ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਲੇਰਕੋਟਲਾ ਲਈ ਅੱਜ ਦਾ ਦਿਨ ਰਿਹਾ ਬਹੁਤ ਹੀ ਦੁਖਦਾਇਕ
--ਐਡਵੋਕੇਟ ਅਮਰਜੀਤ ਸਿੰਘ ਗਰੇਵਾਲ ਅਤੇ ਐਡਵੋਕੇਟ ਪ੍ਰੀਤਮ ਸਿੰਘ ਵੜੈਚ ਇਸ ਫਾਨੀ ਦੁਨੀਆ ਤੋਂ ਕਰ ਗਏ ਕੂਚ
ਅਫਸੋਸ ਵਜੋਂ ਅੱਜ ਜ਼ਿਲਾ ਕਚਹਿਰੀ ਮਾਲੇਰਕੋਟਲਾ ਵਿਚ ਅੱਜ ਕੰਮ ਬੰਦ ਰੱਖਿਆ ਗਿਆ ਅਤੇ ਕੱਲ ਵੀ ਬੰਦ ਰੱਖਿਆ ਜਾਵੇਗਾ--ਪ੍ਰਧਾਨ ਅਰਵਿੰਦ ਮਾਵੀ
ਮਾਲੇਰਕੋਟਲਾ 29 ਅਪ੍ਰੈਲ,2025,ਅੱਜ ਦਾ ਦਿਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਲੇਰਕੋਟਲਾ ਲਈ ਬਹੁਤ ਹੀ ਦੁਖਦਾਇਕ ਰਿਹਾ । ਸਵੇਰੇ ਹੀ ਐਡਵੋਕੇਟ ਅਮਰਜੀਤ ਸਿੰਘ ਗਰੇਵਾਲ (ਚਾਚਾ ਜੀ) ਹਥੋਈ ਵਾਲੇ ਸੰਖੇਪ ਜਿਹੀ ਬਿਮਾਰੀ ਅਤੇ ਐਡਵੋਕੇਟ ਪ੍ਰੀਤਮ ਸਿੰਘ ਵੜੈਚ ਬੁਰਜ ਵਾਲੇ ਦਰਦਨਾਕ ਸੜਕ ਹਾਦਸੇ ਵਿੱਚ ਜ਼ਿਲਾ ਬਾਰ ਨੂੰ ਅਲਵਿਦਾ ਕਹਿ ਗਏ । ਜਿਸ ਤੇ ਜ਼ਿਲਾ ਬਾਰ ਐਸੋਸੀਏਸ਼ਨ ਵੱਲੋਂ ਅੱਜ ਜ਼ਿਲਾ ਕਚਹਿਰੀ ਮਾਲੇਰਕੋਟਲਾ ਵਿਚ ਕੰਮ ਬੰਦ ਰੱਖਿਆ ਗਿਆ ਅਤੇ ਕੱਲ ਵੀ ਬੰਦ ਰੱਖਿਆ ਜਾਵੇਗਾ । ਬਾਰ ਐਸੋਸੀਏਸ਼ਨ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਐਡਵੋਕੇਟ ਅਰਵਿੰਦ ਮਾਵੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਾਰ ਦੇ ਦੋ ਸੀਨੀਅਰ ਵਕੀਲ ਸਾਹਿਬਾਨ ਦਾ ਅਚਨਚੇਤ ਚਲੇ ਜਾਣਾ ਸਾਡੇ ਸਭ ਲਈ ਬਹੁਤ ਦੁਖਦਾਇਕ ਹੈ। ਜਿਸ ਦੇ ਅਫਸੋਸ ਵਜੋਂ ਅੱਜ ਜ਼ਿਲਾ ਕਚਹਿਰੀ ਮਾਲੇਰਕੋਟਲਾ ਵਿਚ ਕੰਮ ਬੰਦ ਰੱਖਿਆ ਗਿਆ ਅਤੇ ਕੱਲ ਵੀ ਬੰਦ ਰੱਖਿਆ ਜਾਵੇਗਾ ।