ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਵੱਲੋਂ ਪ੍ਰਤੀ ਬੇਨਤੀ ਦੇ ਆਧਾਰ ’ਤੇ 6 ਲਾਇਸੰਸ ਰੱਦ
ਅਸ਼ੋਕ ਵਰਮਾ
ਬਠਿੰਡਾ, 28 ਅਪ੍ਰੈਲ 2025: ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਪੰਜਾਬ ਮਨੁੱਖੀ ਤਸ਼ਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਦੇ ਤਹਿਤ 6 ਆਈਲੈਟਸ ਸੈਂਟਰਾਂ ਦੇ ਲਾਇਸੰਸ ਰੱਦ ਕੀਤੇ ਗਏ ਹਨ।
ਜਾਰੀ ਹੁਕਮਾਂ ਅਨੁਸਾਰ M/s E-School St No 8-ਬੀ ਅਜੀਤ ਰੋਡ ਬਠਿੰਡਾ ਦੇ ਨਾਮ ‘ਤੇ ਸ੍ਰੀ ਰੁਪਿੰਦਰ ਸਿੰਘ ਸਰਸੂਆ ਪੁੱਤਰ ਸ੍ਰੀ ਜਨਕ ਸਿੰਘ ਵਾਸੀ ਗਲੀ ਨੰਬਰ 8-ਬੀ ਅਜੀਤ ਰੋਡ ਬਠਿੰਡਾ ਨੂੰ ਆਈਲੈਟਸ ਦਾ ਲਾਇਸੰਸ ਨੰਬਰ 22/ਸੀ.ਈ.ਏ/ਸੀ.ਸੀ.3 ਮਿਤੀ 15-12-2017 ਜਾਰੀ ਕੀਤਾ ਗਿਆ ਸੀ, ਜੋ ਨਵੀਨ ਉਪਰੰਤ ਜਿਸ ਦੀ ਮਿਆਦ 14-12-2027 ਤੱਕ ਹੈ।
ਇਸੇ ਤਰ੍ਹਾਂ M/s Language Seekers, 100 Feet Bathinda ਦੇ ਨਾਮ ‘ਤੇ ਸ਼੍ਰੀ ਅਮਨਦੀਪ ਸਿੰਘ ਪੁੱਤਰ ਸ਼੍ਰੀ ਨਗਿੰਦਰ ਸਿੰਘ ਵਾਸੀ ਕਟਾਰ ਸਿੰਘ ਵਾਲਾ, ਗੁਲਾਬ ਗੜ੍ਹ ਜ਼ਿਲ੍ਹਾ ਬਠਿੰਡਾ ਨੂੰ ਆਈਲੈਟਸ, ਦਾ ਲਾਇਸੰਸ ਨੰ: 277/ਐਮ.ਏ.2/ਐਮ.ਸੀ. 6 ਮਿਤੀ 13-04-2023 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 12-04-2028 ਤੱਕ ਹੈ।
M/s Sky Feather, Near PSPCL Office, Power House Road Corner Bathinda ਦੇ ਨਾਮ ‘ਤੇ ਸ਼੍ਰੀਮਤੀ ਕਮਲਪ੍ਰੀਤ ਕੌਰ ਪਤਨੀ ਸ਼੍ਰੀ ਕੁਲਵਿੰਦਰ ਸਿੰਘ ਵਾਸੀ ਮਕਾਨ ਨੰਬਰ 22871 ਗਲੀ ਨੰਬਰ 15 ਧੋਬੀਆਣਾ ਰੋਡ ਬਠਿੰਡਾ ਨੂੰ ਆਈਲੈਟਸ, ਦਾ ਲਾਇਸੰਸ ਨੰਬਰ 229/ਐਮ.ਏ.2/ਐਮ.ਸੀ. 6 ਮਿਤੀ 11-11-2022 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 10-11-2027 ਤੱਕ ਹੈ।
ਜਾਰੀ ਹੁਕਮ ਅਨੁਸਾਰ M/s EFS GLOBAL, CITY POINT BUILDING IST FLOOR, NEAR MAHESHWARI CHOWK 100 FT ROAD BATHINDA ਆਸ਼ੂਤੋਸ਼ ਬਜਾਜ ਪੁੱਤਰ ਸ੍ਰੀ ਚਮਨ ਲਾਲ ਬਜਾਜ ਵਾਸੀ ਹਾਊਸ ਨੰਬਰ 7-ਏ ਬਸੰਤ ਵਿਹਾਰ ਬਠਿੰਡਾ ਨੂੰ ਕੰਸਲਟੈਂਸੀ ਅਤੇ ਆਈਲੈਟਸ ਦਾ ਲਾਇਸੰਸ ਨੰਬਰ 161/ਸੀ.ਈ.ਏ/ਸੀ.ਸੀ. 3 ਮਿਤੀ 02-07-2021 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 01-07-2026 ਤੱਕ ਹੈ।
ਇਸੇ ਤਰ੍ਹਾਂ M/s Sky Dreams Bhucho Mandi District Bathinda ਦੇ ਨਾਮ ‘ਤੇ ਸ੍ਰੀਮਤੀ ਨਮਨੀਤ ਕੌਰ ਪਤਨੀ ਸ੍ਰੀ ਜਗਦੀਪ ਸਿੰਘ ਸਿੱਧੂ ਵਾਸੀ ਤੁੰਗਵਾਲੀ ਜ਼ਿਲ੍ਹਾ ਬਠਿੰਡਾ ਨੂੰ ਆਈਲੈਟਸ, ਦਾ ਲਾਇਸੰਸ ਨੰਬਰ 219/ਐਮ.ਏ.2/ਐਮ.ਸੀ. 6 ਮਿਤੀ 10-10-2022 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 09-10-2027 ਤੱਕ ਹੈ।
ਜਾਰੀ ਹੁਕਮ ਮੁਤਾਬਿਕ M/s The Leaf lelts & Immigration, #1061 Phase-4 Green City Bathinda ਦੇ ਨਾਮ ‘ਤੇ ਸ਼੍ਰੀ ਸਾਗਰ ਸਿੰਗਲਾ ਪੁੱਤਰ ਸ਼੍ਰੀ ਮਨੋਜ ਕੁਮਾਰ ਵਾਸੀ ਮਕਾਨ ਨੰਬਰ 1061 ਫੇਜ-4 ਗਰੀਨ ਸਿਟੀ ਬਠਿੰਡਾ ਨੂੰ ਆਈਲੈਟਸ, ਕੰਸਲਟੈਂਸੀ ਅਤੇ ਟਿਕਟਿੰਗ ਏਜੰਟ ਦਾ ਲਾਇਸੰਸ ਨੰਬਰ 315/ਐਮ.ਏ.2/ਐਮ.ਸੀ. 6 ਮਿਤੀ 03-09-2023 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 02-09-2028 ਤੱਕ ਹੈ।
ਹੁਕਮ ਅਨੁਸਾਰ ਪ੍ਰਾਰਥੀਆਂ ਵਲੋਂ ਲਿਖ ਕੇ ਦਿੱਤਾ ਗਿਆ ਹੈ ਉਨ੍ਹਾਂ ਨੇ ਆਪਣਾ ਇੰਸਟੀਚਿਊਟ ਬੰਦ ਕਰ ਦਿੱਤਾ ਹੈ ਅਤੇ ਇਹ ਕੰਮ ਨਹੀਂ ਕਰਨਾ ਚਾਹੁੰਦੇ। ਇਸ ਲਈ ਲਾਇਸੰਸ ਰੱਦ ਕਰ ਦਿੱਤਾ ਜਾਵੇ।
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਬਣੇ ਰੂਲਜ਼ ਦੇ ਸੈਕਸ਼ਨ 8 (1) ਵਿੱਚ ਉਪਬੰਧ ਕੀਤਾ ਗਿਆ ਹੈ ਕਿ ਟਰੈਵਲ ਏਜੰਟ ਆਪਣਾ ਲਾਇਸੰਸ ਜਾਰੀ ਹੋਣ ਤੋਂ ਬਾਅਦ ਕਿਸੇ ਵੀ ਸਮੇਂ ਸਮਰੱਥ ਅਥਾਰਟੀ ਨੂੰ ਦੋ ਮਹੀਨਿਆਂ ਦਾ ਨੋਟਿਸ ਦੇ ਕੇ ਸਪੁਰਦ ਕਰ ਸਕਦਾ ਹੈ ਅਤੇ ਨੋਟਿਸ ਦੀ ਮਿਆਦ ਖਤਮ ਹੋਣ ਤੇ ਲਾਇਸੰਸ ਨੂੰ ਰੱਦ ਕਰ ਦਿੱਤਾ ਗਿਆ ਮੰਨਿਆ ਜਾਵੇਗਾ।
ਇਸ ਲਈ ਉਕਤ ਪ੍ਰਸਥਿਤੀਆਂ ਦੇ ਮੱਦੇਨਜ਼ਰ ਪੰਜਾਬ ਟਰੈਵਲ ਪ੍ਰੋਫੈਸਨਲ ਰੈਗੂਲੇਸ਼ਨ ਦੇ ਸੈਕਸ਼ਨ 8 (1) ਦੇ ਤਹਿਤ ਤੁਰੰਤ ਪ੍ਰਭਾਵ ਤੋਂ ਰੱਦ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਇਸ ਫਰਮ ਜਾਂ ਸਬੰਧਤ ਖਿਲਾਫ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਖੁਦ ਇਸ ਦਾ ਜਿੰਮੇਵਾਰ ਹੋਵੇਗਾ।