ਪਾਵਰਕੌਮ ਦੇ ਇੰਜੀਨੀਅਰ ਹਰਚੇਤ ਸਿੰਘ ਨੂੰ 36 ਸਾਲ ਦੀ ਸ਼ਾਨਦਾਰ ਸੇਵਾ ਪਿੱਛੋਂ ਸੇਵਾਮੁਕਤੀ ਮੌਕੇ ਨਿੱਘੀ ਵਿਦਾਇਗੀ
ਅਸ਼ੋਕ ਵਰਮਾ
ਬਠਿੰਡਾ, 2 ਫਰਵਰੀ 2025:ਪਾਵਰਕੌਮ ਦੇ ਇੰਜੀ. ਹਰਚੇਤ ਸਿੰਘ ਜੇਈ ਵਾਸੀ ਨਸੀਬਪੁਰਾ, ਹਾਲ ਆਬਾਦ ਮੁਲਤਾਨੀਆਂ ਰੋਡ ਬਠਿੰਡਾ ਆਪਣੀਆਂ 36 ਸਾਲ ਦੀਆਂ ਬੇਦਾਗ ਅਤੇ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਦੀ ਸੇਵਾ ਮੁਕਤੀ ’ਤੇ ਵਿਦਾਇਗੀ ਮੌਕੇ ਪਾਵਰਕੌਮ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਫੁਲਾਂ ਦੇ ਹਾਰਾਂ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪਾਵਰਕੌਮ ਦੇ ਅਧਿਕਾਰੀ ਇੰਜੀ. ਸੰਜੇ ਸਿੰਗਲਾ ਐਕਸੀਅਨ, ਇੰਜੀ. ਸਨੇਹਦੀਪ ਸਿੰਘ ਬਰਾੜ ਐਕਸੀਅਨ, ਇੰਜੀ. ਲਖਵਿੰਦਰ ਸਿੰਘ ਐਸਡੀਓ, ਇੰਜੀ. ਮਨਦੀਪ ਸਿੰਘ ਸੰਧੂ ਐਸਡੀਓ ਅਤੇ ਇੰਜੀ. ਹਰਪਿੰਦਰ ਸਿੰਘ ਐਸਡੀਓ ਵਿਸ਼ੇਸ ਤੌਰ ’ਤੇ ਪਹੁੰਚੇ ਹੋਏ ਸਨ।ਇਸ ਮੌਕੇ ਵੱਖ ਵੱਖ ਬੁਲਾਰਿਆਂ ਇੰਜੀ. ਕੁਲਦੀਪ ਸਿੰਘ, ਇੰਜੀ. ਹਰਪਾਲ ਸਿੰਘ, ਇੰਜੀ. ਇੰਦਰਪਾਲ ਸਿੰਘ ਅਤੇ ਭੀਮ ਸੈਨ ਗਰਗ ਸਰਕਲ ਆਗੂ ਟੀਐਸਯੂ ਨੇ ਇੰਜੀ. ਹਰਚੇਤ ਸਿੰਘ ਜੇਈ ਵੱਲੋਂ ਬਿਜਲੀ ਵਿਭਾਗ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਇੰਜੀ. ਹਰਚੇਤ ਸਿੰਘ 1989 ਵਿੱਚ ਵਰਕਚਾਰਜ ਭਰਤੀ ਹੋਏ ਸਨ ਜੋ ਅੱਜ ਆਪਣੀ ਮਿਹਨਤ ਤੇ ਲਗਨ ਸਦਕਾ ਜੂਨੀਅਰ ਇੰਜੀਨੀਅਰ ਦੀ ਤੱਰਕੀ ਹਾਸਲ ਕਰਕੇ 36 ਸਾਲ ਦੀ ਸੇਵਾ ਨਿਭਾਉਂਦੇ ਹੋਏ ਪਿੰਡ ਕੋਟਲੀ ਦੇ 66ਕੇਵੀ ਗਰਿੱਡ ਤੋਂ ਸੇਵਾ ਮੁਕਤ ਹੋਏ ਹਨ। ਉਨ੍ਹਾਂ ਕਿਹਾ ਕਿ ਇੰਜੀ. ਹਰਚੇਤ ਸਿੰਘ ਦੀ ਤੱਰਕੀ ਵਿੱਚ ਉਨ੍ਹਾਂ ਦੀ ਧਰਮਪਤਨੀ ਵੀਰਪਾਲ ਕੌਰ ਦਾ ਅਹਿਮ ਰੋਲ ਹੈ ਜਿਨ੍ਹਾਂ ਨੇ ਹਮੇਸ਼ਾਂ ਉਨ੍ਹਾਂ ਦਾ ਸਾਥ ਦਿੱਤਾ। ਇਸ ਮੌਕੇ ਪਿੰਡ ਕੋਟਲੀ ਤੋਂ ਪਹੁੰਚੇ ਸ੍ਰੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਵੀ ਇੰਜੀ. ਹਰਚੇਤ ਸਿੰਘ ਦੀ ਕਾਫੀ ਸ਼ਲਾਘਾ ਕੀਤੀ। ਵਧਾਇਗੀ ਪਾਰਟੀ ਮੌਕੇ ਸਟੇਜ ਦੀ ਕਾਰਵਾਈ ਸੁਰਿੰਦਰ ਪਾਲ ਗੋਇਲ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਰਿਸ਼ਤੇਦਾਰ, ਵੱਖ ਵੱਖ ਤੋਂ ਦਫਤਰਾਂ ਤੋਂ ਜੂਨੀਅਰ ਇੰਜੀਨੀਅਰ,ਐਸਐਸ ਏ, ਡਬਜੀਨ ਤੇ ਸਰਕਲ ਦਾ ਸਮੂਹ ਸਟਾਫ, ਬਠਿੰਡਾ-1 ਤੇ ਬਠਿੰਡਾ-2 ਦਾ ਗਰਿੱਡ ਸਟਾਫ ਅਤੇ ਪਿੰਡ ਕੋਟਲੀ ਦੀ ਗਰਾਮ ਪੰਚਾਇਤ,ਪਤਵੰਤੇ ਸੱਜਣਾਂ ਤੋਂ ਇਲਾਵਾ ਹੋਰ ਵੀ ਬਿਜਲੀ ਮੁਲਾਜ਼ਮ ਹਾਜਰ ਸਨ।