ਕਮਿਸ਼ਨਰ ਟੀ ਬੈਨਿਥ ਵੱਲੋਂ ਨਿਗਮ ਦੀ ਵਰਕਸ਼ਾਪ, ਸੈਕਟਰ 66 ਦੀ ਬੀ ਰੋਡ ਤੇ ਇੰਡਸਟਰੀਅਲ ਏਰੀਆ ਫੇਜ਼ 6 ਵਿੱਚ ਉਸਾਰੀ ਅਧੀਨ ਕੰਕਰੀਟ ਸੜਕ ਦਾ ਨਿਰੀਖਣ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਜਨਵਰੀ, 2025,: ਕਮਿਸ਼ਨਰ ਨਗਰ ਨਿਗਮ, ਟੀ ਬੈਨਿਥ ਨੇ ਅੱਜ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਨਗਰ ਨਿਗਮ ਦੀ ਵਰਕਸ਼ਾਪ ਇੰਡਸਟਰੀਜ਼ ਏਰੀਆ ਫੇਜ਼ 9 ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਵੱਲੋਂ ਇਸ ਤੋਂ ਬਾਅਦ ਸੈਕਟਰ 66 ਦੀ ਬੀ ਰੋਡ ਦਾ ਦੌਰਾ ਕੀਤਾ ਗਿਆ। ਨਿਗਮ ਕਮਿਸ਼ਨਰ ਵੱਲੋਂ ਇਸ ਤੋਂ ਇਲਾਵਾ ਇੰਡਸਟਰੀਅਲ ਏਰੀਆ ਫੇਜ਼ 6 ਵਿੱਚ ਉਸਾਰੀ ਅਧੀਨ ਕੰਕਰੀਟ ਸੜਕ ਦਾ ਨਿਰੀਖਣ ਕੀਤਾ ਗਿਆ ਅਤੇ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਵਿਕਾਸ ਕਾਰਜ ਨਿਰਧਾਰਿਤ ਮਿਆਰਾਂ ਅਨੁਸਾਰ ਨੇਪਰੇ ਚਾੜ੍ਹੇ ਜਾਣ ਅਤੇ ਗੁਣਵੱਤਾ ਵਿੱਚ ਕੋਈ ਸਮਝੌਤਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਏਜੰਸੀ ਤੈਅ ਮਾਪਦੰਡਾਂ ਅਨੁਸਾਰ ਕੰਮ ਨਹੀਂ ਕਰਵਾਉਂਦੀ ਤਾਂ ਉਸ ਨੂੰ ਜੁਰਮਾਨਾ ਲਾਇਆ ਜਾਵੇਗਾ।