਲਾਫ਼ ਪੂਰੇ ਐਕਸ਼ਨ ਵਿੱਚ ਹੈ , ਪੁਲਿਸ ਦੀਆ 15 ਟੀਮਾਂ ਦਿਨ ਰਾਤ ਚੈਕਿੰਗ ਕਰ ਰਹਿਆਂ ਹਨ , ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ , ਇਸ ਬਾਰੇ ਗੱਲਬਾਤ ਕਰਦਿਆਂ SSP ਸੁਰੇਂਦਰ ਲਾਬਾਂ ਨੇ ਦੱਸਿਆ ਕਿ ਇਸ ਘਾਤਕ ਡੋਰ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਪੁਲਿਸ ਟੀਮਾਂ ਜ਼ਿਲ੍ਹੇ ਭਰ ਵਿੱਚ ਛਾਪੇਮਾਰੀ ਕਰ ਰਹਿਆਂ ਹਨ , ਉਨ੍ਹਾਂ ਕਿਹਾ ਕਿ ਪਾਬੰਦੀ ਲੱਗਣ ਦੇ ਬਾਵਜੂਦ, ਕੁਝ ਲੋਕ ਚੀਨੀ ਡੋਰ ਵੇਚਣਾ ਅਤੇ ਵਰਤੋਂ ਕਰਨਾ ਜਾਰੀ ਰੱਖਦੇ ਹਨ, ਜਿਸ ਨਾਲ ਮਾਸੂਮ ਜਾਨਾਂ ਨੂੰ ਜੋਖਮ ਵਿੱਚ ਪਾਇਆ ਜਾ ਰਿਹਾ ਹੈ , ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਅਪਰਾਧੀਆਂ ਖਿਲਾਫ ਕਤਲ ਦੀ ਕੋਸ਼ਿਸ਼ ਸਮੇਤ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਮੁੱਕਦਮਾ ਦਰਜ ਕੀਤਾ ਜਾਵੇਗਾ