ਅੰਮ੍ਰਿਤਸਰ ਦੇ ਟਾਲੀ ਵਾਲੇ ਚੌਂਕ ਚ ਚੱਲੀ ਗੋਲੀ: ਇੱਕ ਨੌਜਵਾਨ ਦੀ ਹੋਈ ਮੌਤ
ਗੁਰਪ੍ਰੀਤ ਸਿੰਘ
- ਸੋਨੇ ਦੇ ਲੈਣ ਦੇਣ ਨੂੰ ਲੈ ਕੇ ਚੱਲੀ ਗੋਲੀ ਪੁਲਿਸ ਕਰ ਰਹੀ ਹੈ ਦੋਸ਼ੀਆਂ ਦੀ ਭਾਲ
ਅੰਮ੍ਰਿਤਸਰ, 10 ਜਨਵਰੀ 2025 - ਅੰਮ੍ਰਿਤਸਰ ਦੇ ਟਾਲੀ ਵਾਲੇ ਚੌਂਕ ਦੇ ਵਿੱਚ ਉਸ ਵੇਲੇ ਮਾਹੌਲ ਤਨਾਪੂਰਨ ਬਣ ਗਿਆ ਜਦੋਂ ਸੋਨੇ ਦੇ ਲੈਣ ਦੇਣ ਨੂੰ ਲੈ ਕੇ ਇੱਕ ਨੌਜਵਾਨ ਵੱਲੋਂ ਦੂਸਰੇ ਨੌਜਵਾਨ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਨੌਜਵਾਨ ਮੁਲਕ ਕਿਸ ਤਰ੍ਹਾਂ ਉਸਦੇ ਸਿਰ ਤੇ ਗੋਲੀ ਮਾਰੀ ਗਈ ਹੈ। ਉਥੇ ਹੀ ਪੁਲਿਸ ਦੀ ਮੰਨੀ ਜਾਵੇ ਤਾਂ ਟਾਲੀ ਵਾਲੇ ਬਾਜ਼ਾਰ ਦੇ ਵਿੱਚ ਜੈਪਾਲ ਜੂਲਰ ਦੀ ਦੁਕਾਨ ਤੇ ਮਾਲਕ ਜਿਹੜਾ ਜੈਪੁਰ ਜੋਲਰ ਦਾ ਸਿਮਰਨ ਪਾਲ ਸਿੰਘ ਜੋ ਹੁਸੈਨਪੁਰਾ ਚੌਂਕ ਦੇ ਰਹਿਣ ਵਾਲੇ ਹੈ ਅੱਜ ਆਪਣੀ ਦੁਕਾਨ ਤੇ ਸੀ ਤੇ ਉੱਥੇ ਜਸਦੀਪ ਸਿੰਘ ਚੰਨ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਥੇ ਪਹੁੰਚ ਪਹਿਲਾਂ ਸੋਨੇ ਦੇ ਲੈਣ ਦੇਣ ਨੂੰ ਲੈ ਕੇ ਤਿੱਖੀ ਬਹਿਸ ਦੇਖਣ ਨੂੰ ਮਿਲੀ ਸੀ ਜਿਸ ਤੋਂ ਬਾਅਦ ਚੰਨ ਵੱਲੋਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਘਰ ਛੱਡਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਜੈਪਾਲ ਜਵੇਲਰ ਤੇ ਆ ਕੇ ਉਸ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਇਹ ਸਾਰੀ ਘਟਨਾ ਉਥੇ ਲੱਗੇ ਸੀਸੀ ਟੀਵੀ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਕਰ ਰਹੀ ਹੈ।
ਪੰਜਾਬ ਵਿੱਚ ਜਿੱਥੇ ਇੱਕ ਪਾਸੇ ਅਮਨ ਕਾਨੂੰਨ ਦੀ ਗੱਲ ਪੰਜਾਬ ਸਰਕਾਰ ਕਰਦੀ ਹੋਈ ਨਜ਼ਰ ਆਉਂਦੀ ਹੈ ਉੱਥੇ ਹੀ ਗੋਲੀ ਚੱਲਣ ਦੀਆਂ ਅਕਸਰ ਹੀ ਵਾਰਦਾਤਾਂ ਸਾਹਮਣੇ ਆ ਜਾਂਦੀਆਂ ਹਨ ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਟਾਲੀ ਵਾਲੇ ਚੌਂਕ ਦਾ ਜਿੱਥੇ ਕਿ ਇੱਕ ਸੁਨਿਆਰੇ ਵੱਲੋਂ ਦੂਸਰੇ ਸੁਨਿਆਰੇ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਛਾਣਬੀਨ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਅਧਿਕਾਰੀ ਹਰਪਾਲ ਸਿੰਘ ਰੰਧਾਵਾ ਦੀ ਮਨੀ ਜਾਵੇ ਤਾਂ ਇਹ ਸੋਹਣੇ ਦੇ ਲੈਣ ਦੇਣ ਨੂੰ ਲੈ ਕੇ ਗੋਲੀ ਚਲੀ ਹੈ ਅਤੇ ਜੋ ਜਸਦੀਪ ਸਿੰਘ ਚੰਨ ਹੈ ਉਸ ਵੱਲੋਂ ਇਹ ਗੋਲੀ ਚਲਾਈ ਗਈ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਜ਼ਖਮੀ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਉਸਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਗੁਰੂ ਦਾ ਕਹਿਣਾ ਹੈ ਕਿ ਹੁਣ ਜੈਦੀਪ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈ ਕੇ ਅਸੀਂ ਮਾਮਲਾ ਦਰਜ ਕਰ ਰਹੇ ਹਾਂ ਅਤੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ।
ਇੱਥੇ ਦੱਸਣ ਯੋਗ ਹੈ ਕਿ ਪੰਜਾਬ ਵਿੱਚ ਲਗਾਤਾਰ ਹੀ ਅਮਨ ਕਾਨੂੰਨ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਹਾਲਾਂਕਿ ਬੀਤੇ ਰਾਤ ਅੰਮ੍ਰਿਤਸਰ ਦੇ ਇੱਕ ਪੁਲਿਸ ਥਾਣੇ ਵਿੱਚ ਹੈਂਡ ਗਰਨੇਡ ਸੁੱਟਣ ਦਾ ਮਾਮਲਾ ਅਸਾਂ ਬਣਿਆ ਸੀ ਜਿਸ ਦੀ ਤਫਤੀਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਅਤੇ ਦੂਸਰੇ ਪਾਸੇ ਅੱਜ ਅੰਮ੍ਰਿਤਸਰ ਦੇ ਭੀੜਭਾੜ ਵਾਲੇ ਇਲਾਕੇ ਵਿੱਚ ਇੱਕ ਨੌਜਵਾਨ ਵੱਲੋਂ ਦੂਸਰੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਉੱਥੇ ਹੀ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਦੋਂ ਤੱਕ ਇਹਨਾਂ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਅਤੇ ਸਲਾਖਾਂ ਪਿੱਛੇ ਭੇਜਿਆ ਜਾਂਦਾ ਹੈ।