ਵਿਕਾਸ ਦੀ ਹੋੜ ਅਤੇ ਨਹਿਰ ਵਿਭਾਗ ਦੀ ਅਣਗਹਿਲੀ ਕਰਨ ਗਾਇਬ ਹੋਈਆਂ ਵਿਸਾਖੀ ਮੇਲੇ ਦੀਆਂ ਰੌਣਕਾਂ
ਰੋਹਿਤ ਗੁਪਤਾ
ਗੁਰਦਾਸਪੁਰ 13 ਅਪ੍ਰੈਲ 2025 - ਪੰਜਾਬ ਵਿੱਚ ਵੈਸਾਖੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਸ਼ਹਿਰਾਂ ਤੇ ਪਿੰਡਾਂ ਵਿੱਚ ਵੈਸਾਖੀ ਦੇ ਮੇਲੇ ਲਗਦੇ ਹਨ ਪਰ ਹੌਲੀ ਹੌਲੀ ਵਿਸਾਖੀ ਦੇ ਮੇਲੇ ਦੀਆਂ ਰੌਣਕਾਂ ਗਾਇਬ ਹੁੰਦੀਆਂ ਜਾ ਰਹੀਆਂ ਹਨ। ਗੁਰਦਾਸਪੁਰ ਦਾ ਤਿਬੜੀ ਪੁੱਲ ਵੀ ਕਦੀ ਵਿਸਾਖੀ ਤੇ ਗੁਲਜਾਰ ਹੁੰਦਾ ਸੀ । ਨਹਿਰ ਵਿਭਾਗ ਵੱਲੋਂ ਨਹਿਰ ਦੇ ਕੰਡੇ ਬਣਾਈ ਗਈ ਪਾਰਕ ਵਿੱਚ ਵੱਡਾ ਮੇਲਾ ਲੱਗਦਾ ਸੀ ਅਤੇ ਭਰਪੂਰ ਰੌਣਕਾਂ ਲੱਗਦੀਆਂ ਸੀ। ਵੱਡੀ ਗਿਣਤੀ ਵਿੱਚ ਫੌਜ ਅਤੇ ਜ਼ਿਲ੍ਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਇੱਥੇ ਪਹੁੰਚਦੇ ਸਨ।
ਲੋਕ ਨਹਿਰ ਤੇ ਵਿਸਾਖੀ ਦਾ ਇਸ਼ਨਾਨ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੁੰਦੇ ਸਨ ਪਰ ਨਹਿਰ ਤੇ ਪੱਕਾ ਪੁੱਲ ਬਣ ਗਿਆ ਤੇ ਪਾਰਕ ਵੀ ਨਹਿਰ ਵਿਭਾਗ ਦੇ ਅਣਗਹਿਲੀ ਕਾਰਨ ਗਾਇਬ ਹੁੰਦੀ ਗਈ। ਹੁਣ ਪਾਰਕ ਵਿੱਚ ਡੰਗਰ ਚਰਦੇ ਨਜ਼ਰ ਆਉਂਦੇ ਹਨ ਤੇ ਨਹਿਰ ਤੇ ਲੱਗਣ ਵਾਲੇ ਵੱਡੇ ਮੇਲੇ ਦੀਆਂ ਰੌਣਕਾਂ ਵੀ ਖਤਮ ਹੋ ਗਈਆਂ ਹਨ ।ਦੁਕਾਨਾਂ ਪਹਿਲਾਂ ਵਾਂਗ ਸਜਦਿਆਂ ਹਨ , ਦੁਕਾਨਦਾਰ ਵੀ ਹਰ ਸਾਲ ਆਸ ਵਿੱਚ ਰਹਿੰਦੇ ਹਨ ਇਸ ਵਾਰ ਫਿਰ ਤੋਂ ਨਹਿਰ ਤੇ ਰੌਣਕਾਂ ਲੱਗਣਗੀਆਂ ਤੇ ਲੰਗਰ ਵੀ ਲਗਾਇਆ ਜਾਂਦਾ ਹੈ ਪਰ ਵਿਕਾਸ ਦੀ ਹੋੜ ਤੇ ਨਹਿਰ ਵਿਭਾਗ ਦੀ ਅਣਗਹਿਲੀ ਕਾਰਨ ਮੇਲਾ ਤੇ ਲੱਗਣ ਵਾਲੀਆ ਰੋਣਕਾਂ ਨਹੀਂ ਰਹੀਆਂ ।