ਹਰਦੀਪ ਨਿੱਝਰ ਦੇ ਕਤਲ ਦੇ ਦੋਸ਼ੀਆਂ ਦੀ ਜ਼ਮਾਨਤ ਦੀ ਖ਼ਬਰ ਬਾਰੇ ਬਾਬੂਸ਼ਾਹੀ ਨੈਟਵਰਕ ਦੀ ਮਾਫ਼ੀ
ਚੰਡੀਗੜ੍ਹ, 10 ਜਨਵਰੀ, 2025: ਕੈਨੇਡਾ ਦੇ ਚਰਚਿਤ ਹਰਦੀਪ ਸਿੰਘ ਨਿੱਝਰ ਕਤਲ ਕਾਂਡ ਦੇ 4 ਦੋਸ਼ੀਆਂ ਨੂੰ ਜ਼ਮਾਨਤ ਦਿੱਤੇ ਜਾਣ ਬਾਰੇ ਗ਼ਲਤ ਖ਼ਬਰ ਪਬਲਿਸ਼ ਕਰਨ ਲਈ ਬਾਬੂਸ਼ਾਹੀ ਨੈੱਟਵਰਕ ਦੇ ਸੰਪਾਦਕ ਬਲਜੀਤ ਬੱਲੀ ਨੇ ਆਪਣੇ ਪਾਠਕਾਂ ਤੋਂ ਮੁਆਫ਼ੀ ਮੰਗੀ ਹੈ. ਉਨ੍ਹਾਂ ਕਿਹਾ ਹੈ ਕਿ ਇਹ ਖ਼ਬਰ ਸੰਪਾਦਕੀ ਸਟਾਫ਼ ਵੱਲੋਂ ਪੋਸਟ ਕੀਤੀ ਗਈ ਸੀ ਪਰ ਉਨ੍ਹਾਂ ਦੇ ਧਿਆਨ ਵਿਚ ਆਉਣ 'ਤੇ ਥੋੜ੍ਹੀ ਦੇਰ ਬਾਅਦ ਤੁਰੰਤ ਹੀ ਇਹ ਡਿਲੀਟ ਕਰ ਦਿੱਤੀ ਗਈ ਸੀ ਪਰ ਫਿਰ ਵੀ ਉਨ੍ਹਾਂ ਨੇ ਇਸ ਪੋਸਟ 'ਤੇ ਸਮੁੱਚੀ ਟੀਮ ਵੱਲੋਂ ਅਫ਼ਸੋਸ ਜ਼ਾਹਿਰ ਕੀਤਾ ਹੈ.ਇਹ ਵੀ ਜ਼ਿਕਰ ਯੋਗ ਹੈ ਕਿ ਅੱਜ 10 ਜਨਵਰੀ ਨੂੰ ਇਸ ਖ਼ਬਰ ਦੀ ਪੂਰੀ ਅਸਲੀਅਤ ਵੀ ਪੋਸਟ ਕਰ ਦਿੱਤੀ ਗਈ ਹੈ;
Canada Special: ਹਰਦੀਪ ਨਿੱਝਰ ਦੇ ਕਾਤਲਾਂ ਦੀ ਜ਼ਮਾਨਤ ਦੀ ਨਹੀਂ ਹੋਈ ਪੁਸ਼ਟੀ: ਕੈਨੇਡੀਅਨ ਮੀਡੀਆ ਨੇ ਖਬਰਾਂ ਨੂੰ ਦੱਸਿਆ ਫੇਕ Canada Special: Bail for Hardeep Nijjar's killers not confirmed: Canadian media says it as a Fake news
Canada कनाडा विशेष: हरदीप निज्जर के हत्यारों की जमानत की पुष्टि नहीं: कनाडाई मीडिया ने खबर को फर्जी बताया
ਬਲਜੀਤ ਬੱਲੀ ਦੇ ਬਿਆਨ ਪੜ੍ਹੋ :
ਕੈਨੇਡਾ ਦੇ ਚਰਚਿਤ ਹਰਦੀਪ ਸਿੰਘ ਨਿੱਝਰ ਕਤਲ ਕਾਂਡ ਦੇ 4 ਦੋਸ਼ੀਆਂ ਨੂੰ ਜ਼ਮਾਨਤ ਦਿੱਤੇ ਜਾਣ ਬਾਰੇ ਗ਼ਲਤ ਖ਼ਬਰ ਪਬਲਿਸ਼ ਕਰਨ ਲਈ ਅਸੀਂ ਆਪਣੇ ਪਾਠਕਾਂ ਤੋਂ ਮਾਫ਼ੀ ਮੰਗਦੇ ਹਾਂ . ਬਾਬੂਸ਼ਾਹੀ ਨੈੱਟਵਰਕ ਦੇ ਸੰਪਾਦਕੀ ਸਟਾਫ਼ ਵੱਲੋਂ ਇੱਕ ਟੀ ਵੀ ਨੈੱਟਵਰਕ ਦੀ ਖ਼ਬਰ ਦੇ ਆਧਾਰ ਤੇ 09 ਜਨਵਰੀ ਨੂੰ ਸਵੇਰੇ ਸਾਡੀ Punjabi Website ਤੇ ਪੋਸਟ ਕੀਤੀ ਸੀ -ਹਾਲਾਂਕਿ ਮੇਰੇ ਭਾਵ ਸੰਪਾਦਕ ਦੇ ਧਿਆਨ ਵਿਚ ਆਉਣ ਅਤੇ ਇਸ ਦੀ ਪੁਸ਼ਟੀ ਨਾ ਹੋਣ ਕਾਰਨ ਤੋਂ ਤੁਰੰਤ ਹੀ ਇਹ ਪੋਸਟ ਡਿਲੀਟ ਕਰ ਦਿੱਤੀ ਗਈ ਸੀ ਅਤੇ ਦੁਬਾਰਾ ਪੋਸਟ ਨਹੀਂ ਕੀਤੀ ਸੀ ਪਰ ਫਿਰ ਵੀ ਇਸ ਉਕਾਈ ਲਈ ਅਸੀਂ ਖਿਮਾ ਦੇ ਜਾਚਕ ਹਾਂ. ਕੈਨੇਡਾ ਤੋਂ ਇਸ ਖ਼ਬਰ ਬਾਰੇ ਜਾਣਕਾਰੀ ਲੈ ਕੇ ਇਸ ਬਾਰੇ ਅਸਲੀ ਖ਼ਬਰ ਵੀ ਅਸੀਂ ਪੋਸਟ ਕਰ ਦਿੱਤੀ ਹੈ .
ਅਸੀਂ ਹਮੇਸ਼ਾ ਹੀ ਕੋਸ਼ਿਸ਼ਾਂ ਕਰਦੇ ਰਹੇ ਹਨ ਕਿ ਆਪਣੇ ਦਰਸ਼ਕਾਂ / ਪਾਠਕਾਂ ਨੂੰ ਸਹੀ ਅਤੇ ਪੁਖ਼ਤਾ ਖ਼ਬਰਦਾਰ ਅਤੇ ਜਾਣਕਾਰੀ ਮੁਹੱਈਆ ਕਰੀਏ. ਪਿਛਲੇ 13 ਸਾਲਾਂ ਦੇ ਸਫ਼ਰ ਦੌਰਾਨ ਇਸ ਨੀਤੀ ਤੇ ਪਹਿਰਾ ਵੀ ਦਿੰਦੇ ਰਹੇ ਹਾਂ ਪਰ ਕਦੇ-ਕਦਾਈਂ ਸਟਾਫ਼ ਵੱਲੋਂ ਅਨਜਾਣੇ ਚ. ਜਾਂ ਲਾਪਰਵਾਹੀ ਕਾਰਨ ਗ਼ਲਤੀ ਵੀ ਹੋ ਜਾਂਦੀ ਹੈ ਤਾਂ ਅਸੀਂ ਇਸ ਨੂੰ ਛੇਤੀ ਦਰੁਸਤ ਵੀ ਕਰ ਲੈਂਦੇ ਹਾਂ. ਅਸੀਂ ਭਵਿੱਖ ਵਿਚ ਇਸ ਮਸਲੇ ਬਾਰੇ ਹੋਰ ਵੀ ਸੁਚੇਤ ਰਹਿਣ ਦਾ ਵਾਅਦਾ ਕਰਦੇ ਹਾਂ.
ਬਲਜੀਤ ਬੱਲੀ,
ਸੰਪਾਦਕ , ਬਾਬੂਸ਼ਾਹੀ ਨੈੱਟਵਰਕ
10 ਜਨਵਰੀ , 2025
tirshinazar@gmail.com
+91-9915177722