ਜੋਗਿੰਦਰ ਪਾਲ ਸਾਬਕਾ ਵਿਧਾਇਕ ਭੋਆ ਤੇ ਟੀਮ ਵੱਲੋਂ ਸੁਖਜਿੰਦਰ ਰੰਧਾਵਾ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ
ਭੋਆ, 1 ਫਰਵਰੀ 2025 - ਅੱਜ ਜੋਗਿੰਦਰ ਪਾਲ ਸਾਬਕਾ ਵਿਧਾਇਕ ਭੋਆ ਅਤੇ ਧਾਕੜ ਆਗੂ ਕਾਂਗਰਸ ਪਾਰਟੀ ਤੇ ਸਾਬਕਾ ਚੇਅਰਮੈਨ ਰਾਜ ਕੁਮਾਰ ਰਾਜਾ ਸਿਹੋੜਾ ਖੁਰਦ ਨੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਨਾਂ ਦੇ ਜਨਮ ਦਿਨ ਤੇ ਢੇਰ ਸਾਰੀਆਂ ਮੁਬਾਰਕਾਂ ਭੇਜਦੇ ਹੋਏ ਵਾਹਿਗੁਰੂ ਅੱਗੇ ਉਹਨਾਂ ਦੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ ਸ਼੍ਰੀ ਜੋਗਿੰਦਰ ਪਾਲ ਸਾਬਕਾ ਵਿਧਾਇਕ ਭੋਆ ਨੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹੋਏ ਕਿਹਾ ਕਿ ਪ੍ਰਮਾਤਮਾ ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀਂ ਤਾਂ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਖ਼ਾਸ ਤੌਰ ਤੇ ਭੋਆ ਹਲਕਾ ਜੋ ਪਾਕਿਸਤਾਨ ਬਾਰਡਰ ਨਾਲ ਲੱਗਦਾ ਹੈ ਦੀ ਸੇਵਾ ਦਿਨ ਦੁੱਗਣੀ ਅਤੇ ਰਾਤ ਚੌਗਣੀ ਕਰਦੇ ਰਹਿਣ ਇਸ ਮੌਕੇ ਤੇ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਰਾਜਵਿੰਦਰ ਸਿੰਘ ਲੱਕੀ ,ਗੋਰਾ ਸੈਣੀ ਅਤੇ ਹਲਕਾ ਭੋਆ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਸੀ