ਬਾਲ ਮੌਤ ਸਮੀਖਿਆ' ਵਿਸ਼ੇ 'ਤੇ ਦੋ ਰੋਜ਼ਾ ਜ਼ਿਲਾ ਪੱਧਰੀ ਸਿਖਲਾਈ ਕੈਂਪ
ਫਾਜ਼ਿਲਕਾ, 10 ਜਨਵਰੀ ()- ਪੰਜਾਬ ਸਰਕਾਰ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ
ਸਿਵਲ ਸਰਜਨ ਡਾ. ਲਹਿੰਬਰ ਰਾਮ ਦੀ ਪ੍ਰਧਾਨਗੀ ਅਤੇ ਜ਼ਿਲਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਦੀ ਦੇਖ ਰੇਖ ਵਿੱਚ ਦਫਤਰ ਸਿਵਲ ਸਰਜਨ ਫਾਜ਼ਿਲਕਾ ਦੇ ਟਰੇਨਿੰਗ ਹਾਲ ਵਿਖੇ ਮੈਡੀਕਲ ਅਫਸਰਾਂ ਅਤੇ ਹੋਮੀਓਪੈਥਿਕ
ਮੈਡੀਕਲ ਅਫਸਰਾਂ ਦੀ ਦੋ ਦਿਨਾ ਬਾਲ ਮੌਤ ਦੀ ਸਮੀਖਿਆ ਸਬੰਧੀ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਗਈ।
ਇਸ ਦੌਰਾਨ ਡਾਕਟਰ ਕਵਿਤਾ ਸਿੰਘ, ਡਾਕਟਰ ਨਵੀਨ ਮਿੱਤਲ ਵਿਨੋਦ ਕੁਮਾਰ ਮਾਸ ਮੀਡੀਆ ਅਫਸਰ ਦਿਵੇਸ਼ ਕੁਮਾਰ ਹਰਮੀਤ ਸਿੰਘ ਵੀ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਦੇ ਮਨੋਰਥ ਨਾਲ ਦੋ ਰੋਜ਼ਾ ਸਿਖਲਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਹਰ ਬੱਚੇ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਖਤਮ ਕਰਨ ਦੇ ਉਦੇਸ਼ ਨਾਲ ਬਾਲ ਮੌਤ ਦੀ ਸਮੀਖਿਆ ਕੀਤੀ ਜਾਂਦੀ ਹੈ। ਉਨ੍ਹਾਂ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਬਲਾਕ ਪੱਧਰ 'ਤੇ'ਬਾਲ ਮੌਤ ਸਮੀਖਿਆ' ਵਿਸ਼ੇ ਬਾਰੇ ਵਿਸਤਾਰ ਨਾਲ ਦੱਸੀਆਂ . ਉਹਨਾਂ ਦੱਸੀਆਂ ਕਿ ਸਾਰੇ ਐੱਸ ਏਮ ਓ
ਬੱਚਿਆਂ ਦੀ ਮੌਤ ਦਾ ਰਿਵਿਊ ਕਰਨ ਲਈ ਇਕ ਨੋਡਲ ਅਫਸਰ ਨਿਯੁਕਤ ਕਰਨ ਲਈ ਕਿਹਾ ਤਾਂ ਜੋ ਹੱਲ ਕੀਤਾ ਜਾ ਸਕੇ।
ਡਾਕਟਰ ਕਵਿਤਾ ਸਿੰਘ ਨੇ ਕਿਹਾ ਕਿ ਬਾਲ ਮੌਤ ਦਰ ਨੂੰ ਘਟਾਉਣਾ ਰਾਸ਼ਟਰੀ ਮਿਸ਼ਨ ਦੇ ਮੁੱਖ ਟੀਚਿਆਂ ਚੋਂ ਇਕ ਹੈ। ਦੇਸ਼ 'ਚ ਜ਼ਿਆਦਾਤਰ ਬਾਲ ਮੌਤਾਂ ਨੂੰ ਰੋਕਣਾ ਸੰਭਵ ਹੈ, ਜਿਸ ਲਈ ਸਿਹਤ ਵਿਭਾਗ ਵੱਲੋਂ ਬੱਚਿਆਂ ਦੀਆਂ ਮੌਤਾਂ ਦਾ ਜਾਇਜ਼ਾ ਲੈਣ ਲਈ ਇਕ ਤੰਤਰ ਬਣਾਇਆ ਗਿਆ ਹੈ। ਜਿਸ ਤਹਿਤ ਹਰ ਬੱਚੇ ਦੀ ਮੌਤ ਦਰ ਦੀ ਰਿਪੋਰਟ ਕੀਤੀ ਜਾਂਦੀ
ਮੌਤ ਤੋਂ ਬਾਅਦ ਜੋ ਵੀ ਕਾਰਨ ਸਾਹਮਣੇ ਆਉਂਦੇ ਹਨ, ਉਨ੍ਹਾਂ ਨੂੰ ਦੂਰ ਕਰ ਕੇ ਸਿਹਤ ਪ੍ਰਣਾਲੀ ਨੂੰ ਸਕਰਾਤਮਕ ਅਤੇ ਗੁਣਾਂਤਮਕ ਤੌਰ 'ਤੇ ਸੁਧਾਰਾਂ ਦੇ ਯਤਨ ਕੀਤੇ ਜਾਂਦੇ ਹਨ। ਡਾ. ਨਵੀਨ ਮਿੱਤਲ ਨੇ ਬੱਚਿਆਂ ਨੂੰ ਹੋਣ ਵਾਲੀਆਂ ਬੀਮਾਰੀਆਂ ਖਤਰੇ ਦੇ ਚਿੰਨ੍ਹ, ਲੱਛਣ, ਕਾਰਨ ਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਬੱਚਿਆਂ ਨੂੰ ਜਨਮ ਤੋਂ ਤੁਰੰਤ ਬਾਅਦ ਸੰਭਾਲਣ ਬਾਰੇ, ਬੱਚਿਆਂ ਦੀਆ ਮੌਤਾਂ ਦੇ ਨਿਦਾਨ ਲਈ ਕੀਤੇ ਜਾਣ ਵਾਲੇ ਉਪਰਾਲਿਆ ਬਾਰੇ ਅਤੇ ਨੋਡਲ ਅਫਸਰਾਂ ਰਾਹੀਂ ਕੀਤੀ ਜਾਣ ਵਾਲੀ ਰਿਪੋਰਟਿੰਗ ਬਾਰੇ ਜਾਣਕਾਰੀ ਦਿੱਤੀ ।