ਬਾਬਾ ਲਾਡੀ ਸ਼ਾਹ ਜੀ ਨਕੋਦਰ ਦੇ 17ਵੇਂ ਉਰਸ ਮੇਲੇ ਲਈ ਮੁਫ਼ਤ ਬੱਸਾਂ ਚਲਾਈਆਂ ਜਾਣਗੀਆਂ: ਰਿੰਕੂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 27 ਅਪ੍ਰੈਲ 2025 - ਪੀਰਾਂ-ਫਕੀਰਾਂ ਦੀ ਧਰਤੀ ਨਕੋਦਰ ਵਿੱਚ ਸਥਿਤ ਡੇਰਾ ਬਾਬਾ ਮੁਰਾਦ ਸ਼ਾਹ ਜੀ ਵਿਖੇ ਗੱਦੀ ਨਸ਼ੀਨ ਰਹੇ ਬਾਬਾ ਲਾਡੀ ਸ਼ਾਹ ਜੀ ਨਕੋਦਰ ਦੇ 17ਵੇਂ ਉਰਸ ਮੇਲੇ ਮੌਕੇ 1 ਮਈ, ਵੀਰਵਾਰ ਦੀ ਰਾਤ ਨੂੰ ਆਯੋਜਿਤ ਕੀਤੀ ਜਾ ਰਹੀ ਮਹਿਫਿਲ-ਏ-ਕਵਾਲੀ ਵਿੱਚ ਸੁਲਤਾਨਪੁਰ ਲੋਧੀ ਤੋਂ ਸ਼ਰਧਾਲੂਆਂ ਨੂੰ ਲਿਜਾਣ ਲਈ ਬਾਬਾ ਲਾਲਾ ਵਾਲਾ ਪੀਰ ਬੱਸ ਪ੍ਰਬੰਧਕ ਕਮੇਟੀ ਵੱਲੋਂ ਮੁਫ਼ਤ ਬੱਸ ਸੇਵਾ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਇਸ ਦੀਆਂ ਤਿਆਰੀਆਂ ਸਬੰਧੀ ਮੁੱਖ ਪ੍ਰਬੰਧਕ ਅਮਿਤ ਕੁਮਾਰ ਰਿੰਕੂ ਨੇ ਦੱਸਿਆ ਕਿ ਉਰਸ ਮੇਲੇ ਲਈ ਪ੍ਰਬੰਧਕਾਂ ਵੱਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਦੇ ਬਾਹਰੋਂ ਚਲਾਈਆਂ ਜਾਣ ਵਾਲੀਆਂ ਬੱਸਾਂ ਨੂੰ ਐਮਐਚਟੀ ਬੱਸ ਪ੍ਰਾਈਵੇਟ ਲਿਮਟਿਡ ਦੇ ਮੈਨੇਜਰ ਦਲਜੀਤ ਸਿੰਘ (ਪਟਵਾਰੀ) ਮੁੱਖ ਮਹਿਮਾਨ ਵਜੋਂ ਸ਼ਾਮ 7 ਵਜੇ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਮੌਕੇ 'ਤੇ, ਜਤਿਨ ਚੌਧਰੀ ਦੇ ਪਰਿਵਾਰ ਵੱਲੋਂ ਯਾਤਰੀਆਂ ਲਈ ਇੱਕ ਛਬੀਲ ਵੀ ਲਗਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਕੋਈ ਵੀ ਸ਼ਰਧਾਲੂ ਜੋ ਇਸ ਮੌਕੇ ਬਾਬਾ ਮੁਰਾਦ ਸ਼ਾਹ ਜੀ ਦੇ ਦਰਬਾਰ ਵਿੱਚ ਮੱਥਾ ਟੇਕਣ ਜਾਣਾ ਚਾਹੁੰਦਾ ਹੈ, ਉਹ ਬੱਸਾਂ ਦੇ ਇੰਚਾਰਜ ਸੰਜੇ ਕਨੌਜੀਆ, ਜਤਿਨ ਚੌਧਰੀ ਅਤੇ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਇਨ੍ਹਾਂ ਬੱਸਾਂ ਵਿੱਚ ਸਫ਼ਰ ਕਰਨ ਦੀ ਸਖ਼ਤ ਮਨਾਹੀ ਹੈ।