ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਸੂਬਾ ਪੱਧਰੀ ਅਥਲੈਟਿਕਸ ਮੀਟ
ਰੋਹਿਤ ਗੁਪਤਾ
ਬਟਾਲਾ 21 ਫਰਵਰੀ 2025 - ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਸੂਬਾ ਪੱਧਰੀ ਅਥਲੈਟਿਕਸ ਮੀਟ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਸ਼ੁਰੂ ਹੋਈ,ਜਿਸ ਦੀ ਆਰੰਭਤਾ ਬਟਾਲਾ ਦੇ ਵਿਧਾਇਕ ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਧਰਮਪਤਨੀ ਅਤੇ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਬੈਸਟ ਅਥਲੀਟ ਵਜੋਂ ਰਹੇ ਮੈਡਮ ਰਾਜਬੀਰ ਕੌਰ ਕਲਸੀ ਵੱਲੋਂ ਖਿਡਾਰੀਆਂ ਦੇ ਮਾਰਚ ਪਾਸ ਤੋਂ ਸਲਾਮੀ ਲੈ ਕੇ ਝੰਡਾ ਚੜਾਉਣ ਉਪਰੰਤ ਅਥਲੈਟਿਕਸ ਮੀਟ ਦੀ ਬਲਦੀ ਮਸ਼ਾਲ ਖਿਡਾਰੀਆਂ ਨੂੰ ਸੌਂਪ ਕੇ ਕੀਤੀ।
ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਪੜ੍ਹਾਈ ਦੇ ਨਾਲ ਵੱਧ ਚੜ ਕੇ ਖੇਡਾਂ ਅਤੇ ਹੋਰ ਸੁਚਾਰੂ ਗਤੀਵਿਧੀਆਂ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਪੰਜਾਬ ਟੈਕਨੀਕਲ ਇੰਸਟੀਟਿਊਸ਼ਨ ਸਪੋਰਟਸ (ਪੀ.ਟੀ.ਆਈ.ਐਸ) ਦੇ ਪ੍ਰਧਾਨ ਪ੍ਰਿੰ ਪਰਮਵੀਰ ਸਿੰਘ ਮੱਤੇਵਾਲ, ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ, ਪ੍ਰਿੰ ਸੁਰੇਸ਼ ਕੁਮਾਰ , ਪ੍ਰਿੰ ਹਰਸ਼ ਕੁਮਾਰ, ਪ੍ਰਿੰ ਮੋਨਕਾ ਸੇਠੀ, ਪੀ.ਟੀ.ਆਈ.ਐਸ ਦੇ ਆਰਗੇਨਾਈਜ ਸੈਕਟਰੀ ਯਸ਼ ਪਠਾਣੀਆਂ, ਜਾਇੰਟ ਸੈਕਟਰੀ ਰਾਮ ਸਰੂਪ ਵੱਲੋਂ ਉਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵਦੀਪ ਸਿੰਘ ਅਤੇ ਮਾਣਿਕ ਮਹਿਤਾ ਵੀ ਮੌਜੂਦ ਸਨ।
ਇਸ ਸੂਬਾ ਪੱਧਰੀ ਅਥਲੈਟਿਕਸ ਮੀਟ ਵਿੱਚ ਪੰਜਾਬ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਪੌਲੀਟੈਕਨਿਕ ਕਾਲਜਾਂ ਦੇ ਵਿਦਿਆਰਥੀਆਂ ਦੇ 100 ਮੀਟਰ 200 ਮੀਟਰ 400 ਮੀਟਰ 800 ਮੀਟਰ 1500 ਮੀਟਰ ਦੌੜ, ਸ਼ਾਰਟ ਪੁੱਟ, ਲੋਂਗ ਜੰਪ, ਹਾਈ ਜੰਪ ਤੋਂ ਇਲਾਵਾ ਹੋਰ ਕਈ ਮੁਕਾਬਲੇ ਕਰਵਾਏ ਗਏ ਜਿਨਾਂ ਦੇ ਦੂਸਰੇ ਸੈਸ਼ਨ ਵਿੱਚ ਜੇਤੂ ਖਿਡਾਰੀਆਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਯੂਕੋ ਬੈਂਕ ਦੇ ਜੋਨਲ ਮੈਨੇਜਰ ਰਾਹੁਲ ਰੰਜਨ, ਚੀਫ ਮੈਨੇਜਰ ਦੀਪਕ ਕੁਮਾਰ, ਸੀਨੀਅਰ ਮੈਨੇਜਰ ਸੰਦੀਪ ਦਰੋਚ ਅਤੇ ਬਰਾਂਚ ਮੈਨੇਜਰ ਸ਼ਿਲਪਾ ਵਰਮਾ ਵੱਲੋਂ ਸਰਟੀਫਿਕੇਟ ਅਤੇ ਮੈਡਲ ਤਕਸੀਮ ਕੀਤੇ ਗਏ।
ਇਸ ਮੌਕੇ ਵੱਡੀ ਤਾਦਾਦ ਵਿੱਚ ਵੱਖ-ਵੱਖ ਕਾਲਜਾਂ ਦੇ ਅਤੇ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਸਟਾਫ ਮੈਂਬਰ, ਸਿੱਖਿਆ ਵਿਭਾਗ ਤੋਂ ਵੱਖ-ਵੱਖ ਕੋਚ, ਸਿਵਲ ਹਸਪਤਾਲ ਬਟਾਲਾ ਤੋਂ ਡਾਕਟਰੀ ਸਟਾਫ ਆਦਿ ਵੀ ਹਾਜ਼ਰ ਸਨ।