ਚਾਈਨਾ ਡੋਰ ਨੇ ਘਰ ਜਾ ਰਹੇ ਵਿਅਕਤੀ ਨੂੰ ਲਿਆ ਆਪਣੀ ਚਪੇਟ 'ਚ, ਲੱਗੇ 45 ਤੋਂ 50 ਟਾਂਕੇ
ਰਵਿੰਦਰ ਢਿੱਲੋਂ
ਸਮਰਾਲਾ, 2 ਫਰਵਰੀ 2025 - ਜਿੱਥੇ ਕਿ ਪੂਰੇ ਦੇਸ਼ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਪਤੰਗ ਉੜਾ ਕੇ ਮਨਾਇਆ ਜਾ ਰਿਹਾ ਹੈ। ਉੱਥੇ ਹੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਖੂਨੀ ਚਾਈਨਾ ਡੋਰ ਨਾਲ ਵੀ ਪਤੰਗ ਉੜਾਏ ਜਾ ਰਹੇ ਹਨ ਪੁਲਿਸ ਪ੍ਰਸ਼ਾਸਨ ਦੀ ਸਖਤੀ ਤੋਂ ਬਾਅਦ ਵੀ ਇਹ ਚਾਈਨਾ ਡੋਰ ਧੜੱਲੇ ਨਾਲ ਮਾਰਕੀਟ ਵਿੱਚ ਵਿਕ ਰਹੀ ਹੈ ਇਸ ਖੂਨੀ ਚਾਈਨਾ ਡੋਰ ਨੇ ਅੱਜ ਸਮਰਾਲਾ ਦੇ ਨਜ਼ਦੀਕ ਚਹਿਲਾਂ ਪਿੰਡ ਕੋਲ ਲੁਧਿਆਣਾ ਤੋਂ ਮੁਰਿੰਡਾ ਆਪਣੇ ਘਰ ਜਾ ਰਹੇ ਇੱਕ ਵਿਅਕਤੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਮੋਟਰਸਾਈਕਲ ਤੇ ਸਵਾਰ ਇਸ ਵਿਅਕਤੀ ਦੇ ਚਾਈਨਾ ਡੋਰ ਨੇ ਚਿਹਰੇ ਨੂੰ ਪੂਰੀ ਤਰ੍ਹਾਂ ਗਹਿਰਾਈ ਵਿੱਚ ਕੱਟ ਦਿੱਤਾ ਜਿਸ ਨੂੰ ਤੁਰੰਤ ਇੱਕ ਰਾਹਗੀਰ ਵੱਲੋਂ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੁਆਰਾ ਉਸਦੇ ਚਿਹਰੇ ਤੇ 45 ਤੋਂ 50 ਟਾਂਕ ਕੇ ਲਗਾ ਕੇ ਉਸ ਨੂੰ ਆਪਣੀ ਦੇਖ ਰੇਖ ਵਿੱਚ ਰੱਖਿਆ ਹੋਇਆ ਹੈ।
ਖੂਨੀ ਚਾਈਨਾ ਡੋਰ ਨਾਲ ਜਖਮੀ ਹੋਏ ਗੁਰਪ੍ਰੀਤ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਮੁਰਿੰਡੇ ਦੀ ਕੋਲ ਪਿੰਡ ਢੋਲਣ ਮਾਜਰੇ ਆਪਣੇ ਘਰ ਜਾ ਰਿਹਾ ਸੀ ਜਦੋਂ ਉਹ ਚਹਿਲਾਂ ਦੀ ਨਜ਼ਦੀਕ ਪਹੁੰਚਿਆ ਤਾਂ ਚਾਈਨਾ ਡੋਰ ਨੇ ਉਸਦੇ ਚਿਹਰੇ ਨੂੰ ਬੁਰੀ ਤਰ੍ਹਾਂ ਕੱਟ ਦਿੱਤਾ ਅਤੇ ਉਹ ਮੋਟਰਸਾਈਕਲ ਤੋਂ ਤੁਰੰਤ ਥੱਲੇ ਉਤਰ ਗਿਆ ਅਤੇ ਮੈਨੂੰ ਇੱਕ ਨੌਜਵਾਨ ਵੱਲੋਂ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮੇਰੇ ਚਿਹਰੇ ਤੇ ਟਾਂਕੇ ਲਗਾ ਕੇ ਮੈਨੂੰ ਹਸਪਤਾਲ ਵਿੱਚ ਦਾਖਲ ਕਰ ਲਿਆ ਗੁਰਪ੍ਰੀਤ ਨੇ ਕਿਹਾ ਕਿ ਚਾਈਨਾ ਡੋਰ ਵੇਚਣ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ।
ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਚਾਈਨਾ ਡੋਰ ਦੇ ਸ਼ਿਕਾਰ ਹੋਏ ਇੱਕ ਵਿਅਕਤੀ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਜਿਸ ਦੀ ਉਮਰ 40 ਸਾਲ ਦੇ ਲਗਭਗ ਹੈ ਜਿਸ ਦੇ ਚਿਹਰੇ ਨੂੰ ਚਾਈਨਾ ਡੋਰ ਨੇ ਬੁਰੀ ਤਰ੍ਹਾਂ ਨਾਲ ਕੱਟ ਦਿੱਤਾ ਸੀ ਜਿਸ ਤੇ 45 ਤੋਂ 50 ਟਾਂਕੇ ਲਗਾ ਕੇ ਜਖਮੀ ਵਿਅਕਤੀ ਨੂੰ ਅਸੀਂ ਆਪਣੀ ਦੇਖ ਵਿੱਚ ਰੱਖਿਆ ਹੋਇਆ ਹੈ।