ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ ਦੇ ਆਗੂਆਂ ਵੱਲੋਂ ਵੀ ਭਰਤੀ ਮੁਹਿਮ ਸ਼ੁਰੂ
ਗੁਰਪ੍ਰੀਤ ਸਿੰਘ
- ਅੰਮ੍ਰਿਤਸਰ ਦੇ ਛੇਹਾਰਟਾ ਇਲਾਕੇ ਦੇ ਵਿੱਚ ਕੀਤੀ ਜਾ ਰਹੀ ਹੈ ਭਰਤੀ ਦੀ ਸ਼ੁਰੂਆਤ
- ਪੰਜਾਬ ਦੇ ਮੁੱਖ ਮੰਤਰੀ ਨੇ ਸਿਰਫ ਠੱਗਣ ਦਾ ਕੀਤਾ ਹੈ ਸਾਨੂੰ ਕੰਮ ਹੋਰ ਕੁਝ ਨਹੀਂ
ਅੰਮ੍ਰਿਤਸਰ, 2 ਫਰਵਰੀ 2025 - ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਨਵੀਂ ਭਰਤੀ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਹੀ ਨਵੀਂ ਪਾਰਟੀ ਦੀ ਹੋਂਦ ਵਿੱਚ ਆਏ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਅਤੇ ਉਹਨਾਂ ਦੀ ਟੀਮ ਵੱਲੋਂ ਵੀ ਅੱਜ ਤੋਂ ਭਰਤੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਉਥੇ ਹੀ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਵਿੱਚ ਜਿੱਥੇ ਬਸੰਤ ਪੰਚਮੀ ਦਾ ਤਿਉਹਾਰ ਮਨਾਉਣ ਵਾਸਤੇ ਸ਼ਰਧਾਲੂ ਪਹੁੰਚ ਰਹੇ ਹਨ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਵੀ ਭਰਤੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਿੱਥੇ ਇਸ ਭਰਤੀ ਨੂੰ ਲੈ ਕੇ 20 ਰੁਪਏ ਪਰ ਮੈਂਬਰਸ਼ਿਪ ਰੱਖੀ ਗਈ ਹੈ। ਉਹ ਤੇ ਇਹ ਪੱਤਰਕਾਰਾਂ ਗੱਲਬਾਤ ਕਰਦੇ ਹੋਏ ਭਰਤੀ ਕਰਵਾ ਰਹੇ ਆਗੂਆਂ ਦਾ ਕਹਿਣਾ ਹੈ ਕਿ ਲੋਕ ਹੁਮ ਹੁਮਾ ਕੇ ਪਹੁੰਚ ਰਹੇ ਹਨ ਅਤੇ ਲੋਕਾਂ ਵੱਲੋਂ ਇਤਿਹਾਸ ਅਤੇ ਇਸ ਜਥੇਬੰਦੀ ਨਾਲ ਜੁੜਨ ਵਾਸਤੇ ਲੋਕ ਵੱਧ ਚੜ ਕੇ ਹਿੱਸਾ ਲੈਂਦੇ ਹੋਏ ਨਜ਼ਰ ਆ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ ਵੱਲੋਂ ਆਪਣੀ ਭਰਤੀ ਦੀ ਸ਼ੁਰੂਆਤ ਅੰਮ੍ਰਿਤਸਰ ਦੀ ਧਰਤੀ ਤੋਂ ਕਰ ਦਿੱਤੀ ਗਈ ਹੈ। ਅਤੇ ਛੇਹਾਰਟਾ ਵਿੱਚ ਚੱਲ ਰਹੇ ਬਸੰਤ ਪੰਚਮੀ ਦੇ ਤਿਉਹਾਰ ਦੇ ਮੌਕੇ ਦੇ ਉੱਤੇ ਆਗੂਆਂ ਵੱਲੋਂ ਅਲੱਗ ਅਲਗ ਸਟੋਲ ਲਗਾ ਕੇ ਇਹ ਭਰਤੀ ਕੀਤੀ ਜਾ ਰਹੀ ਹੈ। ਉੱਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਆਗੂਆਂ ਦਾ ਕਹਿਣਾ ਹੈ ਕਿ ਸਾਨੂੰ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਹੋਰ ਆਗੂਆਂ ਵੱਲੋਂ ਇਸ ਭਰਤੀ ਨੂੰ ਕਰਨ ਵਾਸਤੇ ਕਿਹਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ 2027 ਦੇ ਵਿੱਚ ਅਸੀਂ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੇਖ ਰਹੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਭਲੇ ਲਈ ਕੰਮ ਕਰਨ ਉਹ ਤੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਅਸੀਂ ਮੌਜੂਦਾ ਸਰਕਾਰ ਉਨਾਂ ਵੱਲੋਂ ਵੀ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਵਾਸਤੇ ਅਲੱਗ ਅਲੱਗ ਬਿਆਨ ਦਿੱਤੇ ਸਨ ਲੇਕਿਨ ਉਹਨਾਂ ਬਿਆਨਾਂ ਨੈਨਾਂ ਵਿੱਚ ਸਿਰਫ ਤੇ ਸਿਰਫ ਹਵਾ ਹੀ ਭਰੀ ਹੋਈ ਸੀ।
ਉਹਨਾਂ ਨੇ ਕਿਹਾ ਕਿ ਅੰਮ੍ਰਿਤ ਪਾਲ ਸਿੰਘ ਵੱਲੋਂ ਜਿੱਦਾਂ ਹੀ ਪੰਜਾਬ ਦੇ ਵਿੱਚ ਦਸਤਕ ਦਿੱਤੀ ਗਈ ਤਾਂ ਬਹੁਤ ਸਾਰੇ ਨੌਜਵਾਨਾਂ ਨੂੰ ਉਹਨਾਂ ਵੱਲੋਂ ਨਸ਼ੇ ਤੋਂ ਦੂਰ ਕੀਤਾ ਗਿਆ। ਉਹ ਤਾਂ ਹੀ ਆਮ ਆਦਮੀ ਪਾਰਟੀ ਛੱਡ ਵਾਰਸ ਪੰਜਾਬ ਜਥੇਬੰਦੀ ਦੇ ਵਿੱਚ ਸ਼ਾਮਿਲ ਹੋਏ ਆਗੂ ਨੇ ਕਿਹਾ ਕਿ ਅਸੀਂ ਜੋ ਸੋਚਿਆ ਸੀ ਉਸ ਤੋਂ ਉਲਟ ਪੰਜਾਬ ਦੇ ਮੁੱਖ ਮੰਤਰੀ ਸਾਨੂੰ ਨਜ਼ਰ ਆਏ ਅਤੇ ਪੰਜਾਬ ਅਤੇ ਪੰਜਾਬੀਅਤ ਦੇ ਖਿਲਾਫ ਉਹਨਾਂ ਵੱਲੋਂ ਲਗਾਤਾਰ ਹੀ ਆਵਾਜ਼ ਚੁੱਕੀ ਜਾ ਰਹੀ ਸੀ। ਉਹਦੇ ਅੱਗੇ ਬੋਲਦੇ ਹੋਏ ਇਸ ਪਾਰਟੀ ਵਿੱਚ ਬਣੇ ਨਵੇਂ ਨੌਜਵਾਨ ਮੈਂਬਰ ਵੱਲੋਂ ਦੱਸਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਬਹੁਤ ਵਧੀਆ ਉਪਰਾਲੇ ਕੀਤੇ ਗਏ ਹਨ ਜਿਸ ਤੋਂ ਉਹ ਪ੍ਰਭਾਵਿਤ ਹਨ ਇਸੇ ਕਰਕੇ ਹੀ ਉਹਨਾਂ ਵੱਲੋਂ ਇਹ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਸੀਂ ਪੰਜਾਬੀਅਤ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਸੁਰੱਖਿਤ ਮਹਿਸੂਸ ਕਰਵਾਉਣਾ ਚਾਹੁੰਦੇ ਹਾਂ ਤਾਂ ਲੋਕ ਸ਼ਾਹ ਨਾਲ ਪੰਜਾਬ ਦਾ ਨਾਮ ਲੈ ਸਕਣ।
ਇੱਥੇ ਦੱਸਣ ਯੋਗ ਹੈ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਨਵੇਂ ਭਰਤੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਵੀ ਹੁਣ ਆਪਣੀ ਭਰਤੀ ਦੀ ਸ਼ੁਰੂਆਤ ਘਰ ਦਿੱਤੀ ਗਈ ਹੈ। ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਵਿੱਚ ਕਈ ਨੌਜਵਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ ਦੇ ਵਿੱਚ ਆਪਣਾ ਸੁਨੇਹਰਾ ਭਵਿੱਖ ਵੇਖਿਆ ਜਾ ਰਿਹਾ ਹੈ। ਅਤੇ ਪੰਜਾਬ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਜਥੇਬੰਦੀ ਵੱਲੋਂ ਕਿਸ ਤਰ੍ਹਾਂ ਦੇ ਹੋਰ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਕਿ ਇਸ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਈ ਜਾ ਸਕੇ।