ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਸਤੰਬਰ 2024 ਤੋਂ 15 ਮਰੀਜਾਂ ਦਾ 503 ਵਾਰ ਹੋਇਆ ਮੁਫ਼ਤ ਡਾਇਲਸਿਸ: ਡਾ ਲਹਿੰਬਰ ਰਾਮ
ਫਾਜਿਲਕਾ 21 ਫਰਵਰੀ 2025 - ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸਿਵਲ ਹਸਪਤਾਲ ਫਾਜਿਲਕਾ ਵਿਖੇ ਸਤੰਬਰ 2024 ਤੋਂ @ਦੀ ਹੰਸ ਫਾਊਂਡੇਸ਼ਨ@ ਵੱਲੋਂ ਗੁਰਦੇ ਦੇ ਮਰੀਜਾਂ ਦਾ ਮੁਫ਼ਤ ਡਾਇਲਸਿਸ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਲਹਿੰਬਰ ਰਾਮ ਸਿਵਲ ਸਰਜਨ ਨੇ ਦੱਸਿਆ ਕਿ ਸਤੰਬਰ 2024 ਤੋਂ ਸਿਵਲ ਹਸਪਤਾਲ ਵਿੱਚ @ਦੀ ਹੰਸ ਫਾਊਂਡੇਸ਼ਨ@ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਫਾਜਿਲਕਾ ਵਿਖੇ 3 ਡਾਇਲਸਿਸ ਯੂਨਿਟ ਲਗਾਏ ਗਏ ਹਨ ਜਿਸ ਰਾਹੀਂ ਹੁਣ ਤੱਕ 15 ਗੁਰਦੇ ਦੇ ਮਰੀਜ਼ਾਂ ਦਾ 503 ਵਾਰ ਡਾਇਲਸਿਸ ਹੋ ਚੁੱਕਾ ਹੈ।
ਇਸ ਸੁਵਿਧਾ ਦਾ ਜਿਲ੍ਹਾ ਫਾਜਿਲਕਾ ਅਤੇ ਆਸ ਪਾਸ ਦੇ ਹੋਰ ਜਿਲਿ੍ਹਆ ਦੇ ਲੋਕ ਵੀ ਫਾਇਦਾ ਲੈ ਰਹੇ ਹਨ। ਉਹਨਾਂ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਡਾਇਲਸਿਸ ਕਰਵਾਉਣ ਦੇ 2 ਤੋਂ 3 ਹਜ਼ਾਰ ਰੁਪਏ ਖਰਚ ਆਉਂਦੇ ਹਨ, ਜੋ ਗਰੀਬ ਜਾਂ ਆਮ ਲੋਕਾਂ ਲਈ ਸੰਭਵ ਨਹੀਂ ਸਨ। ਇਹ ਡਾਇਲਸਿਸ ਯੂਨਿਟ ਰਾਹੀਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਡਾਇਲਸਿਸ ਕੀਤੇ ਜਾ ਰਹੇ ਹਨ। ਡਾ ਲਹਿੰਬਰ ਰਾਮ ਨੇ ਸਮਾਜ ਸੇਵੀ ਸੰਸਥਾਵਾਂ, ਮੀਡੀਆਂ ਅਤੇ ਜਨਤਾ ਨੂੰ ਅਪੀਲ ਕੀਤੀ ਕਿ ਡਾਇਲਸਿਸ ਮਰੀਜਾਂ ਨੂੰ ਇਸ ਸੁਵਿਧਾ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਇਸ ਸੁਵਿਧਾ ਦਾ ਮੁਫ਼ਤ ਫਾਇਦਾ ਉਠਾ ਸਕਣ। ਇਸ ਸਮੇਂ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ, ਰੋਹਿਤ ਸਟੈਨੋ ਹਾਜ਼ਰ ਸਨ।