Punjabi News Bulletin: ਪੜ੍ਹੋ ਅੱਜ 10 ਜਨਵਰੀ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 10 ਜਨਵਰੀ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8: 30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਵਰਕਿੰਗ ਕਮੇਟੀ ਨੇ ਕੀਤਾ ਮਨਜ਼ੂਰ
- 20 ਜਨਵਰੀ ਤੋਂ ਸ਼ੁਰੂ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ: ਨਵੇਂ ਪ੍ਰਧਾਨ ਦੀ ਚੋਣ 1 ਮਾਰਚ ਨੂੰ
2. ਪੰਜਾਬ ਸਰਕਾਰ ਵਲੋਂ 10 ਪੀ.ਸੀ.ਐਸ.ਅਫ਼ਸਰਾਂ ਦੇ ਤਬਾਦਲੇ
3. ਅਸ਼ਵਨੀ ਚਾਵਲਾ ਬਣੇ ਪੰਜਾਬ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ਕਮੇਟੀ ਦੇ ਮੁਖੀ
4. ਵੱਡੀ ਖ਼ਬਰ: ਕੁੰਦਨ ਗੋਗੀਆ ਬਣੇ MC ਪਟਿਆਲਾ ਦੇ ਨਵੇਂ ਮੇਅਰ (ਵੇਖੋ ਵੀਡੀਓ)
- 'ਆਪ' ਨੇ ਪੰਜਾਬ ਦੀ ਵੱਖ-ਵੱਖ ਨਗਰ ਕੌਂਸਲਾਂ ਅਤੇ ਪੰਚਾਇਤਾਂ ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ: ਲੋਕਾਂ ਦੇ ਮੁੱਦੇ ਹੁਣ ਤੇਜੀ ਨਾਲ ਹੱਲ ਹੋਣਗੇ: ਅਮਨ ਅਰੋੜਾ
- ਪੰਜਾਬ ਦੇ 46 ਸ਼ਹਿਰਾਂ 'ਚ ਆਮ ਆਦਮੀ ਪਾਰਟੀ ਨੇ ਚੋਣਾਂ ਵਿਕਾਸ ਦੇ ਏਜੰਡੇ 'ਤੇ ਲੜਕੇ ਸ਼ਾਨਦਾਰ ਜਿੱਤ ਦਰਜ ਕੀਤੀ : ਅਮਨ ਅਰੋੜਾ
5. ਚੰਡੀਗੜ੍ਹ 'ਚ ਮੁੱਖ ਸਕੱਤਰ ਦੇ ਮੁੱਦੇ 'ਤੇ 'ਆਪ' ਦੇ ਵਫ਼ਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਕਿਹਾ- ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ ਕੇਂਦਰ
6. ਕੈਬਨਿਟ ਮੰਤਰੀਆਂ ਵੱਲੋਂ ਜੰਗਲਾਤ ਵਰਕਰਜ਼ ਯੂਨੀਅਨ ਨਾਲ ਮੁਲਾਕਾਤ
7. ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਸਬੰਧੀ ਪ੍ਰਕਾਸ਼ਿਤ ਮੁੱਢਲੀਆਂ ਸੂਚੀਆਂ ਦੋਸ਼ ਪੂਰਣ: ਚੋਣ ਕਮਿਸ਼ਨਰ ਨੂੰ ਲਿਖਿਆ ਪੱਤਰ - ਐਡਵੋਕੇਟ ਧਾਮੀ
8. 76 ਸਾਲਾ ਸਿੱਖ ਬਜ਼ੁਰਗ ਨੂੰ ਭਾਰਤ ਲੈਂਡ ਹੋਣ ਤੋਂ ਰੋਕਿਆ, ਭੇਜਿਆ ਕੈਨੇਡਾ ਵਾਪਸ
9. ਸਕੂਲਾਂ 'ਚ ਬੰਬ ਦੀ ਧਮਕੀ ਦੇ ਕੇ ਪੂਰੀ ਦਿੱਲੀ ਨੂੰ ਡਰਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ
10. Canada Special: ਹਰਦੀਪ ਨਿੱਝਰ ਦੇ ਕਾਤਲਾਂ ਦੀ ਜ਼ਮਾਨਤ ਨਹੀਂ ਹੋਈ-ਖਬਰ ਸੀ Fake