ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 30 ਅਪ੍ਰੈਲ ਨੂੰ : DC ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 28 ਅਪ੍ਰੈਲ 2025 : ਪੰਜਾਬ ਸਰਕਾਰ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜ੍ਹੀ ਤਹਿਤ 30 ਅਪ੍ਰੈਲ 2025 ਨੂੰ ਸਥਾਨਕ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ਼੍ਰੀ ਸੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰੋਜ਼ਗਾਰ ਅਫਸਰ ਸ਼੍ਰੀਮਤੀ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਸੋਨਾਲਿਕਾ ਇੰਟਰਨੈਸ਼ਨਲ ਟਰੈਕਟਰ ਲਿਮਟਿਡ, ਹੁਸ਼ਿਆਰਪੁਰ ਵੱਲੋਂ ਐਨ.ਏ.ਪੀ.ਐਸ. (ਅਪਰੈਂਟਸ਼ਿਪ) ਦੀਆਂ ਅਸਾਮੀਆਂ ਲਈ ਕੇਵਲ ਲੜਕਿਆਂ ਦੀ ਚੋਣ ਕੀਤੀ ਜਾਵੇਗੀ।
ਇਨ੍ਹਾਂ ਅਸਾਮੀਆਂ ਲਈ ਯੋਗਤਾ ਆਈ.ਟੀ.ਆਈ. ਇਲੈਕਟ੍ਰੀਸ਼ਿਅਨ, ਫਿਟਰ, ਡੀਜ਼ਲ ਮਕੈਨਿਕ, ਟਰੈਕਟਰ ਮਕੈਨਿਕ, ਮੋਟਰ ਮਕੈਨਿਕ ਤੇ ਮਸ਼ੀਨਿਸ਼ਟ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦੀ ਉਮਰ ਹੱਦ 18 ਤੋਂ 28 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਚੁਣੇ ਗਏ ਉਮੀਦਵਾਰਾਂ ਨੂੰ 13000/- ਰੁਪਏ ਪ੍ਰਤੀ ਮਹੀਨਾਂ ਸਟਾਈਫੰਡ ਦਿੱਤਾ ਜਾਵੇਗਾ। ਡਿਊਟੀ ਦਾ ਸਮਾਂ 08 ਘੰਟੇ ਅਤੇ ਮੁਫਤ ਟਰਾਂਸਪੋਰਟ ਦੀ ਸੁਵਿਧਾ ਦਿੱਤੀ ਜਾਵੇਗੀ। ਯੂਨੀਫਾਰਮ ਅਤੇ ਸੇਫਟੀ ਕਿੱਟ ਕੰਪਨੀ ਵੱਲੋਂ ਦਿੱਤੀ ਜਾਵੇਗੀ। ਨੌਕਰੀ ਦੀ ਲੋਕੇਸ਼ਨ ਹੁਸ਼ਿਆਰਪੁਰ ਵਿਖੇ ਰਹੇਗੀ। ਪ੍ਰਾਰਥੀ ਦੀ ਯੋਗਤਾ ਅਤੇ ਪ੍ਰੋਫਾਰਮੈਂਸ ਦੇ ਅਧਾਰ ਤੇ ਇਕ ਸਾਲ ਦੀ ਅਪਰੈਂਟਸ਼ਿਪ ਤੋਂ ਬਾਅਦ ਕੰਪਨੀ ਵੱਲੋਂ ਆਨ ਰੋਲ ਵੀ ਕੀਤਾ ਜਾਵੇਗਾ।
ਇਨ੍ਹਾਂ ਅਸਾਮੀਆਂ ਦੇ ਚਾਹਵਾਨ ਉਮੀਦਵਾਰ ਇੰਟਰਵਿਊ ਲਈ ਆਪਣੇ ਨਾਲ ਰਜ਼ਿਊਮ, ਯੋਗਤਾ ਦੇ ਸਰਟੀਫਿਕੇਟ, ਪਾਸਪੋਰਟ ਸਾਈਜ਼ ਫੋਟੋ, ਪੈਨ ਕਾਰਡ, ਅਧਾਰ ਕਾਰਡ, ਬੈਂਕ ਅਕਾਊਟਸ ਦੀ ਕਾਪੀ ਆਦਿ ਨਾਲ ਲੈ ਕਿ ਸਥਾਨਕ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ 30 ਅਪ੍ਰੈਲ 2025 ਸਵੇਰੇ 10 ਤੋਂ ਦੁਪਿਹਰ 01 ਵਜੇ ਤੱਕ ਪਹੁੰਚ ਸਕਦੇ ਹਨ।
ਪ੍ਰਬੰਧਕੀ ਸ਼ਾਖਾ ਤੋਂ ਸ਼੍ਰੀ ਬਲਤੇਜ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਟਰਵੀਓ ਤੇ ਆਉਣ ਤੋਂ ਪਹਿਲਾਂ ਪ੍ਰਾਰਥੀ ਫਾਰਮਲ ਡਰੈੱਸ ਵਿੱਚ ਆਉਣਾ ਯਕੀਨੀ ਬਣਾਉਣ ਤੇ ਇਨ੍ਹਾਂ ਅਸਾਮੀਆਂ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜੁਆਇੰਨ ਕਰ ਸਕਦੇ ਹਨ।