ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਸਰਕਾਰ ਸਿੱਖਿਆ ਦੇ ਢਾਂਚੇ ਨੂੰ ਮੁੜ ਤੋਂ ਲੀਹਾਂ ਤੇ ਲਿਆਉਣ ਲਈ ਵਚਨਬੱਧ - MLA ਅਮਰਗੜ੍ਹ
- ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਪਿੰਡ ਰੁੜਕੀ ਖੁਰਦ,ਭੂਰਥਲਾ, ਲਸੋਈ ਅਤੇ ਮੋਰਾਂਵਲੀ ਦੇ ਸਕਰਾਰੀ ਸਕੂਲਾਂ ਵਿਖੇ ਕਰੀਬ 35 ਲੱਖ 96 ਹਜਾਰ ਤੋਂ ਵੱਧ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਅਮਰਗੜ੍ਹ/ਮਾਲੇਰਕੋਟਲਾ 28 ਅਪ੍ਰੈਲ 2025 - ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੇ ਬੁਨਿਆਂਦੀ ਢਾਂਚੇ ਨੂੰ ਮਜ਼ਬੂਤ ਕਰਕੇ ਸਕੂਲਾਂ ਨੂੰ ਹਰ ਪੱਖੋਂ ਸਰਵੋਤਮ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਮੇਂ ਦੇ ਹਾਣੀ ਬਣ ਸਕਣ ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ 35 ਲੱਖ 96 ਹਜਾਰ ਰੁਪਏ ਦੀ ਲਾਗਤ ਨਾਲ ਪਿੰਡ ਰੁੜਕੀ ਖੁਰਦ,ਭੂਰਥਲਾ, ਲਸੋਈ ਅਤੇ ਮੋਰਾਂਵਲੀ ਵਿਖੇ ਸਰਕਾਰੀ ਮਿਡਲ,ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤੇ । ਉਨ੍ਹਾਂ ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਸੋਈ ਵਿਖੇ ਚੱਲ ਰਹੇ ਨਵੇਂ ਕਮਰਿਆਂ ਦੀ ਉਸਾਰੀ ਦੇ ਕੰਮ ਦਾ ਜਾਇਜਾ ਵੀ ਲਿਆ । ਸਬੰਧਤ ਅਧਿਕਾਰੀਆਂ ਨੂੰ ਕੰਮ ਦੇ ਮਿਆਰ ਦਾ ਵਿਸ਼ੇਸ ਧਿਆਨ ਰੱਖਣ ਲਈ ਕਿਹਾ ।
ਵਿਧਾਇਕ ਅਮਰਗੜ੍ਹ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ ਤੇ ਸਿਹਤ ਸੰਸਥਾਵਾਂ ਨੂੰ ਤਰਜੀਹ ਖੇਤਰ ਮੰਨਦੇ ਹੋਏ ਰਿਕਾਰਡ ਵਿਕਾਸ ਕਰਵਾਇਆ ਹੈ ਜਿਸ ਸਦਕਾ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਰੇਕ ਖੇਤਰ ਵਿੱਚ ਉੱਚੀਆਂ ਮੱਲਾਂ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਕ੍ਰਾਂਤੀ ਪੰਜਾਬ ਦੀ ਤਰੱਕੀ ਦਾ ਆਧਾਰ ਬਣੇਗੀ । ਆਮ ਘਰਾਂ ਦੇ ਬੱਚੇ ਪੜ੍ਹ ਲਿਖ ਕੇ ਸੂਬੇ,ਇਲਾਕੇ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰਨਗੇ ਅਤੇ ਪੰਜਾਬ ਨੂੰ ਵਿਕਾਸ ਦੀ ਨਵੀਂ ਦਿਸ਼ਾ ਵੱਲ ਲੈ ਕੇ ਜਾਣਗੇ ।
ਪ੍ਰੋਫੈਸਰ ਗੱਜਣਮਾਜਰਾ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਰੁੜਕੀ ਖੁਰਦ ਵਿਖੇ 10 ਲੱਖ 49 ਹਜਾਰ 460 ਰੁਪਏ ਦੀ ਲਾਗਤ ਨਾਲ ਉਸਾਰੇ ਨਵੇਂ ਕਮਰੇ ਅਤੇ ਕਮਰੇ ਦੀ ਰਿਪੇਅਰ, ਸਰਕਾਰੀ ਪ੍ਰਾਇਮਰੀ ਸਕੂਲ ਲਸੋਲੀ ਵਿਖੇ 03 ਲੱਖ 96 ਹਜਾਰ ਰੁਪਏ ਨਾਲ ਚਾਰਦੀਵਾਰੀ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਸੋਈ ਵਿਖੇ 06 ਲੱਖ 18 ਹਜਾਰ 840 ਰੁਪਏ ਦੀ ਲਾਗਤ ਨਾਲ 04 ਕਮਰਿਆਂ ਦੇ ਨਵੀਨੀਕਰਨ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੌਰਾਵਾਲੀ ਵਿਖੇ ਕਰੀਬ 08 ਲੱਖ ਦੀ ਲਾਗਤ ਨਾਲ ਪਾਖਾਨੇ ਦੀ ਰਿਪੇਅਰ ਅਤੇ ਨਵੇਂ ਕਮਰੇ ਦੀ ਉਸਾਰੀ ਦਾ ਉਦਘਾਟਨ ਕੀਤਾ । ਇਸ ਤੋਂ ਇਲਾਵਾ ਪਿੰਡ ਭੂਰਥਲਾ ਮਡੇਰ ਵਿਖੇ 07 ਲੱਖ 31 ਹਜਾਰ 500 ਰੁਪਏ ਦੀ ਲਾਗਤ ਨਾਲ ਉਸਾਰੀ ਨਵੀਂ ਚਾਰਦੀਵਾਰੀ ਦਾ ਵੀ ਉਦਘਾਟਨ ਕੀਤਾ ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ (ਅਮਰਗੜ੍ਹ) ਹਰਪ੍ਰੀਤ ਸਿੰਘ ਨੰਗਲ, ਸਰਪੰਚ ਪਿੰਡ ਭੁਰਥਲਾ ਮੰਡੇਰ ਜਗਜੀਵਨ ਸਿੰਘ,ਸਰਪੰਚ ਪਿੰਡ ਲਸੋਈ ਹਰਭਜਨ ਸਿੰਘ,ਸਰਪੰਚ ਪਿੰਡ ਗੱਜਣਮਾਜਰਾ ਗੁਰਦੀਪ ਸਿੰਘ, ਸਰਪੰਚ ਪਿੰਡ ਦੁਗਰੀ ਪ੍ਰਵਿੰਦਰ ਸਿੰਘ, ਪ੍ਰਿੰਸੀਪਲ ਵਿਨੋਦ ਬਾਲਾ, ਪ੍ਰਿੰਸੀਪਲ ਪ੍ਰੀਤੀ ਸਿੰਗਲਾ, ਪ੍ਰਿੰਸੀਪਲ ਨਰੇਸ਼ ਕੁਮਾਰ , ਹੈਡਮਾਸਟਰ ਗੁਰਜੰਟ ਸਿੰਘ, ਗੁਰਪ੍ਰੀਤ ਸ਼ਰਮਾ, ਕੋਆਰਡੀਨੇਟਰ ਜਿਲਾ ਸਹਾਇਕ ਸਮਾਰਟ ਸਕੂਲ ਮੁਹੰਮਦ ਅਸਦ, ਬੀ.ਐਨ.ਓ ਜਾਹਿਦ ਸ਼ਫੀਕ ਤੋਂ ਇਲਾਵਾ ਸਕੂਲਾਂ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਮੌਜੂਦ ਸਨ ।