ਬੱਚਾ ਆਪਣੇ ਪਰਿਵਾਰ ਅਤੇ ਪੁਲਿਸ ਪਾਰਟੀ ਨਾਲ
ਦੀਦਾਰ ਗੁਰਨਾ
ਬਰਨਾਲਾ, 28 ਅਪ੍ਰੈਲ : ਬਰਨਾਲਾ ਪੁਲਿਸ ਨੇ ਆਪਣੀ ਫੁਰਤੀਲੇ ਕੰਮ ਅਤੇ ਲੋਕਾਂ ਲਈ ਵਚਨਬੱਧਤਾ ਦਾ ਪ੍ਰਮਾਣ ਦਿੰਦਿਆਂ ਇੱਕ ਲਾਪਤਾ ਨਾ ਬਾਲਗ ਲੜਕੇ ਨੂੰ ਸਿਰਫ 12 ਘੰਟਿਆਂ ਦੇ ਅੰਦਰ ਹੀ ਲੱਭ ਲਿਆ ਅਤੇ ਉਸਨੂੰ ਸੁਰੱਖਿਅਤ ਤੌਰ 'ਤੇ ਉਸਦੇ ਪਰਿਵਾਰ ਨਾਲ ਮਿਲਾ ਦਿੱਤਾ , ਇਹ ਮਾਮਲਾ ਤਦ ਸਾਹਮਣੇ ਆਇਆ ਜਦੋਂ ਇਕ ਸਥਾਨਕ ਪਰਿਵਾਰ ਨੇ ਆਪਣੇ ਨਾਬਾਲਗ ਪੁੱਤਰ ਦੇ ਗੁੰਮ ਹੋਣ ਦੀ ਸੂਚਨਾ ਬਰਨਾਲਾ ਪੁਲਿਸ ਨੂੰ ਦਿੱਤੀ , ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਵਿਸ਼ੇਸ਼ ਟੀਮ ਬਣਾਈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ, ਲੋਕਾਂ ਤੋਂ ਪੁੱਛਗਿੱਛ ਅਤੇ ਹੋਰ ਤਕਨੀਕੀ ਸਰੋਤਾਂ ਦੀ ਮਦਦ ਨਾਲ ਲੜਕੇ ਦੀ ਤਲਾਸ਼ ਸ਼ੁਰੂ ਕੀਤੀ
ਕੇਵਲ 12 ਘੰਟਿਆਂ ਦੀ ਮਿਹਨਤ ਤੋਂ ਬਾਅਦ ਪੁਲਿਸ ਨੇ ਲੜਕੇ ਨੂੰ ਲੱਭ ਲਿਆ ਅਤੇ ਉਹਨੂੰ ਸੁਰੱਖਿਅਤ ਤੌਰ 'ਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ , ਲੜਕੇ ਦੇ ਪਰਿਵਾਰ ਨੇ ਪੰਜਾਬ ਪੁਲਿਸ ਦੀ ਇਸ ਤੇਜ਼ ਕਾਰਵਾਈ ਅਤੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ,ਇਸ ਮਾਮਲੇ 'ਚ ਪੁਲਿਸ ਦੀ ਤੇਜ਼ੀ, ਸੰਵੇਦਨਸ਼ੀਲਤਾ ਅਤੇ ਕੁਸ਼ਲਤਾ ਨੇ ਇਕ ਵੱਡਾ ਸੰਦੇਸ਼ ਦਿੱਤਾ ਹੈ ਕਿ ਜਦੋਂ ਲੋਕ ਪੁਲਿਸ ਉੱਤੇ ਭਰੋਸਾ ਕਰਦੇ ਹਨ, ਤਾਂ ਪੁਲਿਸ ਵੀ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਉਂਦੀ ਹੈ ,ਬਰਨਾਲਾ ਪੁਲਿਸ ਨੇ ਦੁਹਰਾਇਆ ਕਿ ਉਹ ਹਰ ਹਾਲਤ ਵਿੱਚ ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਲਈ ਵਚਨਬੱਧ ਹੈ