ਖੰਨਾ ਲਾਗੇ ਧੁੰਦ ਕਾਰਨ ਵਾਪਰ ਗਿਆ ਹਾਦਸਾ
ਰਵਿੰਦਰ ਸਿੰਘ
ਖੰਨਾ, 10 ਜਨਵਰੀ 2025 : ਸਮਰਾਲਾ ਦੇ ਨਜ਼ਦੀਕ ਘੁਲਾਲ ਟੋਲ ਪਲਾਜ਼ਾ ਤੇ ਸਵੇਰੇ ਸੰਘਣੀ ਧੁੰਦ ਦੇ ਵਿੱਚ ਇੱਕ ਸੜਕ ਹਾਦਸਾ ਹੋਇਆ ਜਿਸ ਵਿੱਚ ਦੋ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ ਅਤੇ ਇਸ ਹਾਦਸੇ ਵਿੱਚ 4 ਵਿਅਕਤੀ ਜਖਮੀ ਹੋ ਗਏ ਜਿਨਾਂ ਵਿੱਚ 2 ਗੰਭੀਰ ਰੂਪ 'ਚ ਜਖਮੀ ਹੋ ਗਏ।
ਜਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸੰਘਣੀ ਧੁੰਦ 'ਚ ਚੰਡੀਗੜ੍ਹ ਤੋਂ ਆ ਰਹੀ ਦੋ ਗੱਡੀਆਂ ਦੋਨੋ ਗੱਡੀਆਂ ਵਿੱਚ 4-4 ਵਿਅਕਤੀ ਸਵਾਰ ਸਨ ਜਦੋਂ ਗੱਡੀ ਸਮਰਾਲਾ ਨੇੜੇ ਘੁਲਾਲ ਟੋਲ ਪਲਾਜਾ ਪਹੁੰਚੀ ਤਾਂ ਟੋਲ ਪਲਾਜ਼ਾ ਦੀ ਇੱਕ ਹੀ ਪਾਸਿੰਗ ਲਾਈਨ ਚੱਲ ਰਹੀ ਸੀ ਬਾਕੀ ਲਾਈਨਾਂ ਦੇ ਅੱਗੇ ਬੈਰੀਕੇਡ ਲੱਗੇ ਹੋਏ ਸਨ ਕਾਰ ਚਾਲਕਾਂ ਵੱਲੋਂ ਲੱਗੇ ਬੈਰੀਕੇਡ ਤੋਂ ਗੱਡੀ ਬਚਾਉਣ ਦੇ ਕਾਰਨ ਗੱਡੀ ਟੋਲ ਪਲਾਜ਼ਾ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਹਾਦਸਾ ਹੋ ਗਿਆ ਅਤੇ ਦੂਸਰੀ ਗੱਡੀ ਵੀ ਟੋਲ ਪਲਾਜ਼ਾ ਤੇ ਟਕਰਾ ਗਈ।ਜਖਮੀਆਂ ਨੇ ਇਲਜ਼ਾਮ ਲਗਾਇਆ ਕਿ ਇਸ ਹਾਦਸੇ ਦਾ ਜਿੰਮੇਵਾਰ ਘੁਲਾਲ ਟੋਲ ਪਲਾਜ਼ਾ ਦੀ ਮੈਨੇਜਮੈਂਟ ਗਈ ਕਿਉੰਕਿ ਜਦੋਂ ਗੱਡੀ ਘੁਲਾਲ ਟੋਲ ਪਲਾਜ਼ਾ ਪਹੁੰਚੀ ਤਾਂ ਸਿਰਫ ਇੱਕ ਲਾਈਨ ਟੋਲ ਪਲਾਜਾ ਦੀ ਚੱਲ ਰਹੀ ਸੀ ਅਤੇ ਸੰਘੜੀ ਧੁੰਦ ਹੋਣ ਕਾਰਨ ਗੱਡੀ ਬੈਰੀਕੇਡ ਬਚਾਉਣ ਦੇ ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਚਾਰ ਵਿਅਕਤੀ ਜ਼ਖਮੀ ਹੋ ਗਏ ਜਿਨਾਂ ਵਿੱਚ ਦੋ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹਨ ਅਤੇ ਸਮਰਾਲਾ ਸਿਵਲ ਹਸਪਤਾਲ ਵਿੱਚ ਦਾਖਲ ਹਨ।