ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਲਿਵਰ ਦੀ ਮੁਫ਼ਤ ਜਾਂਚ ਲਈ ਫ਼ੈਬਰੋਸਕੈਨ ਕੈਂਪ ਅੱਜ:ਬਰਾੜ/ਬਾਂਸਲ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 10 ਜਨਵਰੀ 2025 - ਮਾਨਵਤਾ ਦੀ ਸੇਵਾ ਲਈ ਨਿਰੰਤਰ ਕਾਰਜ ਕਰਨ ਵਾਲੇ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਆਮ ਲੋਕਾਂ ਨੂੰ ਤੰਦਰੁਸਤ ਰੱਖਣ ਵਾਸਤੇ ਵਿੱਢੀ ਮੁਹਿੰਮ ਤਹਿਤ 11 ਜਨਵਰੀ,ਦਿਨ ਸ਼ਨਿੱਚਰਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਗਰਗ ਮਲਟੀਸ਼ਪੈਸ਼ਲਿਟੀ ਹਸਪਤਾਲ,ਨੇੜੇ ਭਾਈ ਘਨੱਈਆ ਚੌਂਕ ਫ਼ਰੀਦਕੋਟ ਵਿਖੇ ਲਿਵਰ ਦੀ ਮੁਫ਼ਤ ਜਾਂਚ ਲਈ ਫ਼ਾਈਬਰੋਸਕੈਨ ਕੈਂਪ ਇਲਾਕੇ ਦੇ ਨਾਮਵਰ ਡਾ.ਬਿਮਲ ਗਰਗ ਦੀ ਯੋਗ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ।
ਇਸ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਬਿਲਕੁਲ ਮੁਫ਼ਤ ਕੀਤੀ ਜਾਵੇਗੀ। ਇਸ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਨਵੀਸ਼ ਛਾਬੜਾ ਹਨ। ਰੋਟਰੀ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਅਤੇ ਸਕੱਤਰ ਅਸ਼ਵਨੀ ਬਾਂਸਲ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਦਾ ਲਾਭ ਲੈਣ ਲਈ ਸਮੇਂ ਪਹੁੰਚਣ ਦੀ ਖੇਚਿਲ ਕਰਨ।